ਪੰਜਾਬ ਵਿਚ ਵੀਆਈਪੀ ਕਲਚਰ ਕਰਾਂਗਾ ਖਤਮ:ਦੇਵ ਮਾਨ
- ਜਿੱਤਣ ਮਗਰੋਂ ਇਕ ਰੁਪਏ ਤਨਖਾਹ ਉੱਤੇ ਕਰਾਂਗਾ ਕੰਮ: ਦੇਵ ਮਾਨ
ਪਟਿਆਲਾ, 20 ਜਨਵਰੀ 2022 - ਆਮ ਆਦਮੀਂ ਪਾਰਟੀ ਤੋਂ ਹਲਕਾ ਨਾਭਾ ਤੋਂ ਉਮੀਦਵਾਰ ਗੁਰਦੇਵ ਮਾਨ ਨੇ ਦਾਅਵਾ ਕੀਤਾ ਹੈ ਕਿ ਜੇਕਰ ਲੋਕ ਉਨ੍ਹਾਂ ਨੂੰ ਵੋਟਾਂ ਪਾ ਕੇ ਜਿਤਾਉਂਦੇ ਹਨ ਤਾਂ ਉਹ ਵੀਆਈਪੀ ਕਲਚਰ ਨੂੰ ਖਤਮ ਕਰ ਦੇਣਗੇ ਕਿਉਂਕਿ ਆਪਾ ਵੇਖਿਆ ਕਿ ਜਿੱਤਣ ਤੋਂ ਬਾਅਦ ਵਿਧਾਇਕ ਵੱਡੀਆਂ ਗੱਡੀਆਂ ਅਤੇ ਵੱਡੇ ਵੱਡੇ ਬੰਗਲਿਆ ਵਿਚ ਚਲੇ ਜਾਂਦੇ ਜਿਸ ਨਾਲ ਉਹ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਜਾਂਦੇ।
ਉਨ੍ਹਾਂ ਕਿਹਾ ਕਿ ਉਹ ਐਮ ਐਲ ਏ ਦੀ ਜੋ ਤਨਖਾਹ ਹੁੰਦੀ ਉਸ ਵਿਚੋਂ ਸਿਰਫ 1 ਰੁਪਏ ਲੈਣਗੇ ਅਤੇ ਕੋਈ ਵੀ ਸਰਕਾਰੀ ਸਹੂਲਤ ਨਹੀਂ ਲੈਣਗੇ ਜਿਸ ਨਾਲ ਪੰਜਾਬ ਉਪਰ ਰੋਜ਼ਾਨਾ ਵੱਧ ਰਿਹਾ ਬੋਝ ਹੋਰ ਨਾ ਪਵੇ । ਉਹ ਅੱਜ ਨਾਭਾ ਵਿਖੇ ਆਪਣੇ ਦਫਤਰ ਵਿਚ ਕੁਛ ਲੋਕਾਂ ਨੂੰ ਆਪ ਪਾਰਟੀ ਵਿੱਚ ਸ਼ਾਮਿਲ ਕਰਨ ਤੋਂ ਬਾਅਦ ਮੀਡਿਆ ਦੇ ਰੁਬੁਰੁ ਹੋ ਰਹੇ ਸਨ