ਇਲੈਕਟ੍ਰੋ ਹੋਮਿਓਪੈਥੀ ਮੈਡੀਸਨ ਸਿਸਟਮ ’ਚ ਐਮਡੀ ਕਰਨ ਵਾਲਿਆਂ ਨੂੰ ਡਿਗਰੀਆਂ ਵੰਡੀਆਂ
ਅਸ਼ੋਕ ਵਰਮਾ
ਬਠਿੰਡਾ,20ਜਨਵਰੀ2022:ਇਲੈਕਟ੍ਰੋ ਹੋਮਿਓਪੈਥੀ ਦਵਾਈ ਦੇ ਪਿਤਾਮਾਹ ਇਟਲੀ ਦੇ ਡਾ. ਕਾਉਂਟ ਸੀਜਰ ਮੈਟੀ ਦੇ 213ਵੇਂ ਜਨਮ ਦਿਨ ਮੌਕੇ ਬਠਿੰਡਾ ਵਿਖੇ ਈ.ਐਚ.ਐਫ ਦੇ ਕੌਮੀ ਮੀਤ ਪ੍ਰਧਾਨ ਤੇ ਰਿਸਰਚ ਟੀਮ ਦੇ ਚੇਅਰਮੈਨ ਡਾ. ਹਰਵਿੰਦਰ ਸਿੰਘ ਅਤੇ ਪੰਜਾਬ ਪ੍ਰਧਾਨ ਡਾ: ਵਰਿੰਦਰ ਕੌਰ ਦੀ ਅਗਵਾਈ ਹੇਠ ਇਲੈਕਟ੍ਰੋ ਹੋਮੋਪੈਥੀ ਤੇ ਵਿਗਿਆਨਕ ਖੋਜ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ‘ਤੇ ਮੁੰਬਈ ਤੋਂ ਇਲੈਕਟ੍ਰੋ ਹੋਮਿਓਪੈਥੀ ਫਾਊਂਡੇਸ਼ਨ ਦੇ ਪ੍ਰਮੁੱਖ ਸਕੱਤਰ ਡਾ: ਸੁਰਿੰਦਰ ਪਾਂਡੇ ,ਦਿੱਲੀ ਦੇ ਪ੍ਰਧਾਨ ਅਤੇ ਈ.ਐੱਚ.ਐੱਫ. ਕੋਆਰਡੀਨੇਟਰ, ਕੈਪਟਨ ਡਾ.ਐੱਮ.ਪੀ.ਐੱਸ.ਪੂਜੀ, ਰਾਜਸਥਾਨ ਦੇ ਪ੍ਰਧਾਨ ਡਾ. ਵਰਿੰਦਰ ਸਿੰਘ ਗੌੜ ਵੀ ਹਾਜ਼ਰ ਸਨ। ਪ੍ਰੋਗਰਾਮ ਦੀ ਸ਼ੁਰੂਆਤ ਮੈਟੀ ਜੈਅੰਤੀ ਤੇ ਦੀਪ ਜਗਾ ਕੇ ਕੀਤੀ ਗਈ।
1865 ਵਿੱਚ ਇਲੈਕਟ੍ਰੋ ਹੋਮਿਓਪੈਥੀ ਦਵਾਈ ਦੀ ਖੋਜ ਕਰਨ ਵਾਲੇ ਵਿਗਿਆਨੀ ਡਾ. ਕਾਉਂਟ ਸੀਜਰ ਮੈਟੀ ਦੇ 213ਵੇਂ ਜਨਮ ਦਿਨ ‘ਤੇ ਕੇਕ ਕੱਟਿਆ ਗਿਆ। ਇਸ ਮੌਕੇ ਡਾ: ਸੁਰਿੰਦਰ ਪਾਂਡੇ , ਡਾ: ਪ੍ਰੋ. ਹਰਵਿੰਦਰ ਸਿੰਘ, ਡਾ: ਰਿਤੇਸ਼ ਸ੍ਰੀਵਾਸਤਵ ਕੌਮਾਂਤਰੀ ਪੱਧਰ ਦੀ ਕਿਤਾਬ “ਹੈਂਡਬੁੱਕ ਆਫ ਅਥੈਂਟਿਕ ਲਿਟਰੇਚਰ ਆਰਟੀਕਲਜ਼ ਆਨ ਇਲੈਕਟ੍ਰੋ ਹੋਮਿਓਪੈਥੀ” ਰਿਲੀਜ਼ ਕੀਤੀ। ਇਸ ਮੌਕੇ ਡਾ: ਸੁਰਿੰਦਰ ਪਾਂਡੇ ਅਤੇ ਡਾ: ਪ੍ਰੋ. ਹਰਵਿੰਦਰ ਸਿੰਘ ਨੇ ਵਿਚਾਰ-ਚਰਚਾ ਦੌਰਾਨ ਜਾਣਕਾਰੀ ਦਿੱਤੀ। ਇਸ ਮੌਕੇ ਕਨਵੋਕੇਸਨ ਦੌਰਾਨ ਇਲੈਕਟ੍ਰੋ ਹੋਮਿਓਪੈਥੀ ਮੈਡੀਸਨ ਸਿਸਟਮ ਵਿੱਚ ਐਮਡੀ ਕਰ ਰਹੇ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਗਈਆਂ।
ਇਸ ਪ੍ਰੋਗਰਾਮ ਵਿਚ ਐਲਕੇਮੀ ਫਾਰਮਾ ਐਂਡ ਰਿਸਰਚ ਲੈਬ ਦੇ ਸੀ.ਈ.ਓ ਡਾ: ਪਰਮਿੰਦਰ ਸਿੰਘ ਚੌਹਾਨ, ਡਾ: ਸਵਾਮੀਨਾਥ, ਡਾ: ਧਰਮਿੰਦਰ ਪਾਲ, ਡਾ: ਜਸਬੀਰ ਜੱਸੀ, ਡਾ: ਹਰਦੀਪ ਸਿੰਘ, ਡਾ: ਗੁਰਪ੍ਰੀਤ ਸਿੰਘ, ਮਨਦੀਪ ਸਿੰਘ ਢੁੱਡੀਆ, ਅਜੈਬ ਸਿੰਘ, ਡਾ: ਜਗਦੇਵ ਸਿੰਘ ਨੇ ਸ਼ਿਰਕਤ ਕੀਤੀ । ਡਾ: ਆਤਮਾ ਸਿੰਘ, ਡਾ: ਰਾਜਵਿੰਦਰ ਸਿੰਘ, ਡਾ: ਸੁਨੰਦਾ, ਡਾ: ਹਰੀਦੱਤ ਜੋਸ਼ੀ ਆਦਿ ਹਾਜ਼ਰ ਸਨ। ਈਐਚਐਫ ਦੀ ਰਿਸਰਚ ਟੀਮ ਦੇ ਚੇਅਰਮੈਨ ਡਾ. ਹਰਵਿੰਦਰ ਸਿੰਘ ਨੇ ਕਿਹਾ ਕਿ ਇਲੈਕਟ੍ਰੋ ਹੋਮਿਓਪੈਥੀ ਪ੍ਰਣਾਲੀ ਦੀ ਦਵਾਈ ਨੂੰ ਮਾਨਤਾ ਦੇਣ ਦਾ ਮੁੱਦਾ ਸਭ ਤੋਂ ਭਖਦਾ ਮਸਲਾ ਹੈ। ਈਐਚਐਫ ਦੇ ਰਾਸ਼ਟਰੀ ਚੇਅਰਮੈਨ ਡਾ: ਪਰਮਿੰਦਰ ਐੱਸ. ਪਾਂਡੇ ਦੀ ਅਗਵਾਈ ‘ਚ ਪੂਰੀ ਟੀਮ ਯਤਨ ਕਰ ਰਹੀ ਹੈ। ਇਹ ਜਾਣਕਾਰੀ ਈਐਚਐਫ ਦੇ ਮੀਡੀਆ ਕੋਆਰਡੀਨੇਟਰ ਡਾ: ਰਿਤੇਸ਼ ਸ੍ਰੀਵਾਸਤਵ ਨੇ ਦਿੱਤੀ।