ਗੌਰਵ ਕੱਕੜ ਨੂੰ ਹਲਕੇ ਦੇ ਲੋਕਾਂ ਵੱਲੋਂ ਮਿਲ ਰਿਹਾ ਭਰਵਾਂ ਹੁੰਗਾਰਾ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 20 ਜਨਵਰੀ 2022 - ਰਾਜਨੀਤੀ ਦੀ ਸ਼ੁਰੂਆਤ ਭਾਜਪਾ ਤੋਂ ਕਰਨ ਵਾਲੇ ਅਤੇ ਪਿੰਡ ਘੁਗਿਆਣਾ ਦੇ ਵਸਨੀਕ ਗੌਰਵ ਕੱਕੜ ਦੀ ਫਰੀਦਕੋਟ ਹਲਕੇ ਦੇ ਪਿੰਡਾਂ ਅਤੇ ਸ਼ਹਿਰ ਵਿੱਚ ਪੂਰੀ ਚੜ੍ਹਤ ਹੈ ਤੇ ਜਿਸ ਦੇ ਮੱਦੇਨਜ਼ਰ ਸੂਤਰਾਂ ਮੁਤਾਬਿਕ ਇਹ ਫਰੀਦਕੋਟ ਤੋ ਭਾਜਪਾ ਦੇ ਉਮੀਦਵਾਰ ਹੋ ਸਕਦੇ ਹਨ ਤੇ ਇਹ ਆਪਣੇ ਵਿਰੋਧੀਆਂ ਨੂੰ ਸ਼ਖਤ ਟੱਕਰ ਦੇ ਸਕਦੇ ਹਨ।
ਦੱਸਣਯੋਗ ਹੈ ਕਿ ਭਾਜਪਾ ਦੇ ਔਖੇ ਸਮੇਂ ਵਿੱਚ ਗੌਰਵ ਕੱਕੜ ਭਾਜਪਾ ਦੇ ਹੱਕ ਵਿੱਚ ਪ੍ਰਚਾਰ ਕਰਦੇ ਰਹੇ ਤੇ ਇਨ੍ਹਾਂ ਦੇ ਨਾਲ ਦੇ ਸਾਥੀ ਵੀ ਗੌਰਵ ਕੱਕੜ ਨੂੰ ਫਰੀਦਕੋਟ ਤੋ ਟਿਕਟ ਦਿਵਾਉਣ ਦੀ ਮੰਗ ਕਰ ਰਹੇ ਹਨ। ਫਰੀਦਕੋਟ ਤੋ ਭਾਜਪਾ ਦੀ ਟਿਕਟ ਲੈਣ ਵਾਲਾ ਵੀ ਮਜਬੂਤ ਦਾਅਵੇਦਾਰ ਵੀ ਗੌਰਵ ਕੱਕੜ ਹੀ ਹੈ। ਜੇਕਰ ਇਨ੍ਹਾਂ ਨੂੰ ਫਰੀਦਕੋਟ ਤੋ ਪਾਰਟੀ ਹਾਈਕਮਾਂਡ ਟਿਕਟ ਦਿੰਦੀ ਹੈ ਤਾਂ ਯੂਥ ਵਿੱਚ ਕਾਫੀ ਉਤਸਾਹ ਦਿਖਣ ਨੂੰ ਮਿਲ ਸਕਦਾ ਹੈ।