ਹਲਕਾ ਸਰਦੂਲਗੜ੍ਹ ਦੇ ਪਿੰਡ ਬਾਜੇਵਾਲਾ ਦੇ ਕਈ ਪਰਿਵਾਰਾਂ ਨੇ ਰਵਾਇਤੀ ਪਾਰਟੀਆਂ ਨੂੰ ਕਿਹਾ ਅਲਵਿਦਾ, ਫੜਿਆ ਝਾੜੂ ਦਾ ਪੱਲਾ
ਸੰਜੀਵ ਜਿੰਦਲ
ਮਾਨਸਾ , 20 ਜਨਵਰੀ 2022 : ਹਲਕਾ ਸਰਦੂਲਗੜ੍ਹ ਵਿੱਚ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਹੁਲਾਰਾ ਮਿਲਿਆ ਜਦੋਂ ਹਲਕੇ ਦੇ ਪਿੰਡ ਬਾਜੇਵਾਲਾ ਤੋਂ ਦਰਜਨਾਂ ਪਰਿਵਾਰ ਦੂਸਰੀਆਂ ਰਵਾਇਤੀ ਪਾਰਟੀਆਂ ਤੋਂ ਬੇਮੁੱਖ ਹੋ ਕੇ ਆਮ ਆਦਮੀ ਪਾਰਟੀ ਚ ਸ਼ਾਮਿਲ ਹੋ ਗਏ। ਸੂਬੇ ਵਿੱਚ ਕਾਂਗਰਸ ਅਤੇ ਅਕਾਲੀ ਹਮੇਸ਼ਾਂ ਕੁਰਸੀ ਦਾ ਫਰੈਂਡਲੀ ਮੈਚ ਖੇਡਦੇ ਆਏ ਹਨ, ਜਿਨ੍ਹਾਂ ਨੇ ਆਪਣੀਆਂ ਜੇਬਾਂ ਭਰਨ ਤੋਂ ਇਲਾਵਾ ਆਪਣੇ ਪਿੱਠੂਆਂ ਨੂੰ ਹੀ ਸਰਕਾਰੀ ਲਾਭ ਪਹੁੰਚਾਇਆ ਹੈ।
ਜਿਸ ਕਾਰਨ ਪੰਜਾਬ ਹਮੇਸ਼ਾ ਵਿਕਾਸ ਪੱਖੋਂ ਪਛੜਿਆ ਰਿਹਾ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਸਰਦੂਲਗੜ੍ਹ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੀਤਾ।
ਬਣਾਂਵਾਲੀ ਨੇ ਕਿਹਾ ਕਿ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਅੰਦਰ ਬਿਨਾਂ ਹੀ ਮਿਹਨਤੀ ਆਗੂਆਂ ਅਤੇ ਨਾ ਹੀ ਮਿਹਨਤੀ ਵਰਕਰਾਂ ਦੀ ਕਦਰ ਹੈ ਇਹੀ ਕਾਰਨ ਹੈ ਕਿ ਵੱਡੀ ਗਿਣਤੀ ਵਿੱਚ ਹਰ ਰੋਜ਼ ਲੋਕ ਇਨ੍ਹਾਂ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ।
ਵਿਚੋਲਾ ਰਹਿਤ ਰਾਜ ਦੇਵਾਂਗੇ -
ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਬਣਾਂਵਾਲੀ ਨੇ ਕਿਹਾ ਕਿ ਸਾਡੀ ਸਰਕਾਰ ਆਉਣ ਤੇ ਅਸੀਂ ਜਨਤਾ ਨੂੰ ਵਿਚੋਲਾ ਰਹਿਤ ਰਾਜ ਦੇਵਾਂਗੇ, ਕਿਉਂਕਿ ਹੁਣ ਜਦੋਂ ਕਿਸੇ ਵੀ ਪੰਜਾਬ ਵਾਸੀ ਨੇ ਆਪਣਾ ਛੋਟੇ ਤੋਂ ਛੋਟਾ ਕੰਮ ਕਰਵਾਉਣਾ ਹੁੰਦਾ ਹੈ ਤਾਂ ਉਸ ਨੂੰ ਕਿਸੇ ਛੋਟੇ ਜਾਂ ਵੱਡੇ ਲੀਡਰ ਤੋਂ ਸਿਫ਼ਾਰਸ਼ ਕਰਵਾਉਣੀ ਪੈਂਦੀ ਹੈ ਜਿਸ ਨਾਲ ਲੀਡਰਾਂ ਨੂੰ ਲੱਗਦਾ ਹੈ ਕਿ ਇਹ ਲੋਕ ਸਿਰਫ਼ ਸਾਡੇ ਜੋਗੇ ਹੀ ਹਨ, ਪਰ ਅਰਵਿੰਦ ਕੇਜਰੀਵਾਲ ਦੀ ਸੋਚ ਇਹ ਹੈ ਕਿ ਜੇਕਰ ਸਰਕਾਰਾਂ ਲੋਕ ਬਣਾਉਂਦੇ ਹਨ ਤਾਂ ਪੰਜਾਬ ਦਾ ਹਰੇਕ ਨਾਗਰਿਕ ਆਪਣਾ ਕੰਮ ਇਨ੍ਹਾਂ ਵਿਚੋਲਿਆਂ ਤੋਂ ਬਿਨਾਂ ਘਰ ਬੈਠੇ ਹੀ ਕਰਵਾ ਸਕੇਗਾ। ਬਣਾਂਵਾਲੀ ਨੇ ਕਿਹਾ ਕਿ ਆਪ ਹੀ ਇੱਕ ਅਜਿਹੀ ਪੰਜਾਬੀਆਂ ਦੀ ਆਪਣੀ ਪਾਰਟੀ ਹੈ ਜਿਸ ਨੇ ਹਰ ਇੱਕ ਛੋਟੇ ਤੋਂ ਛੋਟੇ ਵਰਕਰ ਨੂੰ ਬਣਦਾ ਸਨਮਾਨ ਦਿੱਤਾ ਤੇ ਹਰੇਕ ਦੀ ਗੱਲ ਸੁਣੀ ਹੈ।
ਉਨ੍ਹਾਂ ਦੇ ਨਾਲ ਹਰਦੇਵ ਸਿੰਘ ਉਲਕ ਤੋਂ ਇਲਾਵਾ ਯੂਥ ਆਗੂ ਜਸ ਧਾਲੀਵਾਲ ਨੇ ਵੀ ਆਪਣੀਆਂ ਤਕਰੀਰਾਂ ਦਿੱਤੀਆਂ। ਉਨ੍ਹਾਂ ਪੱਤਰਕਾਰਾਂ ਦੀ ਮੌਜੂਦਗੀ ਵਿਚ ਲੋਕਾਂ ਨੂੰ ਸਮਝਾਇਆ ਕਿ ਕਾਂਗਰਸ ਅਤੇ ਅਕਾਲੀ ਪਾਰਟੀਆਂ ਭੁਲੇਖਾ ਪਾਊ ਬਿਆਨਾਂ ਤੇ ਭਾਸ਼ਣਾਂ ਤੋਂ ਸੁਚੇਤ ਰਹਿ ਕੇ ਆਮ ਆਦਮੀ ਪਾਰਟੀ ਦੇ ਇਮਾਨਦਾਰ ,ਰਸੂਖ਼ਦਾਰ , ਤੇ ਲੋਕਾਂ ਦੇ ਦੁੱਖ ਸੁੱਖ ਵਿੱਚ ਨਾਲ ਖੜ੍ਹਨ ਵਾਲੇ ਉਮੀਦਵਾਰ ਗੁਰਪ੍ਰੀਤ ਸਿੰਘ ਬਣਾਂਵਾਲੀ ਨੂੰ ਜਿਤਾ ਕੇ ਹਲਕੇ ਦੀ ਤਰੱਕੀ ਵਿਚ ਸਹਿਯੋਗ ਦਿਓ।
ਬਣਾਂਵਾਲੀ ਨੇ ਕਿਹਾ ਕਿ ਜਦੋਂ ਛੱਪੜ ਦੀ ਸਫ਼ਾਈ ਕਰਨੀ ਹੋਵੇ ਤਾਂ ਉਸ ਵਿੱਚ ਵੜਨਾ ਪੈਂਦਾ ਹੈ। ਇਸ ਤੋਂ ਬਾਅਦ ਗੁਰਪ੍ਰੀਤ ਸਿੰਘ ਬਣਾਂਵਾਲੀ ਆਪਣੇ ਵਰਕਰਾਂ ਨਛੱਤਰ ਸਿੰਘ ਖ਼ਾਲਸਾ , ਨਾਜਰ ਸਿੰਘ ਬੀਬੇ ਕਾ , ਅਤੇ ਹੋਰ ਵਰਕਰਾਂ ਦੇ ਘਰ ਗਏ ਜਿੱਥੇ ਉਨ੍ਹਾਂ ਦਾ ਸਿਰੋਪਾਓ ਪਾ ਕੇ ਸਵਾਗਤ ਕੀਤਾ ਗਿਆ। ਜ਼ਿਕਰਯੋਗ ਗੱਲ ਇਹ ਹੈ ਕਿ ਮੌਜੂਦਾ ਪੰਚਾਇਤ ਮੈਂਬਰ ਜਗਵੀਰ ਸਿੰਘ ਜੋ ਕਿ ਕਾਫੀ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਸੀ ਆਪਣੇ ਪਰਿਵਾਰ ਅਤੇ ਆਪਣੇ ਲਾਣੇ ਦੇ ਲੋਕਾਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।
ਇਸ ਤੋਂ ਇਲਾਵਾ ਮਿੱਠੂ ਸਿੰਘ ਨੰਬਰਦਾਰ ਆਪਣੇ ਪਰਿਵਾਰ ਸਮੇਤ ਮੱਖਣ ਸਿੰਘ ਬਿੱਕਰ ਸਿੰਘ, ਭੋਲਾ ਸਿੰਘ, ਸਤਨਾਮ ਸਿੰਘ ਟੇਕ ਸਿੰਘ ਆਪਣੇ ਪਰਿਵਾਰ ਸਮੇਤ , ਬੁੱਧੂ ਸਿੰਘ ਆਪਣੇ ਪਰਿਵਾਰਾਂ ਸਮੇਤ ਆਮ ਆਦਮੀ ਵਿਚ ਸ਼ਾਮਿਲ ਹੋ ਗਏ ਇਸ ਮੌਕੇ ਆਮ ਆਦਮੀ ਪਾਰਟੀ ਦੇ ਪਿੰਡ ਪ੍ਰਧਾਨ ਗੁਰਮੇਲ ਸਿੰਘ ਮਿੱਠੂ ਖ਼ਾਲਸਾ, ਸਾਬਕਾ ਪ੍ਰਧਾਨ ਹਰਮੀਤ ਸਿੰਘ, ਬਲਵੀਰ ਸਿੰਘ ਬੀਰਾ , ਲੀਲੂ ਸਿੰਘ ਆਦਿ ਹਾਜ਼ਰ ਸਨ।