ਕਾਂਗਰਸ ਵੱਲੋਂ ਆਮ ਆਦਮੀ ਪਾਰਟੀ ਵਿੱਚ ਸੰਨ੍ਹ ਲਾਉਣ ਦੀ ਵਿਉਂਤਬੰਦੀ ਸਿਖਰਾਂ ਤੇ
ਆਮ ਆਦਮੀ ਪਾਰਟੀ ਵੱਲੋਂ ਆਪਣਾ ਕੁਨਬਾ ਬਚਾਉਣਾ ਬਣਿਆ ਵੱਡੀ ਚੁਣੌਤੀ
3 ਹੋਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਾਂਗਰਸ ਪਾਰਟੀ ਦੇ ਸੰਪਰਕ ਵਿੱਚ, ਮਾਰ ਸਕਦੇ ਨੇ ਛਾਲ
ਗੌਰਵ ਮਾਣਿਕ, ਬਾਬੂਸ਼ਾਹੀ ਨੈੱਟਵਰਕ
ਫਿਰੋਜ਼ਪੁਰ 18 ਜਨਵਰੀ 2022 -- ਪੰਜਾਬ ਵਿੱਚ ਸਿਆਸਤ ਕਿਸ ਕਰਵਟ ਆਪਣਾ ਰੁਖ਼ ਬਦਲ ਲਵੇ ਇਸ ਬਾਰੇ ਤਾਂ ਖ਼ੁਦ ਸਿਆਸਤਦਾਨਾਂ ਨੂੰ ਨਹੀਂ ਪਤਾ ਹੈ ਇਸੇ ਦਾ ਨਤੀਜਾ ਹੈ ਕਿ ਰੋਜ਼ਾਨਾ ਹੀ ਪੰਜਾਬ ਵਿਚ ਰਾਜਨੀਤਕ ਉਠਾ ਪਟਕ ਵੇਖਣ ਨੂੰ ਮਿਲ ਰਹੀ ਹੈ ਕਾਂਗਰਸ ਵੱਲੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਪਾਰਟੀ ਵਿੱਚ ਸ਼ਾਮਲ ਕਰਵਾਉਣ ਤੋਂ ਬਾਅਦ ਹੁਣ ਕਾਂਗਰਸ ਦੀ ਅੱਖ ਆਮ ਆਦਮੀ ਪਾਰਟੀ ਦੇ ਘੋਸ਼ਿਤ ਕੀਤੇ ਗਏ ਉਮੀਦਵਾਰਾਂ ਤੇ ਟਿਕੀ ਹੋਈ ਹੈ ਇਸ ਦੀ ਬਾਨਗੀ ਵੇਖਣ ਨੂੰ ਮਿਲੀ ਫਿਰੋਜ਼ਪੁਰ ਦਿਹਾਤੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਆਸ਼ੂ ਬਾਂਗੜ ਵੱਲੋਂ ਜਦੋਂ ਅਸਤੀਫ਼ਾ ਦੇ ਕੇ ਕਾਂਗਰਸ ਪਾਰਟੀ ਵਿਚ ਛਾਲ ਮਾਰ ਦਿੱਤੀ ਗਈ , ਜ਼ਿਕਰਯੋਗ ਹੈ ਕਿ ਕਾਂਗਰਸ ਪਾਰਟੀ ਵੱਲੋਂ ਆਸ਼ੂ ਬੰਗਰ ਨੂੰ ਵਿਧਾਨ ਸਭਾ ਹਲਕਾ ਫਿਰੋਜ਼ਪੁਰ ਦਿਹਾਤੀ ਦੀ ਟਿਕਟ ਦੇਣ ਦਾ ਭਰੋਸਾ ਦਿੱਤਾ ਹੈ ਜਦਕਿ ਉੱਥੋਂ ਮੌਜੂਦਾ ਵਿਧਾਇਕ ਸਤਿਕਾਰ ਕੌਰ ਗਹਿਰੀ ਦਾ ਟਿਕਟ ਕਟਣਾ ਲਗਭਗ ਤੈਅ ਮੰਨਿਆ ਜਾ ਰਿਹਾ ਹੈ । ਸੂਤਰਾਂ ਦੀ ਮੰਨੀਏ ਤਾਂ ਆਮ ਆਦਮੀ ਪਾਰਟੀ ਦੇ ਤਿੰਨ ਹੋਰ ਉਮੀਦਵਾਰ ਕਾਂਗਰਸ ਪਾਰਟੀ ਦੇ ਸੰਪਰਕ ਵਿੱਚ ਹਨ ਜਿਨ੍ਹਾਂ ਨੂੰ ਕਾਂਗਰਸ ਵੱਲੋਂ ਪਾਰਟੀ ਵਿੱਚ ਸ਼ਾਮਲ ਕਰਵਾਇਆ ਜਾ ਸਕਦਾ ਹੈ ਅਤੇ ਟਿਕਟਾਂ ਨਾਲ ਵੀ ਨਿਵਾਜਿਆ ਜਾ ਸਕਦਾ ਹੈ ਇਸੇ ਕਰਕੇ ਕਾਂਗਰਸ ਵੱਲੋਂ ਅਜੇ ਤੱਕ ਆਪਣੀ ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ ਨਹੀਂ ਕੀਤੀ ਗਈ , ਚਰਚਾ ਸਿੱਖਰਾਂ ਤੇ ਹੈ ਕਿ ਜਲਾਲਾਬਾਦ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਦੀਪ ਗੋਲਡੀ ਕੰਬੋਜ਼ , ਫਿਰੋਜ਼ਪੁਰ ਸ਼ਹਿਰੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਣਬੀਰ ਸਿੰਘ ਭੁੱਲਰ ਅਤੇ ਗੁਰੂ ਹਰਸਹਾਏ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੀ ਕਾਂਗਰਸ ਦੇ ਸੰਪਰਕ ਵਿੱਚ ਹਨ ਸੰਪਰਕ ਵਿੱਚ ਹਨ
ਗੱਲ ਜਲਾਲਾਬਾਦ ਕਰੀਏ ਤਾਂ ਉੱਥੋਂ ਦੇ ਸਿਆਸੀ ਸਮੀਕਰਨ ਬੜੇ ਅਲੱਗ ਹਨ ਉਥੇ ਮੌਜੂਦਾ ਵਿਧਾਇਕ ਕਾਂਗਰਸ ਦੇ ਰਮਿੰਦਰ ਆਂਵਲਾ ਵੱਲੋਂ ਚੋਣ ਲੜਨ ਤੇ ਪਾਰਟੀ ਨੂੰ ਮਨ੍ਹਾ ਕਰ ਦਿੱਤਾ ਗਿਆ ਹੈ , ਅਤੇ ਉਹੋ ਗੁਰੂਹਰਸਹਾਏ ਤੋਂ ਕਾਂਗਰਸੀ ਦੀ ਟਿਕਟ ਤੇ ਚੋਣ ਲੜਨਾ ਚਾਹੁੰਦੇ ਨੇ ਪਰ ਪਾਰਟੀ ਉਨ੍ਹਾਂ ਨੂੰ ਜਲਾਲਾਬਾਦ ਤੋਂ ਹੀ ਚੋਣ ਅਖਾੜੇ ਵਿੱਚ ਉਤਾਰਾ ਚਾਹੁੰਦੀ ਹੈ ਰਮਿੰਦਰ ਆਵਲਾ ਦੇ ਮਨ੍ਹਾ ਕਰਨ ਤੋਂ ਬਾਅਦ ਕਾਂਗਰਸ ਪਾਰਟੀ ਇੱਕ ਤੀਰ ਨਾਲ ਦੋ ਸ਼ਿਕਾਰ ਖੇਡਣਾ ਚਾਹੁੰਦੀ ਹੈ ਇਕ ਪਾਸੇ ਜਿਥੇ ਉਹ ਆਮ ਆਦਮੀ ਪਾਰਟੀ ਨੂੰ ਝਟਕਾ ਦੇਣਾ ਚਾਹੁੰਦੀ ਹੈ ਅਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਕੋਲ ਹੋਰ ਕੋਈ ਮਜ਼ਬੂਤ ਚੇਹਰਾ ਇਸ ਸੀਟ ਤੇ ਨਹੀਂ ਹੈ ਜੇਕਰ ਆਮ ਆਦਮੀ ਪਾਰਟੀ ਉਮੀਦਵਾਰ ਕਾਂਗਰਸ ਚ ਸ਼ਾਮਿਲ ਹੋ ਜਾਂਦਾ ਹੈ ਤਾਂ ਉਹ ਸੀਟ ਤੇ ਮੁਕਾਬਲਾ ਸਿੱਧਾ ਸਿੱਧਾ ਅਕਾਲੀ ਦਲ ਅਤੇ ਕਾਂਗਰਸ ਵਿਚ ਹੀ ਰਹਿ ਜਾਵੇਗਾ ਕਿਓਂਕਿ 2 ਦਹਾਕਿਆਂ ਤੋਂ ਇਸ ਸੀਟ ਤੇ ਭਾਜਪਾ ਕਦੀ ਵਿਧਾਨ ਸਭਾ ਚੋਣ ਹੀ ਨਹੀਂ ਲੜੀ
ਗੁਰੂਹਰਸਹਾਏ ਵਿਧਾਨ ਸਭਾ ਹਲਕਾ ਸੀਟ ਤੇ ਵੀ ਮਾਮਲਾ ਦਿਲਚਸਪ ਬਣਿਆ ਹੋਇਆ ਹੈ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਕਾਂਗਰਸ ਪਾਰਟੀ ਛੱਡਣ ਤੋਂ ਬਾਅਦ ਸੀਟ ਖਾਲੀ ਹੋ ਗਈ ਹੈ ਜਿੱਥੋਂ ਕਾਂਗਰਸੀ ਵਿਧਾਇਕ ਰਮਿੰਦਰ ਆਵਲਾ ਚੋਣ ਲੜਨਾ ਚਾਹੁੰਦੇ ਨੇ ਪਰ ਪਾਰਟੀ ਉਨ੍ਹਾਂ ਨੂੰ ਉਥੋਂ ਟਿਕਟ ਦੇਣ ਲਈ ਰਾਜ਼ੀ ਨਹੀਂ ਦਿਖ ਰਹੀ , ਇਸ ਲਈ ਆਮ ਆਦਮੀ ਪਾਰਟੀ ਦੇ ਫਿਰੋਜ਼ਪੁਰ ਸ਼ਹਿਰੀ ਹਲਕੇ ਯਾ ਫਿਰ ਗੁਰੂ ਹਰਸਹਾਏ ਹਲਕੇ ਤੋਂ ਉਮੀਦਵਾਰ ਨੂੰ ਤੋੜ ਕੇ ਚੋਣ ਲੜਾਉਣਾ ਚਾਹੁੰਦੀ ਹੈ ਗੁਰੂਹਰਸਹਾਏ ਤੋਂ ਆਪ ਉਮੀਦਵਾਰ ਰਾਏ ਸਿੱਖ ਬਿਰਾਦਰੀ ਤੋਂ ਹੈ ,ਇਸ ਸੀਟ ਤੇ ਰਾਏ ਸਿੱਖ ਬਿਰਾਦਰੀ ਦੀ ਵੋਟ ਲੱਗਭਗ 30 ਪ੍ਰਤੀਸ਼ਤ ਦੇ ਕਰੀਬ ਹੈ ਜ਼ਿਕਰਯੋਗ ਹੈ ਕਿ ਅਕਾਲੀ ਦਲ ਦੇ ਉਮੀਦਵਾਰ ਵਰਦੇਵ ਸਿੰਘ ਨੋਨੀ ਮਾਨ ਪਹਿਲਾਂ ਵੀ ਉਸੇ ਸੀਟ ਤੋਂ ਤਿੰਨ ਵਾਰ ਵਿਧਾਨ ਸਭਾ ਚੋਣ ਹਾਰ ਚੁੱਕੇ ਨੇ ਇਸ ਲਈ ਇਸ ਸੀਟ ਤੇ ਸਿੱਧਾ ਸਿੱਧਾ ਮੁਕਾਬਲਾ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਵਿੱਚ ਦੇਖਣ ਨੂੰ ਮਿਲ ਸਕਦਾ ਹੈ
ਚਰਚਾ ਹੈ ਕਿ ਫ਼ਿਰੋਜ਼ਪੁਰ ਤੋਂ ਆਮ ਆਦਮੀ ਪਾਰਟੀ ਦੇ ਰਣਬੀਰ ਸਿੰਘ ਭੁੱਲਰ ਸ਼ਹਿਰੀ ਹਲਕੇ ਦੀ ਸੀਟ ਤੋ ਚੋਣ ਲੜਨਾ ਚਾਉਂਦੇ ਹਨ ਉਹ ਗੁਰੂਹਰਸਹਾਏ ਨਹੀਂ ਜਾਣਾ ਚਾਉਂਦੇ , ਅਤੇ ਕਾਂਗਰਸ ਪਾਰਟੀ ਵੱਲੋਂ ਇੱਥੇ 2 ਵਾਰ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੂੰ ਪਹਿਲਾਂ ਹੀ ਉਮੀਦਵਾਰ ਘੋਸ਼ਿਤ ਕਰ ਚੁੱਕੀ ਹੈ ਉਸਦੀ ਟਿਕਟ ਕਟ ਪਾਉਣਾ ਕਾਂਗਰਸ ਲਈ ਬਹੁਤ ਮੁਸ਼ਕਿਲ ਹੋਵੇਗਾ, ਭੁੱਲਰ ਜਦਕਿ ਐਸੀ ਉਲਟ ਫੇਰ ਤੋਂ ਇਨਕਾਰ ਕਰ ਚੁੱਕੇ ਨੇ ਜੇਕਰ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਦੇ ਵਿੱਚ ਸੰਨ੍ਹ ਲਾਉਣ ਵਿੱਚ ਕਾਮਯਾਬ ਹੋ ਜਾਂਦੀ ਹੈ ਤਾਂ ਪੰਜਾਬ ਵਿੱਚ ਸਿਆਸੀ ਸਮੀਕਰਨ ਬੜੇ ਬਦਲ ਸਕਦੇ ਨੇ ਹੋਰ ਸੀਟਾਂ ਤੇ ਵੀ ਇਸ ਦਾ ਪ੍ਰਭਾਵ ਪੈਣਾ ਲਾਜ਼ਮੀ ਹੋਵੇਗਾ।