ਅਮਰੀਕਾ : ਪੱਪੀ ਭਦੌੜ ਦੇ ਗੀਤ ‘ਖ਼ਤਰਾ ਸਿੱਖੀ ਨੂੰ’ ਦਾ ਪੋਸਟਰ ਫਰਿਜਨੋ ਵਿਖੇ ਰਿਲੀਜ਼
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜਨੋ (ਕੈਲੀਫੋਰਨੀਆਂ), 18 ਜਨਵਰੀ, 2022:
ਪੱਪੀ ਭਦੌੜ, ਇੱਕ ਸਫਲ ਸੰਗੀਤਕਾਰ ਅਤੇ ਮਿਆਰੀ ਗੀਤਾਂ ਦਾ ਰਚੇਤਾ, ਜਿਸ ਨੇ ਕੁਲਦੀਪ ਮਾਣਕ, ਸੁਰਿੰਦਰ ਛਿੰਦਾ, ਮੁਹੰਮਦ ਸਦੀਕ ਵਰਗੇ ਕਲਾਕਾਰਾਂ ਨਾਲ ਸਟੇਜ ’ਤੇ ਕੰਮ ਕੀਤਾ ਅਤੇ ਨਛੱਤਰ ਛੱਤਾ ਅਤੇ ਮੇਜਰ ਰਾਜਸਥਾਨੀ ਵਰਗੇ ਕਲਾਕਾਰਾਂ ਨੂੰ ਸਟੇਜਾਂ ’ਤੇ ਚੜਾਇਆ। ਪੱਪੀ ਦੇ ਲਿਖੇ ਬਹੁਤ ਸਾਰੇ ਗੀਤ ਵੱਖੋ-ਵੱਖ ਕਲਾਕਾਰ ਨੇ ਗਾਏ। ਪੱਪੀ ਲੰਮੇ ਅਰਸੇ ਤੋਂ ਪੰਜਾਬ ਤੋ ਦੂਰ ਅਮਰੀਕਾ ਰਹਿਕੇ ਵੀ ਸੰਗੀਤ ਨਾਲ ਜੁੜਿਆ ਰਿਹਾ। ਉਸਦਾ ਇੱਕ ਗੀਤ ਜਿਹੜਾ ਸਿੱਖੀ ਵਿੱਚ ਆ ਰਹੇ ਨਿਘਾਰ ਦੀ ਗੱਲ ਕਰਦਾ, ਸਿੱਖਾਂ ਨੂੰ ਆਉਣ ਵਾਲੀਆ ਚਣੌਤੀਆਂ ਪ੍ਰਤੀ ਜਾਗੁਰਕ ਕਰਦਾ ‘ਖ਼ਤਰਾ ਸਿੱਖੀ ਨੂੰ’ ਪੱਪੀ ਦੀ ਆਪਣੀ ਆਵਾਜ਼ ਵਿੱਚ ਗਾਇਆ ਗੀਤ, ਮਾਛੀਕੇ ਐਂਡ ਧਾਲੀਆਂ ਮੀਡੀਆ ਗਰੁੱਪ ਦੀ ਪੇਸ਼ਕਸ਼ ਬਹੁਤ ਜਲਦ ਤੁਹਾਡੀ ਕਚਿਹਰੀ ਵਿੱਚ ਆ ਰਿਹਾ ਹੈ। ਇਸ ਗੀਤ ਦਾ ਪੋਸਟਰ ਲੰਘੇ ਸ਼ਨੀਵਾਰ ਉੱਘੇ ਟਰਾਂਸਪੋਰਟਰ ਅਮੋਲਕ ਸਿੰਘ ਸਿੱਧੂ ਦੇ ਗ੍ਰਹਿ ਵਿਖੇ ਪਤਵੰਤੇ ਸੱਜਣਾਂ ਦੀ ਹਾਜ਼ਰੀ ਵਿੱਚ ਰਿਲੀਜ਼ ਕੀਤਾ ਗਿਆ। ਇਸ ਮੌਕੇ ਉਚੇਚੇ ਤੌਰ ’ਤੇ ਗਾਇਕ ਅਕਾਸ਼ਦੀਪ ਧਰਮਵੀਰ ਥਾਂਦੀ, ਗੋਗੀ ਸੰਧੂ ਅਤੇ ਗਾਇਕ ਮਕਬੂਲ ਦੇ ਭਰਾ ਸੰਗੀਤਕਾਰ ਮੀਕਾ ਆਦਿ ਮੌਜੂਦ ਰਹੇ।