ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 17 ਜਨਵਰੀ 2022: ਅੰਤਰਰਾਸ਼ਟਰੀ ਵੈਸ਼ ਮਹਾਂਸੰਮੇਲਨ ਪੰਜਾਬ ਪ੍ਰਦੇਸ਼ ਦੁਆਰਾ ਸਲਾਹਕਾਰ ਸੰਮਤੀ ਦਾ ਗਠਨ ਕਰਕੇ ਫ਼ਰੀਦਕੋਟ ਦੇ ਅੱਖਾਂ ਦੇ ਮਾਹਿਰ ਡਾ.ਸੰਜੀਵ ਗੋਇਲ ਨੂੰ ਸੰਮਤੀ ਦਾ ਚੇਅਰਮੈੱਨ ਨਿਯੁਕਤ ਕੀਤਾ ਗਿਆ ਹੈ । ਸੰਸਥਾ ਦੇ ਪੰਜਾਬ ਪ੍ਰਧਾਨ ਸੁਰਿੰਦਰ ਸਿੰਗਲਾ ਨੇ ਦੱਸਿਆ ਕਿ ਇਸ ਸੰਮਤੀ 'ਚ ਸਾਰੇ ਜ਼ਿਲਿਆਂ ਦੇ ਪ੍ਰਤੀਨਿਧਾਂ ਨੂੰ ਸ਼ਾਮਲ ਕਰਕੇ 31 ਕਮੇਟੀ ਸੰਮਤੀ ਦਾ ਗਠਨ ਕੀਤਾ ਜਾਵੇਗਾ । ਸੰਸਥਾ ਦੇ ਸਕੱਤਰ ਸਰਜੀਵਨ ਜਿੰਦੀ ਨੇ ਦੱਸਿਆ ਕਿ ਸਲਾਹਕਾਰ ਸੰਮਤੀ 'ਚ ਅਸ਼ੋਕ ਦਾਨੇਵਾਲੀਆ ਮਾਨਸਾ, ਘਨਸ਼ਾਮ ਕਾਂਸਲ ਸੁਨਾਮ,ਤਰਸੇਮ ਬਾਂਸਲ ਪਟਿਆਲਾ, ਪਵਨ ਸਿੰਗਲਾ ਐੱਸ.ਏ.ਐੱਸ.ਨਗਰ ਮੁਹਾਲੀ, ਵਰਿੰਦਰ ਬਾਂਸਲ ਕਾਲਾ ਮੋਗਾ, ਵਿਪਨ ਜੈੱਨ ਲੁਧਿਆਣਾ, ਦਿਨੇਸ਼ ਮੋਦੀ ਫ਼ਾਜ਼ਲਿਕਾ,ਡਾ.ਜੀ.ਐੱਸ.ਮਿੱਤਲ ਅਬੋਹਰ, ਹੀਰਾਮਨੀ ਅਗਰਵਾਲ ਗੁਰਦਾਸਪੁਰ,ਡਾ.ਸੁਦਰਸ਼ਨ ਅਗਰਵਾਲ ਪਠਾਨਕੋਟ, ਸੰਜੇ ਗੁਪਤਾ ਤਰਨਤਾਨ, ਸੇਠ ਨਵਦੀਪ ਗੋਇਲ ਹੁਸ਼ਿਆਰਪੁਰ, ਮਨੋਜ ਅਗਰਵਾਲ ਸ਼੍ਰੀ ਅਮਿ੍ੰਤਸਰ ਸਾਹਿਬ ਨੂੰ ਸ਼ਾਮਲ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਸੰਮਤੀ ਦੀ ਜਲਦ ਮੀਟਿੰਗ ਕਰਕੇ ਸੰਸਥਾ ਦੇ ਆਗਾਮੀ ਪ੍ਰੋਗਰਾਮਾਂ ਸਬੰਧੀ ਵਿਚਾਰ ਵਿਟਾਂਦਰਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸੰਸਥਾ ਦੇ ਸੰਸਥਾਪਕ,ਪ੍ਰਧਾਨ ਰਹੇ ਪੂਰਵ ਸਾਂਸਦ ਸਵਰਗੀ ਰਾਮਦਾਸ ਅਗਰਵਾਲ ਦੇ ਦਿਨ ਤੇ ਹਰ ਸਾਲ ਦੀ ਤਰਾਂ 17 ਮਾਰਚ ਨੂੰ ਵੈਸ਼ ਏਕਤਾ ਦਿਵਸ ਅਤੇ 6 ਜੁਲਾਈ ਨੂੰ ਪੰਜਾਬ ਦੇ ਸਾਰੇ ਜ਼ਿਲਿਆਂ 'ਚ ਸਥਾਪਨਾ ਦਿਵਸ ਮਨਾਇਆ ਜਾਵੇਗਾ । ਪੰਜਾਬ ਦੇ ਪੇਂਡੂ ਖੇਤਰ ਤੋਂ ਲੈ ਕੇ ਸ਼ਹਿਰੀ ਖੇਤਰਾਂ ਦੇ ਅਗਰਵਾਲ ਵੈਸ਼ ਭਰਾਵਾਂ ਨੂੰ ਸੰਸਥਾ 'ਚ ਸ਼ਾਮਲ ਕਰਕੇ ਇੱਕ ਰਾਜਵਿਆਪੀ ਅਭਿਆਨ ਸ਼ੁਰੂ ਕੀਤਾ ਜਾਵੇਗਾ ।