ਅਮਰਿੰਦਰ ਦੇ ਖਿਲਾਫ ਪਟਿਆਲਾ ਸ਼ਹਿਰ ਤੋਂ ਕਾਂਗਰਸ ਨੁੰ ਲੱਭਾ ਉਮੀਦਵਾਰ ?
ਚੰਡੀਗੜ, 17 ਜਨਵਰੀ, 2022: ਪਟਿਆਲਾ ਤੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ 'ਤਕੜਾ' ਉਮੀਦਵਾਰ ਲੱਭਣ ਦੀ ਕਾਂਗਰਸ ਦੀ ਤਲਾਸ਼ ਖਤਮ ਹੋ ਗਈ ਹੈ। ਇਹ ਪ੍ਰਗਟਾਵਾ ਭਰੋਸੇਯੋਗ ਸੁਤਰਾਂ ਨੇ ਕੀਤਾਹੈ।
ਇਹਨਾਂ ਸੂਤਰਾਂ ਨੇ ਦੱਸਿਆ ਕਿ ਕਾਂਗਰਸ ਦੀ ਭਾਲ ਮੁੱਕ ਗਈ ਹੈ ਤੇ ਇਕ ਵੱਡੇ ਅਹੁਦੇ 'ਤੇ ਰਿਹਾ ਵੱਡਾ ਸਿਆਸੀ ਆਗੂ ਅੱਜ ਭਲਕ ਹੀ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਵੇਗਾ ਜਿਸ ਮਗਰੋਂ ਉਸਨੁੰ ਪਟਿਆਲਾ ਸ਼ਹਿਰ ਤੋਂ ਕਾਂਗਰਸ ਦਾ ਉਮੀਦਵਾਰ ਐਲਾਨਿਆ ਜਾਵੇਗਾ। ਦੱਸਣਯੋਗ ਹੈ ਕਿ ਕਾਂਗਰਸ ਪਾਰਟੀ ਕਈ ਦਿਨਾਂ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਤਕੜੇ ਉਮੀਦਵਾਰ ਦੀ ਭਾਲ ਵਿਚ ਸੀ।
ਪਟਿਆਲਾ ਸ਼ਹਿਰ ਤੋਂ ਅਕਾਲੀ ਦਲ ਨੇ ਹਰਪਾਲ ਜੁਨੇਜਾ ਅਤੇ ਆਮ ਆਦਮੀ ਪਾਰਟੀ ਨੇ ਸਾਬਕਾ ਮੇਅਰ ਅਜੀਤਪਾਲ ਕੋਹਲੀ ਨੂੰ ਆਪੋ ਆਪਣਾ ਉਮੀਦਵਾਰ ਐਲਾਨਿਆ ਹੋਇਆ ਹੈ।
ਇਹ ਵੀ ਪਤਾ ਲੱਗਾ ਹੈ ਕਿ ਕਣਗਰਸ ਅੰਦਰਲਾ ਇਕਕ ਹਿੱਸਾ ਅਜੇ ਇਸ ਗੱਲ ਤੇ ਜ਼ੋਰ ਦੇ ਰਿਹਾ ਹੈ ਕਿ ਪਟਿਆਲੇ ਤੋਂ ਨਵਜੋਤ ਸਿੱਧੂ ਜਾਂ ਉਸਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਨੂੰ ਕਾਂਗਰਸ ਦੀ ਟਿਕਟ ਦਿੱਤੀ ਜਾਵੇ .