ਮੁਖਤਾਰ ਚੰਦੀ ਨੇ ਇਮਾਨਦਾਰੀ ਨਾਲ ਪਾਵਰਕਾਮ 'ਚ ਕੀਤੀ ਸੇਵਾ- ਰਾਜੀਵ ਢਾਂਡਾ
ਬਲਵਿੰਦਰ ਸਿੰਘ ਧਾਲੀਵਾਲ,ਬਾਬੂਸ਼ਾਹੀ ਨੈੱਟਵਰਕ
ਸੁਲਤਾਨਪੁਰ ਲੋਧੀ , 11 ਜਨਵਰੀ 2022 ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ 'ਚ ਬਤੌਰ ਡਿਪਟੀ ਚੀਫ ਅਕਾਉੰਟਸ ਅਫਸਰ ਪਟਿਆਲਾ ਵੱਜੋਂ ਸੇਵਾਵਾਂ ਨਿਭਾਉਣ ਵਾਲੇ ਮੁਖਤਾਰ ਸਿੰਘ ਚੰਦੀ ਨੇ ਪੂਰੀ ਇਮਾਨਦਾਰੀ ਨਾਲ ਪਾਵਰਕਾਮ 'ਚ ਸੇਵਾ ਨਿਭਾਈ । ਇਹ ਵਿਚਾਰ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਮੁਖਤਾਰ ਸਿੰਘ ਚੰਦੀ ਦਾ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨ ਕਰਦੇ ਹੋਏ ਸੀ.ਡੀ.ਪੀ.ਓ. ਸੁਲਤਾਨਪੁਰ ਲੋਧੀ ਸ੍ਰੀ ਰਾਜੀਵ ਢਾਂਡਾ ਨੇ ਪ੍ਰਗਟਾਏ । ਉਨ੍ਹਾਂ ਕਿਹਾ ਕਿ 36 ਸਾਲ ਆਪਣੀ ਨੌਕਰੀ 'ਚ ਬੇਦਾਗ ਰਹਿੰਦੇ ਹੋਏ ਸੇਵਾ ਮੁਕਤ ਹੋਣਾ ਇਸ ਵਿਭਾਗ 'ਚ ਬਹੁਤ ਵੱਡੀ ਗੱਲ ਹੈ । ਇਸ ਸਮੇ ਉਨ੍ਹਾਂ ਨਾਲ ਚਰਨਜੀਤ ਕੁਮਾਰ , ਹਰਚੰਦ ਬੀਬਾ, ਜਸਵਿੰਦਰ ਕੌਰ, ਤਰਸੇਮ ਕੌਰ, ਰੁਪਿੰਦਰ ਕੌਰ,ਹਰਦੀਪ ਕੌਰ, ਇੰਦਰਜੀਤ ਕੌਰ ਸੁਪਰਵਾਈਜ਼ਰ ਆਦਿ ਹੋਰਨਾਂ ਸ਼ਿਰਕਤ ਕੀਤੀ ।
ਸਮਾਗਮ ਦੇ ਅੰਤ 'ਚ ਸਮੂਹ ਪਤਵੰਤਿਆਂ ਤੇ ਅਧਿਕਾਰੀਆਂ ਦਾ ਧੰਨਵਾਦ ਕਰਦੇ ਹੋਏ ਮੁਖਤਾਰ ਸਿੰਘ ਚੰਦੀ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਲਈ ਮੈ ਲਾਇਨਜ ਕਲੱਬ ਦੇ ਸਹਿਯੋਗ ਨਾਲ ਯਤਨਸ਼ੀਲ ਰਹਾਂਗਾ ।