ਪਟਿਆਲਾ: ਪੰਜਾਬ ਦਾ ਨਾਮਵਰ ਇਕੋ ਗੁਰਸੇਵਕ ਸਿੰਘ ਸਰਕਾਰੀ ਫਿਜ਼ੀਕਲ ਕਾਲਜ ਦੇ ਵਿਦਿਆਰਥੀ ਮੁਲਾਜ਼ਮ' ਘਰ ਦੇ ਨਾ ਘਾਟ ਦੇ'
ਜੀ ਐਸ ਪੰਨੂ
ਪਟਿਆਲਾ,15ਬੁੱਧਵਾਰ,2021: ਪ੍ਰੋ ਗੁਰਸੇਵਕ ਸਿੰਘ ਸਰਕਾਰੀ ਫਿਜ਼ੀਕਲ ਕਾਲਜ ਪਟਿਆਲਾ ਵਿੱਚ ਵਿਦਿਆਰਥੀਆਂ ਅਤੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਅਤੇ ਡੀ.ਪੀ.ਆਈ ਖ਼ਿਲਾਫ਼ ਧਰਨਾ ਲਾਇਆ ਅਤੇ ਨਾਅਰਿਆਂ ਨਾਲ ਮਾਰਚ ਕੀਤਾ । ਜ਼ਿਕਰਯੋਗ ਹੈ ਕਿ ਇਹ ਸਰਕਾਰੀ ਫਿਜ਼ੀਕਲ ਕਾਲਜ ਪਟਿਆਲਾ ਨੂੰ ਡੀ.ਪੀ.ਆਈ ਤੋਂ ਮਹਾਰਾਜਾ ਭੁਪਿੰਦਰਾ ਸਪੋਰਟਸ ਯੂਨੀਵਰਸਿਟੀ ਅਧੀਨ ਲਿਆਂਦਾ ਗਿਆ ਹੈ । ਇਸ ਦੌਰਾਨ ਕਾਲਜ ਵਿੱਚ ਕੋਈ ਪ੍ਰਸ਼ਾਸਨਿਕ ਅਥਾਰਟੀ ਨਹੀਂ ਹੈ ਕਾਲਜ ਦੇ ਵਿਦਿਆਰਥੀ ਅਤੇ ਸਟਾਫ ਦੀਆਂ ਲੋੜਾਂ ਨੂੰ ਪੂਰੀਆਂ ਕਰਨ ਲਈ ਦੋਵੇਂ ਡੀ.ਪੀ.ਆਈ ਅਤੇ ਪੰਜਾਬੀ ਯੂਨੀਵਰਸਿਟੀ ਹੱਥ ਪਿੱਛੇ ਖਿੱਚ ਰਹੀ ਹੈ।
ਦੱਸਣਯੋਗ ਹੈ ਕਿ ਮੁਲਾਜ਼ਮਾਂ ਨੂੰ ਪਿਛਲੇ ਦੋ ਮਹੀਨਿਆਂ ਤੋਂ ਤਨਖਾਹ ਇਸ ਕਰਕੇ ਨਹੀਂ ਮਿਲੀ ਕਿ ਕੋਈ ਕਾਲਜ ਵਿੱਚ ਪਿ੍ਸੀਪਲ ਨਹੀਂ ਹੈ ਯਾਨੀ ਡਿਸਪਰਸਿਗ ਅਧਿਕਾਰੀ ਨਹੀਂ ਹੈ। ਵਿਦਿਆਰਥੀਆਂ ਦੇ ਹੋਸਟਲ ਦਾ ਬੂਰਾ ਹਾਲ ਹੈ ਚੋਰੀਆਂ ਹੋ ਰਹੀਆ ਹਨ ।ਇਹ ਸਾਡੇ ਪ੍ਰੋ ਗੁਰਸੇਵਕ ਸਿੰਘ ਸਰਕਾਰੀ ਫੀਜੀਕਲ ਕਾਲਜ ਦਾ ਹਾਲ ਹੈ ਜੋ ਕਿ ਪੰਜਾਬ ਦਾ ਇਕੋ ਨਾਮਵਰ ਕਾਲਜ਼ ਹੈ ਇਸੇ ਲਈ ਵਿਦਿਆਰਥੀਆਂ ਅਤੇ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਲਈ ਜ਼ੋਰਦਾਰ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਨੇ ਆਪਣੀਆਂ ਮੁੱਖ ਮੰਗਾਂ ਰੱਖਦਿਆਂ ਕਿਹਾ ਕਿ ਅਸੀਂ ਘਰ ਦੇ ਨਾ ਘਾਟ ਵਾਲੀ ਗੱਲ ਸਾਡੇ ਨਾਲ ਹੋਈ ਪਈ ਹੈ ਉਨ੍ਹਾਂ ਕਿਹਾ ਕਿ ਸਾਨੂੰ ਦੁਆਰਾ
ਸਰਕਾਰੀ ਫਿਜ਼ੀਕਲ ਕਾਲਜ ਪਟਿਆਲਾ ਨੂੰ ਵਾਪਸ ਡੀ.ਪੀ.ਆਈ ਅਧੀਨ ਲਿਆਂਦਾ ਜਾਵੇ ।
ਇਕ ਅਧਿਆਪਕ ਨੇ ਦੱਸਿਆ ਕਿ ਸਾਡੇ ਗਰਾਂਟ ਮਾਰਚ ਤੱਕ ਮੌਜੂਦ ਹੈ ਪਰ ਨਹੀਂ ਮਿਲ ਰਹੀ ਹੈ।
ਹੋਸਟਲਾਂ ਦੀਆਂ ਵਧੀਆਂ ਫੀਸਾਂ ਵਾਪਸ ਲਈਆਂ ਜਾਣ ਅਤੇ ਵਸੂਲੀ ਗਈ ਵਾਧੂ ਫੀਸ ਵਾਪਸ ਕੀਤੀ ਜਾਵੇ ਜਾਂ ਅੱਗੇ ਐਡਜਸਟ ਕੀਤੀ ਜਾਵੇ ।
ਸਪੋਰਟਸ ਮੀਟ ਅਤੇ ਹੋਰ ਵਿਦਿਆਰਥੀ ਐਕਟੀਵਿਟੀ ਲਈ ਟੀ.ਏ, ਡੀ.ਏ ਅਤੇ ਹੋਰ ਬਣਦੇ ਫੰਡ ਜਲਦੀ ਤੋਂ ਜਲਦੀ ਜਾਰੀ ਕੀਤੇ ਜਾਣ ।
ਕਾਲਜ ਵਿਚ ਪੱਕਾ ਪ੍ਰਿੰਸੀਪਲ ਅਤੇ ਸਟਾਫ ਦੀਆਂ ਹੋਰ ਖਾਲੀ ਪਈਆਂ ਅਸਾਮੀਆਂ ਤੁਰੰਤ ਭਰੀਆਂ ਜਾਣ।
ਲੜਕਿਆਂ ਦੇ ਹੋਸਟਲ ਵਿੱਚ ਵਾਰਡਨ ਅਤੇ ਸਕਿਓਰਿਟੀ ਸਟਾਫ ਦੀ ਨਿਯੁਕਤੀ ਕੀਤੀ ਹੈ।
ਕਾਲਜ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਜਲਦੀ ਤੋਂ ਜਲਦੀ ਹੱਲ ਕੀਤੀਆਂ ਜਾਣ ।
ਇਸ ਸਮੇਂ ਦੌਰਾਨ ਪੀ ਐਸ.ਯੂ (ਲਲਕਾਰ) ਵਿਦਿਆਰਥੀ ਜਥੇਬੰਦੀ ਹਮਾਇਤ ਵਿਚ ਪਹੁੰਚੀ ਅਤੇ ਜਥੇਬੰਦੀ ਦੇ ਆਗੂ ਹਰਪ੍ਰੀਤ ਨੇ ਹਮਾਇਤ ਵਿਚ ਵਿਦਿਆਰਥੀਆਂ ਨੂੰ ਮੰਗਾਂ ਮੰਨਣ ਤੱਕ ਹਮਾਇਤੀ ਸੁਣਾਈ ਕੀਤੀ। ਇਸ ਸਮੇਂ ਦੌਰਾਨ ਹੋਰ ਵਿਦਿਆਰਥੀ ਅਤੇ ਆਗੂ ਮੌਜੂਦ ਸਨ, ਗੁਰਪ੍ਰੀਤ ਸਿੰਘ(ਪੰਜਾਬ ਡੋਮੀਸਿਲ ਯੂਨੀਅਨ), ਸੰਦੀਪ ਮੌੜ, ਹਰਪ੍ਰੀਤ ਪੀ.ਐੱਸ.ਯੂ (ਲਲਕਾਰ), ਆਕਾਸ਼ ਦੱਤਾ, ਗਗਨਦੀਪ ਸਿੰਘ, ਗੁਰਜਿੰਦਰ ਸਿੰਘ, ਅਬਰਾਰ ਮੁਹੰਮਦ, ਲਖਵਿੰਦਰ, ਅਮਨਦੀਪ ਸਿੰਘ ਆਦਿ ਵਿਦਿਆਰਥੀ ਅਤੇ ਆਗੂ ਮੌਜੂਦ ਸਨ।