ਐਸ ਸੀ/ਬੀ.ਸੀ. ਕਰਮਚਾਰੀ ਅਤੇ ਲੋਕ ਏਕਤਾ ਫਰੰਟ ਵੱਲੋਂ ਨਵਜੋਤ ਸਿੱਧੂ ਦਾ ਪੁਤਲਾ ਸਾੜਿਆ ਗਿਆ
ਜਗਤਾਰ ਸਿੰਘ
ਪਟਿਆਲਾ15 ਦਸੰਬਰ 2021:ਅਨੁਸੂਚਿਤ ਜਾਤੀਆਂ /ਪੱਛੜੀਆਂ ਸ਼ੇ੍ਣੀਆ ਕਰਮਚਾਰੀ ਅਤੇ ਲੋਕ ਏਕਤਾ ਫਰੰਟ ਪੰਜਾਬ ਵੱਲੋ ਕਾਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋ ਰਾਖਵਾਕਰਨ ਸਬੰਧੀ ਦਿੱਤੇ ਗਏ ਬਿਆਨ ਦੀ ਪੁਰਜ਼ੋਰ ਨਿਖੇਧੀ ਕੀਤੀ ਗਈ ਅਤੇ ਰਾਹੁਲ ਗਾਂਧੀ ਨੂੰ ਪੱਤਰ ਲਿਖ ਕੇ ਸਿਧੂ ਨੂੰ ਤੁਰੰਤ ਪੰਜਾਬ ਪ੍ਰਧਾਨ ਦੇ ਅਹੁਦੇ ਤੋਂ ਬਰਖਾਸਤ ਕਰਨ ਦੀ ਮੰਗ ਕੀਤੀ ਗਈ ਅਤੇ ਡਿਪਟੀ ਕਮਿਸ਼ਨਰ ਪਟਿਆਲਾ ਦੇ ਦਫਤਰ ਸਾਹਮਣੇ ਨਵਜੋਤ ਸਿੰਘ ਸਿੱਧੂ ਦਾ ਪੁਤਲਾ ਸਾੜਿਆ ਗਿਆ ਅਤੇ ਡੀਸੀ ਰਾਹੀ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਵੀ ਦਿੱਤਾ ਗਿਆ ।
ਆਗੂਆ ਵੱਲੋਂ ਪੰਜਾਬ ਸਰਕਾਰ ਤੋਂ ਸਪਸ਼ਟੀਕਰਨ ਮੰਗਿਆ ਗਿਆ ਕਿ, ਨਵਜੋਤ ਸਿੰਘ ਸਿੱਧੂ ਵੱਲੋ ਦਿੱਤਾ ਗਿਆ ਬਿਆਨ ਕਿ ਰਾਖਵਾਕਰਨ ਆਰਥਿਕ ਆਧਾਰ ਤੇ ਹੋਣਾ ਚਾਹੀਦਾ ਹੈ, ਕੀ ਇਹ ਪੰਜਾਬ ਕਾਂਗਰਸ ਦਾ ਏਜੰਡਾ ਹੈ, ਇਸ ਸਬੰਧੀ ਮੁੱਖ ਮੰਤਰੀ ਪੰਜਾਬ ਨੂੰ ਜਵਾਬ ਦੇਣ ਲਈ ਕਿਹਾ ਗਿਆ, ਜੇਕਰ ਅਜਿਹਾ ਹੈ ਤਾ 2022 ਵਿੱਚ ਪੰਜਾਬ ਵਿਚੋ ਕਾਗਰਸ ਪਾਰਟੀ ਨੂੰ ਚਲਦਾ ਕਰਨ ਵਿੱਚ ਸਮੁਚਾ Sc Bc ਭਾਈਚਾਰਾ ਪ੍ਰਮੁੱਖ ਰੋਲ ਅਦਾ ਕਰੇਗਾ।
ਇਸ ਸਮੇ ਫਰੰਟ ਦੇ ਸੂਬਾ ਕਨਵੀਨਰ ਅਵਤਾਰ ਸਿੰਘ ਕੈਂਥ, ਨਰੰਗ ਸਿੰਘ, ਜਸਵੀਰ ਪੇਸੀਆ, ਗੁਰਪ੍ਰੀਤ ਸਿੰਘ ਗੁਰੂ, ਅਮਰਜੀਤ ਸਿੰਘ ਰਾਮਗੜ੍ਹੀਆਂ, ਮੰਗਤ ਸਿੰਘ ਗਿੱਲ, ਅਰੁਣ ਕੁਮਾਰ, ਪਵਿੱਤਰ ਸਿੰਘ ਨੌਲਖਾ, ਨਰਿੰਦਰ ਸਿੰਘ ਕਲਸੀ, ਸਤਨਾਮ ਸਿੰਘ, ਆਰ ਐੱਸ ਬੰਗੜ, ਗੁਰਮੁਖ ਰੁੜਕੀ, ਅਮਰ ਸਿੰਘ ਸੇਪਲਾ, ਛੱਜੂ ਸਿੰਘ, ਗਗਨਦੀਪ ਸਿੰਘ ਵੱਲੋ ਵਿਚਾਰ ਪੇਸ਼ ਕੀਤੇ ਗਏ।