2022 ਵਿਚ ਦੁਬਾਰਾ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ - ਵਿਧਾਇਕ ਚੀਮਾ
ਬਲਵਿੰਦਰ ਸਿੰਘ ਧਾਲੀਵਾਲ
- ਹਲਕੇ ਅੰਦਰ ਵਿਕਾਸ ਕਾਰਜ ਨਿਰੰਤਰ ਜਾਰੀ ਹਨ
ਸੁਲਤਾਨਪੁਰ ਲੋਧੀ 12 ਦਸੰਬਰ 2021 - ਕਾਂਗਰਸ ਪਾਰਟੀ ਪੰਜਾਬ ਵਿਚ ਲੋਕਾਂ ਤੋਂ ਸ਼ਹਿਰਾਂ ਤੇ ਪਿੰਡਾਂ ਵਿਚ ਕੀਤੇ ਵਿਕਾਸ ਕਾਰਜਾਂ ਤੇ ਵੋਟਾਂ ਮੰਗੇਗੀ ਅਤੇ 2022 ਵਿਚ ਦੁਬਾਰਾ ਪੰਜਾਬ ਵਿੱਚ ਭਾਰੀ ਬਹੁਮਤ ਨਾਲ ਸਰਕਾਰ ਬਣਾਏਗੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਹਲਕੇ ਦੇ ਸੱਭ ਤੋਂ ਵੱਡੇ ਪਿੰਡ ਤਲਵੰਡੀ ਚੌਧਰੀਆਂ ਵਾਰਡ ਨੰਬਰ ਇੱਕ ਦੀ ਕੰਕਰੀਟ ਨਾਲ ਰੱਬ ਰੱਬ ਚੌਂਕ ਤੋਂ ਡਾ. ਭੀਮਰਾਓ ਅੰਬੇਡਕਰ ਚੌਕ ਤੱਕ ਤੇ ਬਣੀਆਂ ਸਹਾਇਕ ਸੜਕਾਂ ਦਾ ਤੇ ਪਿੰਡ ਦੇ ਮੁੱਖ ਸ਼ਮਸ਼ਾਨ ਘਾਟ ਦੇ ਹੋਏ ਵਿਕਾਸ ਕਾਰਜਾਂ ਦਾ ਉਦਘਾਟਨ ਤੇ ਵਾਲਮੀਕਿ ਧਰਮਸ਼ਾਲਾ ਦੇ ਪੈਣ ਵਾਲੇ ਵੱਡੇ ਫ਼ਰਸ਼ ਦਾ ਨੀਂਹ ਪੱਥਰ ਰੱਖਦਿਆਂ ਕਹੇ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਦਿੱਤੀਆਂ ਗਰਾਂਟਾ ਨਾਲ ਨਿਰੰਤਰ ਵਿਕਾਸ ਕਾਰਜ ਚੱਲ ਰਹੇ ਹਨ। ਹਲਕੇ ਦੀੀਆਂ ਬਹੁਤੀਆਂ ਪੰਚਾਇਤਾਂ ਹਨ ਜੋ ਵਿਕਾਸ ਕਾਰਜ ਪੂਰੇ ਕਰ ਚੁੱਕੀਆਂ ਤੇ ਉਹ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਨੂੰ ਗਰਾਂਟਾਂ ਹੋਰ ਪਿੰਡਾਂ ਨੂੰ ਤਬਦੀਲ ਕਰਨ ਲਈ ਕਹਿ ਰਹੀਆਂ ਹਨ | ਇਸ ਲਈ ਮੁੱਖ ਮੰਤਰੀ ਪੰਜਾਬ ਚੰਨੀ ਤੇ ਪੰਜਾਬ ਦੇ ਕਾਂਗਰਸ ਪ੍ਰਧਾਨ ਸਿੱਧੂ ਦੀ ਅਗਵਾਈ ਵਿਚ 2022 ਵਿਚ ਬਹੁਮਤ ਨਾਲ ਜਿੱਤ ਕੇ ਕਾਂਗਰਸ ਪਾਰਟੀ ਪੰਜਾਬ ਵਿਚ ਮੁੜ ਸਰਕਾਰ ਬਣਾਏਗੀ | ਅਨੁਸੂਚਿਤ ਜਾਤੀ ਲੋਕਾਂ ਵਲੋਂ 5-5 ਮਰਲੇ ਨਾ ਮਿਲਣ ਦੇ ਜਵਾਬ ਵਿਚ ਵਿਧਾਇਕ ਚੀਮਾ ਨੇ ਕਿਹਾ ਕਿ ਇਹ ਤੁਹਾਡਾ ਹੱਕ ਬਣਦਾ ਹੈ ਫਾਰਮ ਭਰ ਕੇ ਸਰਪੰਚ ਨੂੰ ਦਿਓ ਮੌਕੇ 'ਤੇ ਖੜੇ ਪੰਚਾਇਤ ਸਕੱਤਰ ਨੂੰ ਕਿਹਾ ਕਿ ਰੈਜੂਲੇਸ਼ਨ ਪਾ ਕੇ ਦਫ਼ਤਰ ਭੇਜੋ ਕੰਮ ਹੋ ਜਾਵੇਗਾ |
ਕਣਕ ਦੀ ਮਾੜੀ ਸਪਲਾਈ ਦੇ ਸੁਧਾਰ ਲਈ ਅਫ਼ਸਰਾਂ ਦੀ ਖਿਚਾਈ ਕਰ ਦਿੱਤੀ ਗਈ ਹੈ ਠੀਕ ਤੇ ਵਧੀਆ ਕਣਕ ਮਿਲੇਗੀ | ਉਨ੍ਹਾਂ ਕਿਹਾ ਕਿ ਲੋੜਵੰਦ ਲੋਕਾਂ ਨੂੰ ਸਾਰੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਲੋਕ ਭਲਾਈ ਸਕੀਮਾਂ ਤੋਂ ਕਿਸੇ ਵੀ ਲੋੜਵੰਦ ਪਰਿਵਾਰ ਨੂੰ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ। ਉਨ੍ਹਾਂ ਵਰਕਰਾਂ ਨੂੰ 18 ਦਸੰਬਰ ਨੂੰ ਦਾਣਾ ਮੰਡੀ ਸੁਲਤਾਨਪੁਰ ਲੋਧੀ ਕੀਤੀ ਜਾਣ ਵਾਲੀ ਵਿਸ਼ਾਲ ਰੈਲੀ ਵਿਚ ਪੁੱਜਣ ਦੀ ਅਪੀਲ ਕੀਤੀ ਜਿਸ ਨੂੰ ਪੰਜਾਬ ਦੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਸੰਬੋਧਨ ਕਰਨਗੇ |
ਇਸ ਮੌਕੇ 'ਤੇ ਵਾਰਡ ਨੰਬਰ ਇੱਕ ਦੇ ਨਿਵਾਸੀਆਂ ਵਲੋਂ ਨਵਤੇਜ ਸਿੰਘ ਚੀਮਾ, ਉਪ ਚੇਅਰਮੈਨ ਰਕੇਸ਼ ਕੁਮਾਰ ਰੌਕੀ, ਸਰਪੰਚ ਬਖ਼ਸ਼ੀਸ਼ ਸਿੰਘ, ਪੰਚਾਇਤ ਸਕੱਤਰ ਰਣਜੀਤ ਸਿੰਘ ਤੇ ਨੰਬਰਦਾਰ ਓਮ ਪ੍ਰਕਾਸ਼ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਗਿਆ | ਇਸ ਮੌਕੇ ਐਸ.ਐਚ.ਓ. ਸੁਖਵਿੰਦਰ ਸਿੰਘ, ਰਸ਼ਪਾਲ ਸਿੰਘ ਪੰਚਾਇਤ ਸਕੱਤਰ, ਬਰਿੰਦਰਪਾਲ ਮਿੱਠੂ ਮੈਂਬਰ, ਬਲਦੇਵ ਸਿੰਘ ਮੈਂਬਰ, ਬਲਜਿੰਦਰ ਪੀਏ, ਰਣਜੀਤ ਸਿੰਘ ਰਾਣਾ, ਗੁਰਦੀਪ ਸਿੰਘ, ਸ਼ਿੰਦਾ, ਸੁੱਚਾ ਸਿੰਘ, ਦਰਸ਼ਨ ਨਾਹਰ, ਬਿੰਦਰ ਡਿਪਟੀ, ਸੰਦੀਪ ਨਾਹਰ, ਸੱਜਣ ਸਿੰਘ, ਲਾਲ ਚੰਦ ਸਹਿਗਲ ਆਦਿ ਸਮੇਤ ਵੱਡੀ ਗਿਣਤੀ ਵਿਚ ਨਗਰ ਨਿਵਾਸੀ ਹਾਜ਼ਰ ਸਨ |