ਅਜ਼ਾਦ ਨਗਰ ਹੈਲਪ ਵਲੋਂ ਕਿਸਾਨ ਅੰਦੋਲਨ ਫ਼ਤਹਿ ਮਾਰਚ ਕੀਤਾ ਗਿਆ
ਪਟਿਆਲਾ, 12 ਦਸੰਬਰ 2021 - ਕਿਸਾਨ ਅੰਦੋਲਨ ਫ਼ਤਹਿ ਹੋਣ ਤੇ ਜਿੱਥੇ ਕਿਸਾਨਾਂ ਦੀ ਘਰ ਵਾਪਸੀ ਮੌਕੇ ਦਿੱਲੀ ਤੋਂ ਪੰਜਾਬ ਤੱਕ ਫ਼ਤਹਿ ਮਾਰਚ ਕੱਢਿਆ ਗਿਆ ਉੱਥੇ ਅਜ਼ਾਦ ਨਗਰ ਹੈਲਪ ਕਲੱਬ ਪਟਿਆਲਾ ਦੇ ਮੈਂਬਰਾਂ ਵਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਅਜ਼ਾਦ ਨਗਰ ਵਿੱਚ ਫ਼ਤਹਿ ਮਾਰਚ ਕੱਢਿਆ ਗਿਆ । ਜਿਸ ਵਿੱਚ ਹਰੇਕ ਘਰ ‘ਚ ਲੱਡੂ ਵੰਡੇ ਗਏ ਅਤੇ ਹਰ ਘਰ ਦੇ ਗੇਟ ‘ਤੇ ਮੋਮਬੱਤੀਆਂ ਬਾਲੀਆਂ ਗਈਆਂ । ਕਲੱਬ ਮੈਂਬਰ ਨਵਨੀਤ ਅਨਾਇਤਪੁਰੀ, ਸੁਖਦੀਪ ਸਿੰਘ ਢੀਂਡਸਾ, ਦਵਿੰਦਰ ਸਿੰਘ ਤੇਜੇ, ਕਰਨ ਬਾਵਾ, ਰਾਜੀਵ ਗੋਇਲ, ਦੇਵ ਸਿੰਘ ਸੰਧੂ , ਗੁਰਪ੍ਰਤਾਪ ਸਿੰਘ ਨੇ ਫ਼ਤਹਿ ਮਾਰਚ ਦੀ ਅਗਵਾਈ ਕੀਤੀ ।
ਇਸ ਮੌਕੇ ਪਟਿਆਲਾ ਦਿਹਾਤੀ ਤੋਂ ਅਕਾਲੀ ਦਲ ਦੇ ਉਮੀਦਵਾਰ ਜਸਪਾਲ ਸਿੰਘ ਬਿੱਟੂ ਚੱਠਾ ਨੇ ਵੀ ਆਪਣੀ ਭਰਵੀਂ ਹਾਜ਼ਰੀ ਲਵਾਈ ਅਤੇ ਇਲਾਕਾ ਨਿਵਾਸੀਆਂ ਨੂੰ ਕਿਸਾਨ ਅੰਦੋਲਨ ਫ਼ਤਹਿ ਹੋਣ ਦੀ ਵਧਾਈ ਵੀ ਦਿੱਤੀ । ਇਸ ਮੌਕੇ ਸੁਰਜੀਤ ਸਿੰਘ ਪੂਨੀਆ, ਮਨਜੀਤ ਸਿੰਘ ਥਿੰਦ, ਸੁਖਦੇਵ ਸਿੰਘ, ਦਰਬਾਰਾ ਸਿੰਘ, ਡਾ. ਪਰਮਿੰਦਰ ਸਿੰਘ, ਸਤਨਾਮ ਸਿੰਘ, ਬੇਅੰਤ ਸਿੰਘ, ਰਣਜੀਤ ਸਿੰਘ , ਜਸਵੀਰ ਸਿੰਘ ਭੰਗੂ, ਕੁਲਜਿੰਦਰ ਸਿੰਘ, ਕਵਲਜੀਤ ਸਿੰਘ ਆਦਿ ਇਲਾਕਾ ਨਿਵਾਸੀ ਹਾਜ਼ਰ ਸਨ ।