ਪਿੰਡ ਕੁਰੜੀ ਵਿਖੇ ਟ੍ਰੈਫਿਕ ਐਜੂਕੇਸ਼ਨ ਸੈੱਲ ਵੱਲੋਂ ਕੀਤਾ ਗਿਆ ਸੈਮੀਨਾਰ
- ਸੈਮੀਨਾਰ ਦੌਰਾਨ ਟ੍ਰੈਫਿਕ ਨਿਯਮਾਂ, ਵਾਤਾਵਰਣ ਦੀ ਸੁਰੱਖਿਆ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਕੀਤਾ ਜਾਗਰੂਕ
ਐਸ.ਏ.ਐਸ ਨਗਰ, 10 ਦਸੰਬਰ 2021 - ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਨਵਜੋਤ ਸਿੰਘ ਮਾਹਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਐਸ.ਪੀ. ਟ੍ਰੈਫਿਕ ਜਗਵਿੰਦਰ ਸਿੰਘ ਚੀਮਾ, ਡੀ.ਐਸ.ਪੀ ਟ੍ਰੈਫਿਕ ਸ੍ਰੀ ਸੁਰਿੰਦਰ ਮੋਹਨ ਦੀ ਅਗਵਾਈ ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਕੁਰੜੀ ਵਿਖੇ ਅਧਿਆਪਕਾਂ ਅਤੇ ਵਿਦਿਆਰਥੀਆ ਨਾਲ ਸੈਮੀਨਾਰ ਕੀਤਾ ਗਿਆ। ਜਿਨ੍ਹਾਂ ਨੂੰ ਟਰੈਫਿਕ ਨਿਯਮਾਂ ਬਾਰੇ, ਵਾਤਾਵਰਣ ਦੀ ਸੁਰੱਖਿਅਤ ਬਾਰੇ ਅਤੇ ਨਸ਼ਿਆ ਦੇ ਮਾੜੇ ਪ੍ਰਭਾਵ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ।
ਇਹ ਜਾਣਕਾਰੀ ਦਿੰਦਿਆਂ ਟ੍ਰੈਫਿਕ ਸੈੱਲ ਦੇ ਇੰਚਾਰਜ ਏ.ਐਸ.ਆਈ ਸ੍ਰੀ ਜਨਕ ਰਾਜ ਵੱਲੋਂ ਦੱਸਿਆ ਗਿਆ ਕਿ ਘੱਟ ਉਮਰ ( ਅੰਡਰ ਏਜ) ਦੇ ਬੱਚਿਆਂ ਨੂੰ ਸਕੂਲ ਵਿੱਚ ਮੋਟਰਸਾਈਕਲ ਨਾ ਲੈ ਕੇ ਆਉਣ ਬਾਰੇ ਕਿਹਾ ਗਿਆ ਅਤੇ ਉਨ੍ਹਾਂ ਨੂੰ ਕੋਈ ਵੀ ਵਾਹਨ ਨਾ ਚਲਾਉਣ ਦੀ ਹਦਾਇਤ ਕੀਤੀ। ਇਸ ਮੌਕੇ ਬੱਚਿਆ ਨੂੰ ਦੱਸਿਆ ਗਿਆ ਕਿ ਜੇ ਪੁਲਿਸ ਤੋਂ ਮਦਦ ਲਈ ਲੋੜ ਪਵੇ ਤਾਂ ਹੈਲਪਲਾਇਨ ਨੰਬਰ 181 ਤੇ ਕਾਲ ਕੀਤੀ ਜਾਵੇ ਅਤੇ ਪੁਲਿਸ ਕੰਟਰੋਲਰੂਮ ਨੂੰ ਕਿਸੇ ਵੀ ਜਾਣਕਾਰੀ ਲਈ ਸੂਚਿਤ ਕਰਨ ਸਬੰਧੀ ਨੰਬਰ 112 ਤੇ ਕਾਲ ਕਰਨ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਇਹ ਵੀ ਦੱਸਿਆ ਗਿਆ ਕਿ ਵਾਹਨਾਂ ਨੂੰ ਸੜਕ ਤੇ ਖੜਾ ਕਰਨ ਦੀ ਬਜਾਏ ਸਹੀ ਪਾਰਕਿੰਗ ਕੀਤਾ ਜਾਵੇ, ਖੱਬੇ- ਸੱਜੇ ਮੁੜਨ ਵੇਲੇ ਇੰਡੀਕੇਟਰ ਦੀ ਵਰਤੋਂ ਬਾਰੇ, ਲਾਲ ਬੱਤੀ ਦੀ ਉਲੰਘਣਾ ਨਾ ਕਰਨ ਬਾਰੇ ਅਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਾਹਨ ਨਾ ਚਲਾਉਣ ਬਾਰੇ ਜਾਣਕਾਰੀ ਦਿੱਤੀ ਗਈ । ਉਨ੍ਹਾਂ ਦੱਸਿਆ ਕਿ ਸੈਮੀਨਾਰ ਮੌਕੇ ਬੁਲਟ ਮੋਟਰਸਾਇਕਲ ਤੇ ਪਟਾਕੇ ਨਾ ਮਾਰਨ ਦਲੀ ਅਪੀਲ ਵੀ ਕੀਤੀ ਗਈ । ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਕੁਲਦੀਪ ਸਿੰਘ , ਸਕੂਲ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਮੌਜ਼ੂਦ ਸਨ।