ਪੰਜਾਬੀ ਯੂਨੀਵਰਸਿਟੀ 'ਚ 39ਵੀਂ ਕਾਨਵੋਕੇਸ਼ਨ ਮੌਕੇ ਯੂਨੀਵਰਸਿਟੀ ਦੇ ਚਾਂਸਲਰ ਅਤੇ ਪੰਜਾਬ ਦੇ ਰਾਜਪਾਲ ਉਚੇਚੇ ਤੌਰ `ਤੇ ਹਾਜ਼ਰ ਹੋਏ
ਪਟਿਆਲਾ, 9 ਦਸੰਬਰ 2021 -ਪੰਜਾਬੀ ਯੂਨੀਵਰਸਿਟੀ ਦੀ 39ਵੀਂ ਕਾਨਵੋਕੇਸ਼ਨ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਈ ਰੋਇਲ ਸੋਸਾਇਟੀ ਦੀ ਪੰਜਾਬੀ ਮੂਲ ਦੀ ਪਹਿਲੀ ਭਾਰਤੀ ਔਰਤ ਮੈਂਬਰ ਪ੍ਰੋ. ਗਗਨਦੀਪ ਕੰਗ ਨੇ ਸਟੂਡੈਂਟਸ ਨੂੰ ਸੜ ਦਿੱਤਾ ਹੈ ਕਿ ਓਹ ਚਰਿੱਤਰ ਨਿਰਮਾਣ ਵਿੱਚ ਕਿਸੇ ਕਿਸਮ ਦਾ ਕੋਈ ਸਮਝੌਤਾ ਨਾ ਕਰਨ, ਆਪਣੀ ਰੋਜ਼ਮਰ੍ਹਾ ਦੀ ਕਾਰਗੁਜ਼ਾਰੀ ਨੂੰ ਮਾਅਨਾਖ਼ੇਜ਼ ਬਣਾਉਣ ,ਮਾਇਆ ਕਮਾਉਣ ਦੀ ਥਾਂ ਜ਼ਿੰਦਗੀ ਨੂੰ ਕੁਝ ਬਿਹਤਰ ਬਣਾਉਣ ਦਾ ਯਤਨ ਕਰਨ ਅਤੇ ਜੱਦੋਜਹਿਦ ਨੂੰ ਆਪਣਾ ਸੰਗੀ ਬਣਾਓਣ.
ਪ੍ਰੋ. ਗਗਨਦੀਪ ਕੰਗ ਨੇ ਕਿਹਾ ਕਿ ਇੱਕੀਵੀਂ ਸਦੀ ਦੀ ਦੁਨੀਆ ਦੀ ਸ਼ਨਾਖ਼ਤ ਤੇਜ਼ੀ ਨਾਲ ਹੋ ਰਹੀਆਂ ਤਬਦੀਲੀਆਂ ਨਾਲ ਬੱਝੀ ਹੋਈ ਹੈ ਅਤੇ ਪੂਰੀ ਦੁਨੀਆ ਦੇ ਵੱਖ-ਵੱਖ ਸਮਾਜਾਂ ਸਾਹਮਣੇ ਦਰਪੇਸ਼ ਪੇਚੀਦਾ ਚਣੌਤੀਆਂ ਅਤੇ ਮੌਕੇ ਵਧ ਰਹੇ ਹਨ। ਅਹਿਮ ਖ਼ਿਆਲਾਂ ਦੇ ਜੋੜਮੇਲ ਨਾਲ ਉਪਜਦਾ ਗਿਆਨ ਸਾਡੀਆਂ ਨਜ਼ਰਾਂ ਵਿੱਚ ਦੁਨੀਆ ਤਾਮੀਰ ਕਰ ਰਿਹਾ ਹੈ। ਸੂਝਭਰੇ ਫ਼ੈਸਲਿਆਂ ਲਈ ਲੋੜੀਂਦੇ ਤੱਥਮੂਲਕ ਅੰਦਾਜ਼ੇ ਲਗਾਉਣ ਅਤੇ ਸਿੱਟੇ ਕੱਢਣ ਲਈ ਸੋਚਣ ਦੀ ਸਮਰੱਥਾ ਦਰਕਾਰ ਹੈ ਅਤੇ ਇਹੋ ਸਾਡੀ ਵਿਦਿਆ ਦੀ ਬੁਨਿਆਦ ਹੈ। ਉਨ੍ਹਾਂ ਕਿਹਾ ਕਿ ਤੁਸੀਂ ਤਬਦੀਲ ਹੋ ਰਹੇ ਇੰਡੀਆ ਦਾ ਹਿੱਸਾ ਹੋਣ ਜਾ ਰਹੇ ਹੋ ਅਤੇ ਤੁਹਾਡੀ ਪੜ੍ਹਾਈ ਨੇ ਤੁਹਾਨੂੰ ਇਨ੍ਹਾਂ ਵੰਗਾਰਾਂ ਅਤੇ ਮੌਕਿਆਂ ਲਈ ਤਿਆਰ ਕੀਤਾ ਹੈ।
ਉਨ੍ਹਾਂ ਕਿਹਾ ਕਿ ਮਹਾਂਮਾਰੀ ਨੇ ਦਰਸਾ ਦਿੱਤਾ ਹੈ ਕਿ ਜੇ ਦੁਨੀਆ ਨੂੰ ਦਰਪੇਸ਼ ਮੁਸ਼ਕਲਾਂ ਉੱਤੇ ਸਮਾਧਾਨ ਨੇ ਰਫ਼ਤਾਰ ਪੱਖੋਂ ਮਾਤ ਪਾਉਣੀ ਹੈ ਤਾਂ ਸਾਨੂੰ ਇੱਕਜੁਟ ਹੋ ਕੇ ਕੰਮ ਕਰਨਾ ਪਵੇਗਾ, ਲੋਕਾਂ ਵਿੱਚ ਅਸਰਦਾਰ ਤਾਲਮੇਲ ਬਣਾਉਣਾ ਪਵੇਗਾ। ਇਸ ਦੁਨੀਆ ਵਿੱਚ ਅਸਰਦਾਰ ਤਾਲਮੇਲ ਸਿਰਫ਼ ਦਰਦਮੰਦੀ ਰਾਹੀਂ ਹੀ ਮੁਮਕਿਨ ਹੈ, ਜਿਸ ਦਾ ਮਾਅਨਾ ਦੂਜਿਆਂ ਦੇ ਅਹਿਸਾਸ ਨੂੰ ਸਮਝਣਾ ਅਤੇ ਹੁੰਗਾਰਾ ਭਰਨਾ ਹੈ। ਕੁਝ ਮਾਅਨਾਖ਼ੇਜ਼ ਕਰਨਾ ਹੀ ਸਾਡੀ ਜ਼ਿੰਦਗੀ ਨੂੰ ਵਿਲੱਖਣ ਬਣਾਉਣਾ ਹੈ। ਅਸੀਂ ਕੰਪਿਊਟਰਨੁਮਾ ਸੰਦਾਂ ਨਾਲ ਬਹੁਤ ਸਮਾਂ ਗੁਜ਼ਾਰਦੇ ਹਾਂ, ਕੀ ਸਾਡੇ ਕੋਲ ਸੰਭਾਵਨਾਵਾਂ ਅਤੇ ਮੌਕਿਆਂ ਵਿੱਚੋਂ ਇਹ ਗੁੰਜਾਇਸ਼ ਫਰੋਲਣ ਦਾ ਸਮਾਂ ਹੈ ਕਿ ਅਸੀਂ ਕੀ ਹੋ ਸਕਦੇ ਹਾਂ? ਉਨ੍ਹਾਂ ਕਿਹਾ ਕਿ ਤੁਹਾਡੀ ਤਿਆਰੀ ਦਾ ਸਮਾਂ ਪੂਰਾ ਹੋ ਗਿਆ ਹੈ, ਹੁਣ ਅਮਲ ਕਰਨ ਦਾ ਵੇਲਾ ਹੈ।
ਇਸ ਲਈ ਮੈਂ ਆਸ ਕਰਦੀ ਹਾਂ ਕਿ ਤੁਸੀਂ ਆਪਣੀ ਰੋਜ਼ਮਰ੍ਹਾ ਦੀ ਕਾਰਗੁਜ਼ਾਰੀ ਨੂੰ ਮਾਅਨਾਖ਼ੇਜ਼ ਬਣਾਉਣ ਲਈ ਉਹ ਰਾਹ ਲੱਭ ਲਵੋਗੇ ਜਦੋਂ ਤੁਸੀਂ ਆਪਣੇ ਸੰਗੀਆਂ ਦੀ ਇਮਦਾਦ ਲਈ ਦੋ ਕਦਮ ਪੁੱਟ ਕੇ ਹੱਥ ਵਧਾਉਂਦੇ ਹੋ, ਜਦੋਂ ਤੁਸੀਂ ਦੂਜਿਆਂ ਨਾਲ ਹੋ ਰਹੀ ਨਾਇਨਸਾਫ਼ੀ ਖ਼ਿਲਾਫ਼ ਆਵਾਜ਼ ਬੁਲੰਦ ਕਰਦੇ ਹੋ, ਜਦੋਂ ਤੁਸੀਂ ਸੱਚ ਵਜੋਂ ਪੇਸ਼ ਕੀਤੇ ਜਾ ਰਹੇ ਕੁਫ਼ਰ ਨੂੰ ਲਲਕਾਰਦੇ ਹੋ ਅਤੇ ਜਦੋਂ ਤੁਸੀਂ ਅਜਿਹੇ ਪੇਸ਼ੇਵਰ ਜੀਵਨ ਦਾ ਫ਼ੈਸਲਾ ਕਰਦੇ ਹੋ ਜਿਸ ਦਾ ਮਕਸਦ ਮਾਇਆ ਕਮਾਉਣ ਦੀ ਥਾਂ ਜ਼ਿੰਦਗੀ ਨੂੰ ਕੁਝ ਬਿਹਤਰ ਕਰਨਾ ਹੋਵੇ।ਦੂਜਾ ਸੁਨੇਹਾ ਮੈਂ ਇਹ ਦੇਣਾ ਹੈ ਕਿ ਜੱਦੋਜਹਿਦ ਨੂੰ ਆਪਣਾ ਸੰਗੀ ਬਣਾਓ। ਤੀਜੀ ਗੱਲ, ਜੋ ਮੇਰੀ ਸਮਝ ਵਿੱਚ ਸਾਡੇ ਸਭ ਲਈ ਅਹਿਮ ਹੈ। ਇਹ ਗੱਲ ਹੈ, ਅੱਗੇ ਦੀ ਤਿਆਰੀ ਅਤੇ ਵਿਓਂਤਬੰਦੀ ਕਰਨਾ। ਇਸ ਲਈ ਇਹ ਸਮਝ ਲੈਣਾ ਅਹਿਮ ਹੈ ਕਿ ਜ਼ਿੰਦਗੀ ਜਿਊਂਣ ਲਈ ਮੁਕੰਮਲ ਮਹਿਫ਼ੂਜ਼ੀਅਤ ਦਾ ਕੋਈ ਰਾਹ ਨਹੀਂ ਹੁੰਦਾ, ਕੋਈ ਯਕੀਨੀ ਤਰੀਕਾ ਨਹੀਂ ਹੁੰਦਾ।
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਕਾਨਵੋੇਕੇਸ਼ਨ ਨੂੰ ਸੰਬੋਧਨ ਕਰਦਿਆਂ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਹੁਣ ਜਦੋਂ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਐਲਾਨ ਅਨੁਸਾਰ ਸਾਡੀਆਂ ਵਿੱਤੀ ਮੁਸ਼ਕਿਲਾਂ ਹੱਲ ਹੋਣ ਜਾ ਰਹੀਆਂ ਹਨ ਤਾਂ ਸਾਡੇ ਕੋਲ ਮਿਆਰੀ ਕਾਰਜ ਕੀਤੇ ਜਾਣ ਲਈ ਕੋਈ ਵੀ ਬਹਾਨਾ ਬਚਿਆ ਨਹੀਂ ਹੋਣਾ ਚਾਹੀਦਾ।
39ਵੀਂ ਕਾਨਵੋਕੇਸ਼ਨ ਮੌਕੇ ਯੂਨੀਵਰਸਿਟੀ ਦੇ ਚਾਂਸਲਰ ਅਤੇ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਉਚੇਚੇ ਤੌਰ `ਤੇ ਹਾਜ਼ਰ ਹੋਏ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਉਨ੍ਹਾਂ ਨੂੰ ਆਪਣੀ ਇਸ ਕਾਨਵੋਕੇਸ਼ਨ ਮੌਕੇ ਉਨ੍ਹਾਂ ਨੂੰ ਆਨਰਸ ਕਾਜ਼ਾ ਦੀ ਡਿਗਰੀ ਨਾਲ ਨਿਵਾਜਿਆ ਗਿਆ।
ਪ੍ਰੋ. ਗਗਨਦੀਪ ਕੰਗ ਨੇ ਕਿਹਾ ਕਿ ਇੱਕੀਵੀਂ ਸਦੀ ਦੀ ਦੁਨੀਆ ਦੀ ਸ਼ਨਾਖ਼ਤ ਤੇਜ਼ੀ ਨਾਲ ਹੋ ਰਹੀਆਂ ਤਬਦੀਲੀਆਂ ਨਾਲ ਬੱਝੀ ਹੋਈ ਹੈ ਅਤੇ ਪੂਰੀ ਦੁਨੀਆ ਦੇ ਵੱਖ-ਵੱਖ ਸਮਾਜਾਂ ਸਾਹਮਣੇ ਦਰਪੇਸ਼ ਪੇਚੀਦਾ ਚਣੌਤੀਆਂ ਅਤੇ ਮੌਕੇ ਵਧ ਰਹੇ ਹਨ। ਅਹਿਮ ਖ਼ਿਆਲਾਂ ਦੇ ਜੋੜਮੇਲ ਨਾਲ ਉਪਜਦਾ ਗਿਆਨ ਸਾਡੀਆਂ ਨਜ਼ਰਾਂ ਵਿੱਚ ਦੁਨੀਆ ਤਾਮੀਰ ਕਰ ਰਿਹਾ ਹੈ। ਸੂਝਭਰੇ ਫ਼ੈਸਲਿਆਂ ਲਈ ਲੋੜੀਂਦੇ ਤੱਥਮੂਲਕ ਅੰਦਾਜ਼ੇ ਲਗਾਉਣ ਅਤੇ ਸਿੱਟੇ ਕੱਢਣ ਲਈ ਸੋਚਣ ਦੀ ਸਮਰੱਥਾ ਦਰਕਾਰ ਹੈ ਅਤੇ ਇਹੋ ਸਾਡੀ ਵਿਦਿਆ ਦੀ ਬੁਨਿਆਦ ਹੈ। ਉਨ੍ਹਾਂ ਕਿਹਾ ਕਿ ਤੁਸੀਂ ਤਬਦੀਲ ਹੋ ਰਹੇ ਇੰਡੀਆ ਦਾ ਹਿੱਸਾ ਹੋਣ ਜਾ ਰਹੇ ਹੋ ਅਤੇ ਤੁਹਾਡੀ ਪੜ੍ਹਾਈ ਨੇ ਤੁਹਾਨੂੰ ਇਨ੍ਹਾਂ ਵੰਗਾਰਾਂ ਅਤੇ ਮੌਕਿਆਂ ਲਈ ਤਿਆਰ ਕੀਤਾ ਹੈ।
ਉਨ੍ਹਾਂ ਕਿਹਾ ਕਿ ਮਹਾਂਮਾਰੀ ਨੇ ਦਰਸਾ ਦਿੱਤਾ ਹੈ ਕਿ ਜੇ ਦੁਨੀਆ ਨੂੰ ਦਰਪੇਸ਼ ਮੁਸ਼ਕਲਾਂ ਉੱਤੇ ਸਮਾਧਾਨ ਨੇ ਰਫ਼ਤਾਰ ਪੱਖੋਂ ਮਾਤ ਪਾਉਣੀ ਹੈ ਤਾਂ ਸਾਨੂੰ ਇੱਕਜੁਟ ਹੋ ਕੇ ਕੰਮ ਕਰਨਾ ਪਵੇਗਾ, ਲੋਕਾਂ ਵਿੱਚ ਅਸਰਦਾਰ ਤਾਲਮੇਲ ਬਣਾਉਣਾ ਪਵੇਗਾ। ਇਸ ਦੁਨੀਆ ਵਿੱਚ ਅਸਰਦਾਰ ਤਾਲਮੇਲ ਸਿਰਫ਼ ਦਰਦਮੰਦੀ ਰਾਹੀਂ ਹੀ ਮੁਮਕਿਨ ਹੈ, ਜਿਸ ਦਾ ਮਾਅਨਾ ਦੂਜਿਆਂ ਦੇ ਅਹਿਸਾਸ ਨੂੰ ਸਮਝਣਾ ਅਤੇ ਹੁੰਗਾਰਾ ਭਰਨਾ ਹੈ। ਕੁਝ ਮਾਅਨਾਖ਼ੇਜ਼ ਕਰਨਾ ਹੀ ਸਾਡੀ ਜ਼ਿੰਦਗੀ ਨੂੰ ਵਿਲੱਖਣ ਬਣਾਉਣਾ ਹੈ। ਅਸੀਂ ਕੰਪਿਊਟਰਨੁਮਾ ਸੰਦਾਂ ਨਾਲ ਬਹੁਤ ਸਮਾਂ ਗੁਜ਼ਾਰਦੇ ਹਾਂ, ਕੀ ਸਾਡੇ ਕੋਲ ਸੰਭਾਵਨਾਵਾਂ ਅਤੇ ਮੌਕਿਆਂ ਵਿੱਚੋਂ ਇਹ ਗੁੰਜਾਇਸ਼ ਫਰੋਲਣ ਦਾ ਸਮਾਂ ਹੈ ਕਿ ਅਸੀਂ ਕੀ ਹੋ ਸਕਦੇ ਹਾਂ? ਉਨ੍ਹਾਂ ਕਿਹਾ ਕਿ ਤੁਹਾਡੀ ਤਿਆਰੀ ਦਾ ਸਮਾਂ ਪੂਰਾ ਹੋ ਗਿਆ ਹੈ, ਹੁਣ ਅਮਲ ਕਰਨ ਦਾ ਵੇਲਾ ਹੈ।
ਇਸ ਲਈ ਮੈਂ ਆਸ ਕਰਦੀ ਹਾਂ ਕਿ ਤੁਸੀਂ ਆਪਣੀ ਰੋਜ਼ਮਰ੍ਹਾ ਦੀ ਕਾਰਗੁਜ਼ਾਰੀ ਨੂੰ ਮਾਅਨਾਖ਼ੇਜ਼ ਬਣਾਉਣ ਲਈ ਉਹ ਰਾਹ ਲੱਭ ਲਵੋਗੇ ਜਦੋਂ ਤੁਸੀਂ ਆਪਣੇ ਸੰਗੀਆਂ ਦੀ ਇਮਦਾਦ ਲਈ ਦੋ ਕਦਮ ਪੁੱਟ ਕੇ ਹੱਥ ਵਧਾਉਂਦੇ ਹੋ, ਜਦੋਂ ਤੁਸੀਂ ਦੂਜਿਆਂ ਨਾਲ ਹੋ ਰਹੀ ਨਾਇਨਸਾਫ਼ੀ ਖ਼ਿਲਾਫ਼ ਆਵਾਜ਼ ਬੁਲੰਦ ਕਰਦੇ ਹੋ, ਜਦੋਂ ਤੁਸੀਂ ਸੱਚ ਵਜੋਂ ਪੇਸ਼ ਕੀਤੇ ਜਾ ਰਹੇ ਕੁਫ਼ਰ ਨੂੰ ਲਲਕਾਰਦੇ ਹੋ ਅਤੇ ਜਦੋਂ ਤੁਸੀਂ ਅਜਿਹੇ ਪੇਸ਼ੇਵਰ ਜੀਵਨ ਦਾ ਫ਼ੈਸਲਾ ਕਰਦੇ ਹੋ ਜਿਸ ਦਾ ਮਕਸਦ ਮਾਇਆ ਕਮਾਉਣ ਦੀ ਥਾਂ ਜ਼ਿੰਦਗੀ ਨੂੰ ਕੁਝ ਬਿਹਤਰ ਕਰਨਾ ਹੋਵੇ।ਦੂਜਾ ਸੁਨੇਹਾ ਮੈਂ ਇਹ ਦੇਣਾ ਹੈ ਕਿ ਜੱਦੋਜਹਿਦ ਨੂੰ ਆਪਣਾ ਸੰਗੀ ਬਣਾਓ। ਤੀਜੀ ਗੱਲ, ਜੋ ਮੇਰੀ ਸਮਝ ਵਿੱਚ ਸਾਡੇ ਸਭ ਲਈ ਅਹਿਮ ਹੈ। ਇਹ ਗੱਲ ਹੈ, ਅੱਗੇ ਦੀ ਤਿਆਰੀ ਅਤੇ ਵਿਓਂਤਬੰਦੀ ਕਰਨਾ। ਇਸ ਲਈ ਇਹ ਸਮਝ ਲੈਣਾ ਅਹਿਮ ਹੈ ਕਿ ਜ਼ਿੰਦਗੀ ਜਿਊਂਣ ਲਈ ਮੁਕੰਮਲ ਮਹਿਫ਼ੂਜ਼ੀਅਤ ਦਾ ਕੋਈ ਰਾਹ ਨਹੀਂ ਹੁੰਦਾ, ਕੋਈ ਯਕੀਨੀ ਤਰੀਕਾ ਨਹੀਂ ਹੁੰਦਾ।
ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਆਪਣੀਆਂ ਵੱਕਾਰੀ ਡਿਗਰੀਆਂ ਪ੍ਰਾਪਤ ਕਰ ਕੇ ਵਿਦਿਆਰਥੀਆਂ ਉੱਪਰ ਇਕ ਜਿ਼ੰਮੇਵਾਰੀ ਵੀ ਬਣ ਜਾਂਦੀ ਹੈ ਕਿ ਜਿਸ ਸਮਾਜ ਵੱਲੋਂ ਪ੍ਰਦਾਨ ਕੀਤੀਆਂ ਗਈਆਂ ਵਿੱਦਿਅਕ ਸਹੂਲਤਾਂ ਨਾਲ ਉਹ ਇਸ ਡਿਗਰੀ ਪ੍ਰਾਪਤ ਕਰਨ ਦੇ ਕਾਬਿਲ ਹੋਏ ਹਨ ਹੁਣ ਬਦਲੇ ਵਿੱਚ ਆਪਣੀ ਜਿ਼ੰਮੇਵਾਰੀ ਸਮਝਦੇ ਹੋਏ ਪ੍ਰਾਪਤ ਵਿੱਦਿਆ ਦੀ ਵਰਤੋਂ ਉਸ ਸਮਾਜ ਦੀ ਬਿਹਤਰੀ ਲਈ ਕਰਨ। ਵੱਖ-ਵੱਖ ਸਿੱਖਿਆ ਸ਼ਾਸਤਰੀਆਂ ਅਤੇ ਦਾਰਸ਼ਨਿਕਾਂ ਦੇ ਹਵਾਲੇ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਿੱਖਿਆ ਦਾ ਅਸਲ ਮੰਤਵ ਸਾਡੇ ਚਰਿੱਤਰ ਦਾ ਨਿਰਮਾਣ ਕਰਨਾ ਹੁੰਦਾ ਹੈ।
ਵਿਦਿਆਰਥੀਆਂ ਨੂੰ ਸਮਝਣਾ ਚਾਹੀਦਾ ਹੈ ਕਿ ਉਹ ਆਪਣੇ ਚਰਿੱਤਰ ਨਿਰਮਾਣ ਵਿੱਚ ਕਿਸੇ ਕਿਸਮ ਦਾ ਕੋਈ ਸਮਝੌਤਾ ਨਾ ਕਰਨ। ਉਨ੍ਹਾਂ ਕਿਹਾ ਕਿ ਸਾਨੂੰ ਸਾਡੇ ਸ਼ਹੀਦਾਂ ਦੇ ਸੁਪਨਿਆਂ ਵਾਲੇ ਰਾਸ਼ਟਰ ਦੇ ਨਿਰਮਾਣ ਲਈ ਚੰਗੇ ਚਰਿੱਤਰ ਵਾਲੇ ਲੋਕਾਂ ਦੀ ਹੀ ਲੋੜ ਹੈ। ਪੰਜਾਬੀ ਯੂਨੀਵਰਸਿਟੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਬਹੁਤ ਘੱਟ ਯੂਨੀਵਰਸਿਟੀਆਂ ਹੁੰਦੀਆਂ ਹਨ ਜੋ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਪ੍ਰਸਾਰ ਸੰਬੰਧੀ ਮੰਤਵ ਉੱਪਰ ਏਨਾ ਨਿੱਠ ਕੇ ਕਾਰਜ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਦੇ ਪ੍ਰਸਾਰ ਲਈ ਸਥਾਪਿਤ ਹੋਈ ਇਸ ਯੂਨੀਵਰਸਿਟੀ ਵੱਲੋਂ ਵੱਖ-ਵੱਖ ਫ਼ੈਕਲਟੀਜ਼ ਵਿੱਚ ਗਿਆਨ ਪੈਦਾ ਕਰਨ ਦਾ ਕਾਰਜ ਸਲਾਹੁਣਯੋਗ ਢੰਗ ਨਾਲ ਕੀਤਾ ਜਾ ਰਿਹਾ ਹੈ।
ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਹੀ ਯੂਨੀਵਰਸਿਟੀ ਦੇ ਅੰਬੈਸਡਰ ਹਨ। ਇਸ ਲਈ ਉਹ ਜਿੱਥੇ ਵੀ ਜਾਣਗੇ ਯੂਨੀਵਰਸਿਟੀ ਦੀਆਂ ਕਦਰਾਂ-ਕੀਮਤਾਂ ਉਨ੍ਹਾਂ ਦੇ ਨਾਲ ਹੀ ਬਣੀਆਂ ਰਹਿਣਗੀਆ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਉਮੀਦ ਕਰਦੀ ਹੈ ਕਿ ਵਿਦਿਆਰਥੀ ਹਮੇਸ਼ਾ ਇਸ ਨਾਲ ਜੁੜੇ ਰਹਿਣਗੇ।
ਕਾਨਵੋਕੇਸ਼ਨ ਦੇ ਇਸ ਪਹਿਲੇ ਦਿਨ 2020-21 ਦੌਰਾਨ ਪੀ-ਐੱਚ.ਡੀ. ਦੀਆਂ ਡਿਗਰੀਆਂ ਮੁਕੰਮਲ ਕਰਨ ਵਾਲਿਆਂ ਨੂੰ 213 ਡਿਗਰੀਆਂ ਤੋਂ ਇਲਾਵਾ ਵੱਖ-ਵੱਖ ਕੋਰਸਾਂ ਵਿੱਚੋਂ ਸਰਵੋਤਮ ਰਹਿਣ ਵਾਲਿਆਂ ਨੂੰ 689 ਮੈਡਲ ਅਤੇ ਸ਼ੱਤ ਚਾਂਸਲਰ ਮੈਡਲ ਪ੍ਰਦਾਨ ਕੀਤੇ ਗਏ।
ਪ੍ਰੋ. ਗਗਨਦੀਪ ਕੰਗ ਵੱਲੋਂ ਇਸ ਮੌਕੇ ਦਿੱਤੇ ਭਾਸ਼ਣ ਦਾ ਪੂਰਾ ਪਾਠ ਹੇਠ ਲਿਖੇ ਅਨੁਸਾਰ ਹੈ :
ਸਤਿਕਾਰਯੋਗ ਪੰਜਾਬੀ ਯੂਨੀਵਰਸਿਟੀ ਦੇ ਚਾਂਸਲਰ ਸ਼੍ਰੀ ਬਨਵਾਰੀਲਾਲ ਪਰੋਹਿਤ, ਵਾਇਸ ਚਾਂਸਲਰ ਪ੍ਰੋਫ਼ੈਸਰ ਅਰਵਿੰਦ, ਡੀਨ ਸਾਹਿਬਾਨ, ਮੁਖੀ ਸਾਹਿਬਾਨ, ਅਧਿਆਪਕ ਸਾਹਿਬਾਨ ਅਤੇ ਤਮਾਮ ਗ੍ਰੈਜੂਏਟ ਜੀਓ!
ਪੰਜਾਬੀ ਯੂਨੀਵਰਸਿਟੀ ਦੇ ਸਾਰੇ ਗ੍ਰੈਜੂਏਟ ਵਿਦਿਆਰਥੀਆਂ ਲਈ ਇਹ ਬਹੁਤ ਖ਼ਾਸ ਮੌਕਾ ਹੈ। ਪੰਜਾਬੀ ਯੂਨੀਵਰਸਿਟੀ ਦਾ ਵਿਦਿਆਰਥੀ ਹੋਣਾ ਆਪਣੇ-ਆਪ ਵਿੱਚ ਮਾਣ ਦਾ ਸਬੱਬ ਹੈ ਕਿਉਂਕਿ ਬੋਲੀ ਦੇ ਨਾਮ ਉੱਤੇ ਨਾਮ ਰਖਵਾਉਣ ਵਾਲੀ ਇਹ ਦੁਨੀਆ ਦੀ ਸਿਰਫ਼ ਦੂਜੀ ਯੂਨੀਵਰਸਿਟੀ ਹੈ ਅਤੇ ਇਸ ਦਾ ਮਨੋਰਥ ਵਿਦਿਆ ਅਤੇ ਮੁਕਾਮੀ ਤਹਿਜ਼ੀਬ ਨੂੰ ਹੁਲਾਰਾ ਦੇਣਾ ਹੈ। ਅੱਜ ਇਸ ਮੌਕੇ ਡਿਗਰੀਆਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਮੈਂ ਵਧਾਈ ਦਿੰਦੀ ਹਾਂ। ਉਚੇਚੇ ਤੌਰ ਉੱਤੇ ਮੈਂ ਇਨਾਮ ਅਤੇ ਸਨਮਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸ਼ਾਬਾਸ਼ ਦਿੰਦੀ ਹਾਂ। ਮਹਾਂਮਾਰੀ ਕਾਰਨ ਪਿਛਲੇ ਦੋ ਸਾਲ ਤੁਹਾਡੀਆਂ ਉਨ੍ਹਾਂ ਉਮੀਦਾਂ ਮੁਤਾਬਕ ਨਹੀਂ ਰਹੇ ਜੋ ਤੁਸੀਂ ਆਪਣੇ ਵਿਦਿਅਕ ਸਫ਼ਰ ਨੂੰ ਸ਼ੁਰੂ ਕਰਨ ਵੇਲੇ ਆਪਣੇ-ਆਪ ਤੋਂ ਕੀਤੀਆਂ ਸਨ। ਤੁਸੀਂ ਕਾਮਯਾਬ ਰਹੇ ਹੋ ਪਰ ਬੇਵਿਸਾਹੀ ਅਤੇ ਲਗਾਤਾਰ ਪਏ ਵਿਘਨ ਕਾਰਨ ਤੁਹਾਡਾ ਪੰਧ ਸੁਖਾਲਾ ਨਹੀਂ ਰਿਹਾ ਹੋਣਾ।
ਜਦੋਂ ਅਸੀਂ ਪਿਛਲੇ ਸਾਲ ਨੂੰ ਦੇਖਦੇ ਹਾਂ ਅਤੇ ਭਵਿੱਖ ਉੱਤੇ ਨਜ਼ਰ ਮਾਰਦੇ ਹਾਂ ਤਾਂ ਸੁਆਲ ਉੱਠਦੇ ਹਨ ਕਿ ਕੀ ਸਾਡੀ ਕਾਰਗੁਜ਼ਾਰੀ ਠੀਕ ਰਹੀ ਹੈ? ਕਿੰਨਾ ਨੁਕਸਾਨ ਹੋਇਆ ਹੈ? ਭਵਿੱਖ ਦੇ ਭੜੋਲੇ ਵਿੱਚ ਸਾਡੇ ਲਈ ਕੀ ਰੱਖਿਆ ਹੈ? ਅਸੀਂ ਕਈ ਪੱਖੋਂ ਵਡਭਾਗੀ ਹਾਂ। ਬੁਨਿਆਦੀ ਸਿਹਤ-ਸੰਭਾਲ ਦੀਆਂ ਖਸਤਾ-ਹਾਲ ਸਹੂਲਤਾਂ ਦੇ ਤੱਥ ਦਾ ਜੁਆਬ, ਇਸ ਤੱਥ ਨਾਲ ਦਿੱਤਾ ਗਿਆ ਕਿ ਇਹ ਕਿਰਮ ਸੀ ਅਤੇ ਇਸ ਦੀ ਲਾਗ ਦੀ ਲਪੇਟ ਵਿੱਚ ਬਹੁਤ ਸਾਰੇ ਲੋਕ ਆਏ ਪਰ ਲਾਗ ਦੀ ਲਪੇਟ ਵਿੱਚ ਆਉਣ ਵਾਲੀ ਬਹੁਗਿਣਤੀ ਨੂੰ ਲਾਜ਼ਮੀ ਤੌਰ ਉੱਤੇ ਕਿਸੇ ਮਾਰੂ ਬੀਮਾਰੀ ਜਾਂ ਮੌਤ ਦਾ ਸ਼ਿਕਾਰ ਨਹੀਂ ਹੋਣਾ ਪਿਆ। ਹਾਲਾਂਕਿ ਬਹੁਤ ਵੱਡੀ ਤਾਦਾਦ ਵਿੱਚ ਲੋਕਾਂ ਨੂੰ ਲਾਗ ਲੱਗਣ ਕਾਰਨ ਹਾਲਾਤ ਸਿਹਤ-ਸਹੂਲਤਾਂ ਦੇ ਇੰਤਜ਼ਾਮ ਦੀ ਵਿੱਥ ਤੋਂ ਬਾਹਰ ਉਛਾਲਾ ਮਾਰਦੇ ਰਹੇ। ਕਈ ਮਾਮਲੇ ਅਜਿਹੇ ਹਨ ਜੋ ਬਿਹਤਰ ਅਸਬਾਬ ਅਤੇ ਪੂਰਤੀ ਦੇ ਬਿਹਤਰ ਇੰਤਜ਼ਾਮ ਰਾਹੀਂ ਸੁਲਝਾਏ ਜਾ ਸਕਦੇ ਸਨ।
ਨੁਕਸਾਨ ਦੇ ਬਾਵਜੂਦ ਅਸੀਂ ਬਚ ਗਏ, ਕਈਆਂ ਨੂੰ ਤਾਂ ਵੱਡੇ ਘਾਟੇ ਪਏ ਹਨ। ਮੈਂ ਆਸ ਕਰਦੀ ਹਾਂ ਕਿ ਜਿਨ੍ਹਾਂ ਨੂੰ ਸਦਮੇ ਲੱਗੇ ਹਨ, ਉਨ੍ਹਾਂ ਨੂੰ ਆਪਣੇ ਪਰਿਵਾਰਾਂ ਅਤੇ ਦੋਸਤਾਂ ਤੋਂ ਲੋੜੀਂਦੀ ਹਮਦਰਦੀ ਅਤੇ ਬਲ ਮਿਲਿਆ ਹੋਵੇਗਾ। ਇੰਝ ਹੀ ਮੈਂ ਆਸ ਕਰਦੀ ਹੈ ਕਿ ਜੋ ਇਸ ਮਹਾਂਮਾਰੀ ਦੀ ਸਿੱਧੀ ਮਾਰ ਤੋਂ ਬਚੇ ਰਹੇ ਹਨ ਅਤੇ ਇਹ ਤਜਰਬਾ ਜਿਨ੍ਹਾਂ ਨੂੰ ਆਪਣੇ ਹੱਡੀਂ ਹੰਢਾਉਣਾ ਨਹੀਂ ਪਿਆ, ਉਨ੍ਹਾਂ ਨੂੰ ਵੀ ਇਸ ਦੌਰਾਨ ਲੋੜਵੰਦਾਂ ਦੀ ਸਾਂਭ-ਸੰਭਾਲ ਦਾ ਮੌਕਾ ਮਿਿਲਆ ਹੋਵੇਗਾ, ਉਨ੍ਹਾਂ ਨੇ ਆਪਣੇ ਹਮਸਾਇਆਂ ਨੂੰ ਦਿਲਾਸਾ ਦਿੱਤਾ ਹੋਵੇਗਾ ਕਿਉਂਕਿ ਇਤਿਹਾਸਕ ਦੌਰ ਵਜੋਂ ਦਰਜ ਹੋਣ ਜਾ ਰਹੇ ਇਸ ਸਮੇਂ ਨੇ ਸਾਨੂੰ ਸਭ ਨੂੰ ਵੰਗਾਰਿਆ ਹੈ। ਅਸੀਂ ਉਸ ਪੜਾਅ ਉੱਤੇ ਹਾਂ ਜਿੱਥੇ ਹਾਲੀਆ ਅਤੇ ਪੁਰਾਣੇ ਦੌਰ ਦੇ ਸਬਕ ਸਾਫ਼ ਤੌਰ ਉੱਤੇ ਸਾਡੇ ਸਾਹਮਣੇ ਹਨ ਅਤੇ ਭਵਿੱਖ ਦਾ ਨਕਸ਼ਾ ਦੇਖਿਆ ਜਾ ਸਕਦਾ ਹੈ। ਬਾਕੀਆਂ ਦੇ ਮੁਕਾਬਲੇ ਤਾਂ ਇੰਡੀਆ ਨੌਜਵਾਨ ਮੁਲਕ ਹੈ ਅਤੇ ਤੁਸੀਂ ਇਸ ਦੀਆਂ ਪਹਿਲੀਆਂ ਪੀੜ੍ਹੀਆਂ ਵਿੱਚੋਂ ਹੋ ਕਿਉਂਕਿ ਤੁਹਾਡੇ ਵਿੱਚੋਂ ਕਈ ਦੇ ਦਾਦਾ-ਦਾਦੀ ਅਤੇ ਨਾਨਾ-ਨਾਨੀ ਵੀਹਵੀਂ ਸਦੀ ਵਿੱਚ ਇੰਡੀਆ ਦੇ ਆਜ਼ਾਦ ਹੋਣ ਤੋਂ ਬਾਅਦ ਪੈਦਾ ਹੋਏ ਹੋਣਗੇ। ਇੱਕੀਵੀਂ ਸਦੀ ਦੀ ਦੁਨੀਆ ਦੀ ਸ਼ਨਾਖ਼ਤ ਤੇਜ਼ੀ ਨਾਲ ਹੋ ਰਹੀਆਂ ਤਬਦੀਲੀਆਂ ਨਾਲ ਬੱਝੀ ਹੋਈ ਹੈ ਅਤੇ ਪੂਰੀ ਦੁਨੀਆ ਦੇ ਵੱਖ-ਵੱਖ ਸਮਾਜਾਂ ਸਾਹਮਣੇ ਦਰਪੇਸ਼ ਪੇਚੀਦਾ ਚਣੌਤੀਆਂ ਅਤੇ ਮੌਕੇ ਵਧ ਰਹੇ ਹਨ। ਅਹਿਮ ਖ਼ਿਆਲਾਂ ਦੇ ਜੋੜਮੇਲ ਨਾਲ ਉਪਜਦਾ ਗਿਆਨ ਸਾਡੀਆਂ ਨਜ਼ਰਾਂ ਵਿੱਚ ਦੁਨੀਆ ਤਾਮੀਰ ਕਰ ਰਿਹਾ ਹੈ। ਸੂਝਭਰੇ ਫ਼ੈਸਲਿਆਂ ਲਈ ਲੋੜੀਂਦੇ ਤੱਥਮੂਲਕ ਅੰਦਾਜ਼ੇ ਲਗਾਉਣ ਅਤੇ ਸਿੱਟੇ ਕੱਢਣ ਲਈ ਸੋਚਣ ਦੀ ਸਮਰੱਥਾ ਦਰਕਾਰ ਹੈ ਅਤੇ ਇਹੋ ਸਾਡੀ ਵਿਦਿਆ ਦੀ ਬੁਨਿਆਦ ਹੈ। ਇੱਥੋਂ ਗ੍ਰੈਜੂਏਟ ਹੋਣ ਵਾਲੇ ਵਿਦਿਆਰਥੀਓ! ਤੁਸੀਂ ਤਬਦੀਲ ਹੋ ਰਹੇ ਇੰਡੀਆ ਦਾ ਹਿੱਸਾ ਹੋਣ ਜਾ ਰਹੇ ਹੋ ਅਤੇ ਤੁਹਾਡੀ ਪੜ੍ਹਾਈ ਨੇ ਤੁਹਾਨੂੰ ਇਨ੍ਹਾਂ ਵੰਗਾਰਾਂ ਅਤੇ ਮੌਕਿਆਂ ਲਈ ਤਿਆਰ ਕੀਤਾ ਹੈ। ਤੁਹਾਡੇ ਲਈ ਮੇਰੇ ਕੋਲ ਤਿੰਨ ਸੁਨੇਹੇ ਹਨ।
ਮਹਾਂਮਾਰੀ ਨੇ ਦਰਸਾ ਦਿੱਤਾ ਹੈ ਕਿ ਜੇ ਦੁਨੀਆ ਨੂੰ ਦਰਪੇਸ਼ ਮੁਸ਼ਕਲਾਂ ਉੱਤੇ ਸਮਾਧਾਨ ਨੇ ਰਫ਼ਤਾਰ ਪੱਖੋਂ ਮਾਤ ਪਾਉਣੀ ਹੈ ਤਾਂ ਸਾਨੂੰ ਇੱਕਜੁਟ ਹੋ ਕੇ ਕੰਮ ਕਰਨਾ ਪਵੇਗਾ, ਲੋਕਾਂ ਵਿੱਚ ਅਸਰਦਾਰ ਤਾਲਮੇਲ ਬਣਾਉਣਾ ਪਵੇਗਾ। ਇਸ ਦੁਨੀਆ ਵਿੱਚ ਅਸਰਦਾਰ ਤਾਲਮੇਲ ਸਿਰਫ਼ ਦਰਦਮੰਦੀ ਰਾਹੀਂ ਹੀ ਮੁਮਕਿਨ ਹੈ, ਜਿਸ ਦਾ ਮਾਅਨਾ ਦੂਜਿਆਂ ਦੇ ਅਹਿਸਾਸ ਨੂੰ ਸਮਝਣਾ ਅਤੇ ਹੁੰਗਾਰਾ ਭਰਨਾ ਹੈ। ਦਰਦਮੰਦੀ ਦਾ ਬਿਆਨੀਆ ਹੈ ਕਿ “ਆਪਣੇ-ਆਪ ਨੂੰ ਦੂਜੀ ਜਣੀ ਦੀ ਥਾਂ ਰਖ ਕੇ ਸੋਚਣਾ ਅਤੇ ਉਸ ਦੇ ਮਨ ਦੀ ਥਾਹ ਪਾਉਣਾ—ਉਸ ਦਾ ਨਾਪ ਹੰਢਾਉਣਾ, ਉਸ ਦੀਆਂ ਅੱਖਾਂ ਵਿੱਚ ਦੇਖਣਾ ਅਤੇ ਉਸ ਦੇ ਦਿਲ ਨੂੰ ਮਹਿਸੂਸ ਕਰਨਾ—ਇਹ … ਕਾਲਪਨਿਕ ਹਕੀਕਤ ਦੀ ਇੰਤਹਾ ਹੈ, ਕਿਸੇ ਜਣੀ ਦੇ ਮਨ ਦੀਆਂ ਪੌੜੀਆਂ ਚੜ੍ਹ ਜਾਣਾ ਅਤੇ ਦੁਨੀਆ ਨੂੰ ਉਸ ਜਣੀ ਦੇ ਨਜ਼ਰੀਏ ਤੋਂ ਵੇਖਣਾ।” ਮੈਂ ਮੰਨਦੀ ਹਾਂ ਕਿ ਸਾਡੇ ਲਈ ਇਹ ਕਰਨਾ ਮੁਮਕਿਨ ਹੈ, ਜੇ ਅਸੀਂ ਉਸ ਜਣੀ ਦੀ ਹੱਡਬੀਤੀ ਨਾਲ ਹਮਕਦਮ ਹੋਣ ਦੀ ਥਾਹ ਪਾ ਲਈਏ ਤਾਂ ਸਾਨੂੰ ਨਾ ਸਿਰਫ਼ ਇਹ ਸਮਝ ਆ ਜਾਵੇਗਾ ਕਿ ਸਾਨੂੰ ਆਪਣੇ ਕਾਜ ਸੁਆਰਨ ਲਈ ਕੀ ਕਰਨਾ ਲੋੜੀਂਦਾ ਹੈ ਸਗੋਂ ਇਹ ਵੀ ਸਮਝ ਆ ਜਾਵੇਗਾ ਕਿ ਸਮਾਜ ਨੂੰ ਕੀ ਦਰਕਾਰ ਹੈ।
ਕੁਝ ਮਾਅਨਾਖ਼ੇਜ਼ ਕਰਨਾ ਹੀ ਸਾਡੀ ਜ਼ਿੰਦਗੀ ਨੂੰ ਵਿਲੱਖਣ ਬਣਾਉਣਾ ਹੈ। ਅਸੀਂ ਕੰਪਿਊਟਰਨੁਮਾ ਸੰਦਾਂ ਨਾਲ ਬਹੁਤ ਸਮਾਂ ਗੁਜ਼ਾਰਦੇ ਹਾਂ, ਕੀ ਸਾਡੇ ਕੋਲ ਸੰਭਾਵਨਾਵਾਂ ਅਤੇ ਮੌਕਿਆਂ ਵਿੱਚੋਂ ਇਹ ਗੁੰਜਾਇਸ਼ ਫਰੋਲਣ ਦਾ ਸਮਾਂ ਹੈ ਕਿ ਅਸੀਂ ਕੀ ਹੋ ਸਕਦੇ ਹਾਂ? ਤੁਹਾਡੀ ਤਿਆਰੀ ਦਾ ਸਮਾਂ ਪੂਰਾ ਹੋ ਗਿਆ ਹੈ, ਹੁਣ ਅਮਲ ਕਰਨ ਦਾ ਵੇਲਾ ਹੈ। ਮੈਂ ਆਸ ਕਰਦੀ ਹਾਂ ਕਿ ਤੁਸੀਂ ਆਪਣੀ ਰੋਜ਼ਮਰ੍ਹਾ ਦੀ ਕਾਰਗੁਜ਼ਾਰੀ ਨੂੰ ਮਾਅਨਾਖ਼ੇਜ਼ ਬਣਾਉਣ ਲਈ ਉਹ ਰਾਹ ਲੱਭ ਲਵੋਗੇ—ਜਦੋਂ ਤੁਸੀਂ ਆਪਣੇ ਸੰਗੀਆਂ ਦੀ ਇਮਦਾਦ ਲਈ ਦੋ ਕਦਮ ਪੁੱਟ ਕੇ ਹੱਥ ਵਧਾਉਂਦੇ ਹੋ, ਜਦੋਂ ਤੁਸੀਂ ਦੂਜਿਆਂ ਨਾਲ ਹੋ ਰਹੀ ਨਾਇਨਸਾਫ਼ੀ ਖ਼ਿਲਾਫ਼ ਆਵਾਜ਼ ਬੁਲੰਦ ਕਰਦੇ ਹੋ, ਜਦੋਂ ਤੁਸੀਂ ਸੱਚ ਵਜੋਂ ਪੇਸ਼ ਕੀਤੇ ਜਾ ਰਹੇ ਕੁਫ਼ਰ ਨੂੰ ਲਲਕਾਰਦੇ ਹੋ ਅਤੇ ਜਦੋਂ ਤੁਸੀਂ ਅਜਿਹੇ ਪੇਸ਼ੇਵਰ ਜੀਵਨ ਦਾ ਫ਼ੈਸਲਾ ਕਰਦੇ ਹੋ ਜਿਸ ਦਾ ਮਕਸਦ ਮਾਇਆ ਕਮਾਉਣ ਦੀ ਥਾਂ ਜ਼ਿੰਦਗੀ ਨੂੰ ਕੁਝ ਬਿਹਤਰ ਕਰਨਾ ਹੋਵੇ।
ਦੂਜਾ ਸੁਨੇਹਾ ਮੈਂ ਇਹ ਦੇਣਾ ਹੈ ਕਿ ਜੱਦੋਜਹਿਦ ਨੂੰ ਆਪਣਾ ਸੰਗੀ ਬਣਾਓ। ਤੁਹਾਡੀ ਸਮਰੱਥਾ ਅਤੇ ਹੁਨਰ ਉਹ ਬੁਨਿਆਦ ਹੈ ਜਿਸ ਉੱਤੇ ਤੁਹਾਡੀ ਪੇਸ਼ੇਵਰ ਜ਼ਿੰਦਗੀ ਤਾਮੀਰ ਹੋਣੀ ਹੈ ਅਤੇ ਦੁਨੀਆ ਵਿੱਚ ਤਬਦੀਲੀ ਆਉਣੀ ਹੈ। ਵਿਦਵਾਨ ਵਜੋਂ ਤੁਹਾਡੇ ਕੋਲ ਉਹ ਅਸਤਰ ਹਨ ਜੋ ਗਿਆਨ ਅਤੇ ਅਮਲ ਦੇ ਹਰ ਸ਼ੋਅਬੇ ਨੂੰ ਤਬਦੀਲ ਕਰ ਸਕਦੇ ਹਨ। ਅਸਲ ਸਮੱਸਿਆ ਇਹ ਹੈ ਕਿ ਜਦੋਂ ਸਮਾਜ ਸਾਥੋਂ ਹਰ ਵਾਰ ਕਾਮਯਾਬੀ ਦੀ ਤਵੱਕੋ ਕਰਦਾ ਹੈ ਤਾਂ ਅਸੀਂ ਉਹ ਸਮੱਸਿਆਵਾਂ ਦੀ ਚੋਣ ਕਰਦੇ ਹਾਂ ਜਿਨ੍ਹਾਂ ਦੇ ਸਮਾਧਾਨ ਆਸਾਨ ਹਨ। ਜ਼ਰਾ ਆਪਣੇ ਚਾਰੇ ਪਾਸੇ ਨਜ਼ਰ ਘੁਮਾਓ—ਅੱਜ ਦਾ ਦਿਨ ਵਡਮੁੱਲੀਆਂ ਕਾਮਯਾਬੀਆਂ ਦਾ ਦਿਨ ਹੈ ਪਰ ਨਵੇਂ ਰਿਸ਼ਤੇ, ਨਵਾਂ ਗਿਆਨ ਅਤੇ ਨਵੀਂ ਸਮਝ ਕਿਸੇ ਚਮਤਕਾਰ ਵਜੋਂ ਨਹੀਂ ਮਿਲਦੇ। ਤਕਰੀਬਨ ਹਰ ਨਵੀਂ ਅਤੇ ਮੁੱਲਵਾਨ ਸ਼ੈਅ ਦੀ ਤਰਕੀਬ ਹੋਣੀ ਜ਼ਰੂਰੀ ਹੈ, ਇਹ ਸਮਝ ਨਾਕਾਮਯਾਬੀਆਂ ਵਿੱਚੋਂ ਨਿਕਲ ਕੇ ਵਿਗਸਦੀ ਹੈ। ਇਹ ਸੂਝ ਨਾਕਾਮਯਾਬੀਆਂ ਤੋਂ ਬਾਅਦ ਹੀ ਮਿਲਦੀ ਹੈ। ਹਰ ਪ੍ਰੋਜੈਕਟ ਅਤੇ ਜ਼ਿੰਦਗੀ ਵਿੱਚ ਕਾਮਯਾਬੀ ਦੀ ਕੂੰਜੀ ਇਸ ਸੂਝ ਨੂੰ ਮੰਨਣਾ ਅਤੇ ਇਸ ਤੋਂ ਸਿੱਖਣਾ ਹੈ। ਤੁਸੀਂ ਅੰਦਾਜ਼ਾ ਲਗਾਓ ਕਿ ਜੇ ਤੁਹਾਡੀਆਂ ਨਾਕਾਮਯਾਬੀਆਂ ਨੇ ਤੁਹਾਨੂੰ ਰੋਕ ਲਿਆ ਤਾਂ ਤੁਸੀਂ ਕਿੰਨੇ ਮੌਕੇ ਖੁੰਝਾ ਦਿਓਗੇ। ਇਸੇ ਲਈ ਮੈਂ ਕਹਿੰਦੀ ਹਾਂ—ਜੱਦੋਜਹਿਦ ਨੂੰ ਆਪਣਾ ਸੰਗੀ ਬਣਾਓ। ਅਸੀਂ ਉਸੇ ਵੇਲੇ ਵਿਗਸਦੇ ਹਾਂ, ਜਦੋਂ ਅਸੀਂ ਜੱਦੋਜਹਿਦ ਕਰਦੇ ਹਾਂ, ਜਦੋਂ ਅਸੀਂ ਨਾਕਾਮਯਾਬ ਹੁੰਦੇ ਹਾਂ।
ਤੀਜੀ ਗੱਲ, ਜੋ ਮੇਰੀ ਸਮਝ ਵਿੱਚ ਸਾਡੇ ਸਭ ਲਈ ਅਹਿਮ ਹੈ। ਇਹ ਗੱਲ ਹੈ, ਅੱਗੇ ਦੀ ਤਿਆਰੀ ਅਤੇ ਵਿਓਂਤਬੰਦੀ ਕਰਨਾ। ਇਸ ਲਈ ਇਹ ਸਮਝ ਲੈਣਾ ਅਹਿਮ ਹੈ ਕਿ ਜ਼ਿੰਦਗੀ ਜਿਊਂਣ ਲਈ ਮੁਕੰਮਲ ਮਹਿਫ਼ੂਜ਼ੀਅਤ ਦਾ ਕੋਈ ਰਾਹ ਨਹੀਂ ਹੁੰਦਾ, ਕੋਈ ਯਕੀਨੀ ਤਰੀਕਾ ਨਹੀਂ ਹੁੰਦਾ। ਅਗਲੀ ਵਿਓਂਤਬੰਦੀ ਲਈ ਨਾਜ਼ੁਕਤਾ ਦੀ ਸ਼ਨਾਖ਼ਤ ਕਰ ਲਓ ਕਿ ਕਿਹੜੇ ਜੋਖਮ ਹਨ ਅਤੇ ਕਿਹੜੇ ਖ਼ਤਰੇ ਹਨ। ਇਸ ਨਾਲ ਇਹ ਸੋਚਣ ਦੀ ਗੁੰਜਾਇਸ਼ ਬਣਦੀ ਹੈ ਕਿ ਇਨ੍ਹਾਂ ਨੂੰ ਮਨਫ਼ੀ ਕਿਵੇਂ ਕਰਨਾ ਹੈ ਅਤੇ ਮਾੜੇ ਨਤੀਜਿਆਂ ਨੂੰ ਘਟਾਉਣਾ ਕਿਵੇਂ ਹੈ। ਜੇ ਅਸੀਂ ਇਹ ਸੋਚ ਲਈਏ ਕਿ ਭਵਿੱਖ ਵਿੱਚ ਕਿਹੜੀਆਂ ਮੁਸ਼ਕਲਾਂ ਆਉਣ ਦੀ ਗੁੰਜਾਇਸ਼ ਹੈ ਤਾਂ ਅਸੀਂ ਉਨ੍ਹਾਂ ਦੇ ਤੋੜ ਵੀ ਸੋਚ ਸਕਦੇ ਹਾਂ। ਜੇ ਅਸੀਂ ਮੁਮਕਿਨ ਖ਼ਤਰਿਆਂ ਅਤੇ ਜੋਖਿਮਾਂ ਨਾਲ ਸਿੱਝਣ ਦਾ ਕੋਈ ਰਾਹ ਤਿਆਰ ਕਰ ਲਈਏ ਤਾਂ ਅਸੀਂ ਖ਼ੌਫ਼ ਨੂੰ ਮਨਫ਼ੀ ਕਰਦੇ ਹਾਂ।
ਮੈਂ ਸੋਚਦੀ ਹਾਂ ਕਿ ਪਿੱਛੇ ਮੁੜ ਕੇ ਇਹ ਵੇਖਣਾ ਅਹਿਮ ਹੈ ਕਿ ਕਿਨ੍ਹਾਂ ਦੀ ਬਦੌਲਤ ਅਸੀਂ ਇੱਥੇ ਪੁੱਜੇ ਹਾਂ, ਉਨ੍ਹਾਂ ਦੇ ਉਪਰਾਲਿਆਂ ਦਾ ਸ਼ੁਕਰਾਨਾ ਕਰਨਾ, ਮਾਪੇ ਜੋ ਸਦਾ ਸਾਡੇ ਨਾਲ ਸਨ, ਸਾਡੇ ਅਧਿਆਪਕ ਜਿਨ੍ਹਾਂ ਨੇ ਆਪਣੇ ਕੰਮ ਤੋਂ ਜ਼ਿਆਦਾ ਉਪਰਾਲੇ ਕੀਤੇ, ਸਾਡੇ ਦੋਸਤ ਜੋ ਹਰ ਮੁਸ਼ਕਲ ਵਿੱਚ ਬਹੁੜੇ ਜਾਂ ਜਿਨ੍ਹਾਂ ਨੇ ਬਿਹਤਰ ਕਾਰਗੁਜ਼ਾਰੀ ਲਈ ਹੌਸਲਾ-ਅਫ਼ਜ਼ਾਈ ਕੀਤੀ। ਸਾਡੇ ਪੰਧ ਸੁਖਾਲੇ ਕਰਨ ਵਿੱਚ ਹਿੱਸਾ ਪਾਉਣ ਵਾਲੇ ਬਹੁਤ ਹਨ, ਅਤੇ ਸਾਡੇ ਇੱਥੇ ਪਹੁੰਚਣ ਅਤੇ ਸਾਡੇ ਇਸ ਰੁਤਬੇ ਨੂੰ ਬਣਾਉਣ ਵਿੱਚ ਸਹਾਈ ਹੋਈ ਹਰ ਮਦਦ ਨੂੰ ਸਿਜਦਾ ਕਰਨਾ ਜੋ ਸਾਡੇ ਭਵਿੱਖ ਦੀ ਨੀਂਹ ਹੈ।
ਅੱਗੇ ਨੂੰ ਦੇਖਦੀ ਹੋਈ ਮੈਂ ਆਸ ਕਰਦੀ ਹਾਂ ਕਿ ਤੁਸੀਂ ਆਪਣੀਆਂ ਜ਼ਿੰਦਗੀਆਂ ਸੱਚੇ ਪੰਜਾਬੀਆਂ ਵਾਂਗ ਅੱਗੇ ਤੋਰੋਗੇ—ਦਲੇਰੀ, ਖੁੱਲ੍ਹਦਿਲੀ ਵਾਲਾ ਜਜ਼ਬਾ ਅਤੇ ਦਰਦਮੰਦੀ ਨਾਲ ਲਬਰੇਜ਼ ਵੱਡਦਿਲੀ ਅਤੇ ਦੂਜਿਆਂ ਦੇ ਸਰੋਕਾਰਾਂ ਨਾਲ ਹਮਦਰਦੀ। ਮੈਂ ਆਸ ਕਰਦੀ ਹਾਂ ਕਿ ਤੁਸੀਂ ਆਪਣੀ ਊਰਜਾ, ਪੱਕੇ ਇਰਾਦੇ ਅਤੇ ਸਿਦਕਦਿਲੀ ਨਾਲ ਇਹ ਯਕੀਨ ਅਤੇ ਯੋਗਤਾ ਪੈਦਾ ਕਰੋਗੇ ਕਿ ਹਰ ਔਕੜ ਸਰ ਕੀਤੀ ਜਾ ਸਕਦੀ ਹੈ। ਇਸ ਜਜ਼ਬੇ ਨਾਲ ਤੁਸੀਂ ਆਪਣੀ ਜ਼ਿੰਦਗੀ ਜੀਓਗੇ, ਦੂਜਿਆਂ ਦੀ ਹੌਸਲਾ-ਅਫ਼ਜ਼ਾਈ ਕਰੋਗੇ ਅਤੇ ਦੁਨੀਆ ਨੂੰ ਬਿਹਤਰ ਬਣਾਓਗੇ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਆਉਣ ਵਾਲੇ ਸਮੇਂ ਵਿੱਚ ਵੰਗਾਰਾਂ ਪੈਣਗੀਆਂ ਪਰ ਤੁਹਾਡੀ ਪਰਵਰਿਸ਼ ਅਤੇ ਪੜ੍ਹਾਈ ਦੀ ਮਜ਼ਬੂਤ ਬੁਨਿਆਦ ਤੁਹਾਨੂੰ ਭਵਿੱਖ ਨਾਲ ਮੱਥਾ ਲਗਾਉਣ ਵਾਲਿਆਂ ਦੀ ਕਤਾਰ ਵਿੱਚ ਖੜ੍ਹਾ ਕਰੇਗੀ। ਮੈਂ ਆਸ ਕਰਦੀ ਹਾਂ ਕਿ ਤੁਸੀਂ ਆਪਣੀਆਂ ਜ਼ਿੰਦਗੀਆਂ ਅਤੇ ਇਸ ਦੇ ਆਲੇ-ਦੁਆਲੇ ਦੇ ਸਮੁੱਚੇ ਪਸਾਰੇ ਨੂੰ ਦੁਨੀਆ ਭਰ ਦੀਆਂ ਨਿਆਮਤਾਂ ਨਾਲ ਸਰਸ਼ਾਰ ਕਰੋਗੇ। ਜੈ ਹਿੰਦ।
ਗਗਨਦੀਪ ਕੰਗ