ਕਾਂਗਰਸ ਪਾਰਟੀ ਦੇ ਗੜ੍ਹ ਫੱਤੋਵਾਲ 'ਚ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਵਿਸ਼ਾਲ ਇਕੱਠ
ਬਲਵਿੰਦਰ ਸਿੰਘ ਧਾਲੀਵਾਲ
- ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ ਤੇ ਵਿਧਾਇਕ ਤੋ ਹਲਕੇ ਦੀ ਜਨਤਾ ਇੱਕ ਇੱਕ ਰੁਪਏ ਦਾ ਹਿਸਾਬ ਲਵੇਗੀ - ਕੈਪਟਨ ਹਰਮਿੰਦਰ ਸਿੰਘ
ਸੁਲਤਾਨਪੁਰ ਲੋਧੀ 8 ਦਸੰਬਰ 2021 - ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਵਿੱਚ ਅੱਜ ਕਾਂਗਰਸ ਪਾਰਟੀ ਨੂੰ ਉਸ ਵਕਤ ਭਾਰੀ ਨਿਰਾਸ਼ਾ ਹੱਥ ਲੱਗੀ, ਜਦੋ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸੁਲਤਾਨਪੁਰ ਲੋਧੀ ਤੋਂ ਉਮੀਦਵਾਰ ਕੈਪਟਨ ਹਰਮਿੰਦਰ ਸਿੰਘ ਵੱਲੋਂ ਕਾਂਗਰਸ ਪਾਰਟੀ ਦੇ ਗੜ੍ਹ ਪਿੰਡ ਫੱਤੋਵਾਲ ਚ ਵਿਸ਼ਾਲ ਇਕੱਠ ਕਰ ਦਿਖਾਇਆ ।ਇਸ ਮੌਕੇ ਕੈਪਟਨ ਹਰਮਿੰਦਰ ਸਿੰਘ ਵੱਲੋਂ ਪਿੰਡ ਫੱਤੋਵਾਲ ਦੇ ਡੇਰੇ ਵਕੀਲਾ ਅਤੇ ਫੱਤੋਵਾਲ ਵਿਖੇ ਕੀਤੀਆਂ ਗਈਆਂ ਵਿਸ਼ਾਲ ਮੀਟਿੰਗਾਂ ਨੂੰ ਭਰਵਾਂ ਹੁੰਗਾਰਾ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਵੱਲੋਂ ਮਿਲਿਆ ।
ਇਸ ਮੌਕੇ ਤੇ ਕੈਪਟਨ ਹਰਮਿੰਦਰ ਸਿੰਘ ਨੇ ਕਿਹਾ ਕਿ ਹੁਣ ਹਲਕੇ ਦੇ ਲੋਕ ਪੁਲਿਸ ਦਾ ਡਰ ਆਪਣੇ ਮਨਾਂ ਵਿੱਚੋਂ ਕੱਢ ਦੇਣ ।ਜਿੰਨਾ ਚਿਰ ਮੌਜੂਦਾ ਵਿਧਾਇਕ ਨੇ ਸਾਢੇ ਚਾਰ ਸਾਲ ਦੇ ਕਰੀਬ ਗੁੰਡਾਗਰਦੀ ਕਰਨੀ ਸੀ ਕਰ ਲਈ ਪਰ ਹੁਣ ਕਿਸੇ ਵਰਕਰ ਨਾਲ ਕੋਈ ਵੀ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ ।ਇਸ ਮੌਕੇ ਉਨ੍ਹਾਂ ਨੇ ਪਾਰਟੀ ਦੇ ਟਕਸਾਲੀ ਜਥੇਦਾਰਾਂ ਅਤੇ ਵਰਕਰਾਂ ਨੂੰ ਇਕਮੁੱਠ ਹੋ ਕੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ ਦੀ ਅਪੀਲ ਕੀਤੀ ।
ਉਨ੍ਹਾਂ ਨੇ ਵਰਕਰਾਂ ਵੱਲੋਂ ਕੀਤੇ ਗਏ ਇਕੱਠ ਦੀ ਵੀ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਅੱਜ ਫੱਤੋਵਾਲ ਚ ਵਰਕਰਾਂ ਨੇ ਜੋ ਇਕੱਠ ਕੀਤਾ ਹੈ ।ਅਸੀਂ ਹਮੇਸ਼ਾਂ ਹੀ ਇਸ ਪਿੰਡ ਦੇ ਵਰਕਰਾਂ ਦੇ ਤਹਿ ਦਿਲੋਂ ਰਿਣੀ ਰਹਾਂਗੇ ।ਇਸ ਮੌਕੇ ਫੱਤੋਵਾਲ ਦੇ ਨਿਵਾਸੀਆਂ ਨੇ ਕੈਪਟਨ ਹਰਮਿੰਦਰ ਨੂੰ ਵਿਸ਼ਵਾਸ ਦਿਵਾਇਆ ਕਿ 2022ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕੈਪਟਨ ਹਰਮਿੰਦਰ ਸਿੰਘ ਨੂੰ ਹਲਕਾ ਸੁਲਤਾਨਪੁਰ ਲੋਧੀ ਤੋਂ ਰਿਕਾਰਡ ਤੋੜ ਜਿੱਤ ਪ੍ਰਾਪਤ ਕਰਵਾਈ ਜਾਵੇਗੀ ।ਇਸ ਮੌਕੇ ਜਥੇਦਾਰ ਬਲਵੰਤ ਸਿੰਘ ,ਲਖਵਿੰਦਰ ਸਿੰਘ ,ਬਲਦੇਵ ਸਿੰਘ ਹਰਨੇਕ ਸਿੰਘ, ਪਰਮਜੀਤ ਸਿੰਘ ,ਸੁਖਜਿੰਦਰ ਸਿੰਘ ,ਸੁੱਚਾ ਸਿੰਘ ,ਮਨੋਜ ਸਿੰਘ ਜਰਨੈਲ ਸਿੰਘ ,ਅਜੀਤ ਸਿੰਘ ,ਅਜੈਬ ਸਿੰਘ, ਰਾਵਣ ਸਿੰਘ ,ਬਲਜਿੰਦਰ ਸਿੰਘ ,ਸੁਖਦੀਪ ਸਿੰਘ ,ਗੁਰ ਬੀਰ ਸਿੰਘ ਬਲਵਿੰਦਰ ਸਿੰਘ ਗੁਰਪਾਲ ਸਿੰਘ ਆਦਿ ਮੌਜੂਦ ਸਨ।