ਪਟਿਆਲਾ, 4 ਦਸੰਬਰ 2021 - ਪਾਤੜਾਂ ਦੇ ਵਾਰਡ ਨੰਬਰ 14 ਤੋਂ ਆਮ ਆਦਮੀ ਪਾਰਟੀ ਦੀ ਹਲਕਾ ਕਮੇਟੀ ਕੁਆਰਡੀਨੇਟਰ ਮਹਿਲਾ ਵਿੰਗ ਦੀ ਪ੍ਰਧਾਨ ਸੁਖਵਿੰਦਰ ਕੌਰ ਨੇ ਅਸਤੀਫਾ ਦਿੱਤਾ ਹੈ। ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਨੂੰ ਲਿਖੇ ਆਪਣੇ ਅਸਤੀਫੇ 'ਚ ਕਿਹਾ ਹੈ ਕਿ ਪਾਰਟੀ ਵੱਲੋਂ ਲਾਏ ਹਲਕਾ ਇੰਚਾਰਜ ਵੱਲੋਂ ਉਨ੍ਹਾਂ ਨਾਲ ਵਰਤੀ ਗਈ ਮਾੜੀ ਬੋਲੀ ਕਾਰਨ ਉਨ੍ਹਾਂ ਵੱਲੋਂ ਅਸਤੀਫਾ ਦਿੱਤਾ ਗਿਆ ਹੈ। ਉਹ ਉਨ੍ਹਾਂ ਨਾਲ ਇੱਜਤ ਨਾਲ ਪੇਸ਼ ਨਹੀਂ ਆ ਰਿਹਾ ਹੈ। ਉਹਨਾਂ ਨੂੰ ਪਾਰਟੀ 'ਚ ਜੋ ਮਾਣ-ਸਨਮਾਨ ਮਿਲਣਾ ਚਾਹੀਦਾ ਹੈ ਉਹ ਨਹੀਂ ਮਿਲ ਰਿਹਾ।