ਡੀਸੀ ਦਫਤਰ ਕਾਮਿਆਂ ਵੱਲੋਂ ਸਮੂਹਕ ਛੁੱਟੀ 7 ਦਸੰਬਰ ਤੱਕ ਵਧਾਉਣ ਦਾ ਫ਼ੈਸਲਾ
ਗੌਰਵ ਮਾਣਿਕ
- ਸੋਮਵਾਰ ਮੰਡਲ ਦਫਤਰ ਫਰੀਦਕੋਟ, ਜਲੰਧਰ ਅਤੇ ਰੋਪੜ ਸਾਹਮਣੇ ਮਾਲ ਅਫਸਰਾਂ ਅਤੇ ਖੇਤਰੀ ਮਾਲ ਸਟਾਫ ਨਾਲ ਮਿਲ ਕੇ ਦਿੱਤਾ ਜਾਵੇਗਾ ਧਰਨਾ
ਫ਼ਿਰੋਜ਼ਪੁਰ 4 ਦਸੰਬਰ 2021 - ਪੰਜਾਬ ਰਾਜ ਜ਼ਿਲ੍ਹਾ (ਡੀਸੀ) ਦਫਤਰ ਕਰਮਚਾਰੀ ਯੂਨੀਅਨ ਵੱਲੋਂ ਜ਼ਿਲ੍ਹਿਆਂ ਦੀ ਲੀਡਰਸਿਪ ਨਾਲ ਕੀਤੇ ਵਿਚਾਰ ਵਟਾਂਦਰੇ ਬਾਦ ਫ਼ੈਸਲਾ ਕੀਤਾ ਹੈ ਕਿ ਮਾਲ ਅਫਸਰਾਂ ਦੇ ਨਾਲ ਮਿਲ ਕੇ 6 & 7 ਦਸੰਬਰ, 2021 ਨੂੰ ਡੀਸੀ ਦਫ਼ਤਰਾਂ ਦੇ ਕਾਮੇ ਸਮੂਹਿਕ ਛੁੱਟੀ ਲੈਣਗੇ। ਇਸ ਵਿੱਚ ਪਹਿਲੇ ਦਿਨ ਸੋਮਵਾਰ ਨੂੰ ਫਿਰੋਜ਼ਪੁਰ ਤੇ ਫਰੀਦਕੋਟ ਡਵੀਜ਼ਨਾਂ ਦੇ ਜਿਲ੍ਹਿਆਂ ( ਫ਼ਰੀਦਕੋਟ, ਫ਼ਿਰੋਜ਼ਪੁਰ, ਮੋਗਾ,ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ,ਬਠਿੰਡਾ ਅਤੇ ਮਾਨਸਾ ਦੇ ਨਾਲ ਨਾਲ ਬਰਨਾਲਾ ਜਿਲ੍ਹੇ ਦੇ ਸਾਥੀ ਵੱਡੀ ਗਿਣਤੀ ਵਿੱਚ ਫਰੀਦਕੋਟ ਵਿਖੇ ਧਰਨਾ ਦੇਣਗੇ।
ਪਟਿਆਲਾ ਤੇ ਰੋਪੜ ਡਵੀਜ਼ਨਾਂ ਦੇ ਜਿਲ੍ਹਿਆਂ ਵਿੱਚ ਸ਼ਾਮਲ (ਸ਼ਹੀਦ ਭਗਤ ਸਿੰਘ ਨਗਰ,ਰੋਪੜ, ਮੁਹਾਲੀ, ਫਤਹਿਗੜ੍ਹ ਸਾਹਿਬ, ਲੁਧਿਆਣਾ, ਪਟਿਆਲਾ, ਮਲੇਰਕੋਟਲਾ ਅਤੇ ਸੰਗਰੂਰ ਦੇ ਸਾਥੀ ਰੋਪੜ ਵਿਖੇ ਮੰਡਲ ਦਫਤਰ ਸਾਹਮਣੇ ਧਰਨਾ ਦੇਣਗੇ ਅਤੇ ਜਲੰਧਰ ਡਵੀਜ਼ਨ ਦੇ ਜਿਲ੍ਹੇ ਸਾਰੇ ਜਿਲਿਆਂ ਦੇ ਕਾਮੇ ਜਲੰਧਰ ਵਿਖੇ ਇਕੱਠੇ ਹੋ ਕੇ ਮੰਡਲ ਦਫਤਰ ਸਾਹਮਣੇ 11:00 AM ਤੋਂ 2:00 ਵਜੇ ਤੱਕ ਮਾਲ ਅਫਸਰਾਂ ਵੱਲੋਂ ਦਿੱਤੇ ਜਾਣ ਵਾਲੇ ਧਰਨੇ ਵਿਚ ਸ਼ਮੂਲੀਅਤ ਕਰਨਗੇ। ਇਹ ਵੀ ਜ਼ਿਕਰਯੋਗ ਹੈ ਕਿ ਮਾਲ ਵਿਭਾਗ ਦੇ ਪਟਵਾਰੀਆਂ ਅਤੇ ਕਾਨੂੰਗੋ ਸਹਿਬਾਨਾਂ ਵੱਲੋਂ ਵੀ ਇਸ ਵਿੱਚ ਸ਼ਮੂਲੀਅਤ ਕੀਤੇ ਜਾਣ ਦਾ ਫ਼ੈਸਲਾ ਕੀਤਾ ਹੋਇਆ ਹੈ।
ਇਨ੍ਹਾਂ ਧਰਨੇ ਵਾਲੀਆਂ ਜਗ੍ਹਾ ਤੇ ਸਹਿਯੋਗ ਕਰਨ ਲਈ ਵੱਖ ਵੱਖ ਸੂਬਾਈ ਆਗੂਆਂ ਦੀਆਂ ਜ਼ਿੰਮੇਵਾਰੀਆਂ ਵੀ ਲਾਈਆਂ ਜਾਂਦੀਆਂ ਹਨ। ਜੋ ਉੱਥੇ ਸਾਡੀ ਸਹਿਯੋਗੀ ਜਥੇਬੰਦੀਆਂ ਦੇ ਨਾਲ ਤਾਲਮੇਲ ਕਰਨਗੇ ਅਤੇ ਐਕਸ਼ਨ ਨੂੰ ਸਫ਼ਲ ਬਨਾਉਣ ਲਈ ਜੋ ਵੀ ਮੌਕੇ ਮੁਤਾਬਕ ਲੋੜ ਹੋਈ ਤਾਂ ਹੋਰ ਫ਼ੈਸਲਾ ਵੀ ਲੈਣਗੇ।PROA ਵੱਲੋਂ ਲਾਏ ਗਏ ਇੰਚਾਰਜਾਂ ਦੇ ਨਾਮ ਫਲੈਸ਼ ਕਰ ਦਿੱਤੇ ਗਏ ਹਨ। ਜਿਨ੍ਹਾਂ ਨਾਲ ਜਲੰਧਰ ਡਿਵੀਜ਼ਨ ਵਿੱਚ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਦੇ ਸੂਬਾਈ ਆਗੂ ਸੁਖਵਿੰਦਰ ਸਿੰਘ ਸੰਧੂ ਤਰਨਤਾਰਨ, ਸਤਬੀਰ ਸਿੰਘ ਚੰਦੀ ਤੇ ਤੇਜਵੰਤ ਸਿੰਘ ਆਹਲੂਵਾਲੀਆ ਕਪੂਰਥਲਾ, ਵਿਕਰਮ ਆਦੀਆ ਹੁਸ਼ਿਆਰਪੁਰ, ਪਿ੍ਤਪਾਲ ਸਿੰਘ ਬਿੱਟਾ ਅਤੇ ਅਸ਼ਨੀਲ ਸ਼ਰਮਾ ਸ੍ਰੀ ਅੰਮ੍ਰਿਤਸਰ ਸਾਹਿਬ, ਜਤਿੰਦਰ ਕੁਮਾਰ ਸ਼ਰਮਾ ਪਠਾਨਕੋਟ ਅਤੇ ਲਖਵਿੰਦਰ ਸਿੰਘ ਗੋਰਾਇਆ ਗੁਰਦਾਸਪੁਰ ਸਾਡੇ ਸਾਥੀਆਂ ਦੀ ਅਗਵਾਈ ਕਰਨਗੇ।
ਇਸ ਤੋਂ ਇਲਾਵਾ ਰੋਪੜ ਵਿਖੇ ਰੋਪੜ ਅਤੇ ਪਟਿਆਲਾ ਡਿਵੀਜ਼ਨ ਦੇ ਜ਼ਿਲ੍ਹਿਆਂ ਵਿੱਚੋਂ ਸ੍ਰੀ ਓਮ ਪ੍ਰਕਾਸ਼ ਸਿੰਘ ਅਤੇ ਰਣਇੰਦਰ ਸਿੰਘ ਮੋਹਾਲੀ, ਕ੍ਰਿਸ਼ਨ ਸਿੰਘ ਰੋਪੜ, ਮਨੋਹਰ ਲਾਲ ਸ਼ਹੀਦ ਭਗਤ ਸਿੰਘ ਨਗਰ, ਅੰਮ੍ਰਿਤਪਾਲ ਸਿੰਘ ਪੰਨੂ ਮਲੇਰਕੋਟਲਾ, ਅਸ਼ਵਨੀ ਕੁਮਾਰ ਸੰਗਰੂਰ, ਕੇਸਰ ਸਿੰਘ ਪਟਿਆਲਾ, ਮੈਡਮ ਗੁਰਵਿੰਦਰ ਕੌਰ ਫਤਿਹਗਡ਼੍ਹ ਸਾਹਿਬ ਅਤੇ ਵਿਕਾਸ ਕੁਮਾਰ ਜੁਨੇਜਾ ਲੁਧਿਆਣਾ ਸਾਡੇ ਸਾਥੀਆਂ ਦੀ ਅਗਵਾਈ ਕਰਨਗੇ ਅਤੇ ਮਾਲ ਵਿਭਾਗ ਦੀਆਂ ਜਥੇਬੰਦੀਆਂ ਨਾਲ ਸਹਿਯੋਗ ਕਰਨਗੇ। ਫ਼ਰੀਦਕੋਟ ਅਤੇ ਫ਼ਿਰੋਜ਼ਪੁਰ ਡਿਵੀਜ਼ਨ ਵਿੱਚ ਪੈਂਦੇ ਜ਼ਿਲ੍ਹਿਆਂ ਲਈ ਗੁਰਨਾਮ ਸਿੰਘ ਵਿਰਕ ਤੇ ਬਲਬੀਰ ਸਿੰਘ ਫ਼ਰੀਦਕੋਟ ਜੋਗਿੰਦਰ ਕੁਮਾਰ ਜ਼ੀਰਾ, ਮਨੋਹਰ ਲਾਲ ਅਤੇ ਸੰਦੀਪ ਸਿੰਘ ਫ਼ਿਰੋਜ਼ਪੁਰ, ਵੀਰੇਂਦਰ ਕੁਮਾਰ ਢੋਸੀਵਾਲ ਤੇ ਹਰਜਿੰਦਰ ਸਿੰਘ ਸਿੱਧੂ ਸ੍ਰੀ ਮੁਕਤਸਰ ਸਾਹਿਬ, ਜਗਜੀਤ ਸਿੰਘ ਫ਼ਾਜ਼ਿਲਕਾ, ਮੇਘ ਸਿੰਘ ਸਿੱਧੂ ਤੇ ਕੁਲਦੀਪ ਸ਼ਰਮਾ ਬਠਿੰਡਾ, ਜਗਸੀਰ ਸਿੰਘ ਮਾਨਸਾ ਹਰਮੀਤ ਸਿੰਘ ਗਿੱਲ ਮੋਗਾ ਅਤੇ ਰੇਸ਼ਮ ਸਿੰਘ ਬਰਨਾਲਾ ਸਾਡੇ ਸਾਥੀਆਂ ਦੀ ਅਗਵਾਈ ਕਰਨਗੇ। ਜੇਕਰ ਪੰਜਾਬ ਸਰਕਾਰ ਨੇ ਸਾਡੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਅਤੇ ਝੂਠਾ ਪਰਚਾ ਕੈਂਸਲ ਕਰਕੇ ਵਿਜੀਲੈਂਸ ਬਿਉਰੋ ਦੇ ਸਬੰਧਤ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਨਾ ਕੀਤੀ ਤਾਂ ਸੱਤ ਦਸੰਬਰ ਨੂੰ ਚੰਡੀਗੜ੍ਹ ਵਿਖੇ ਮੀਟਿੰਗ ਕਰਕੇ ਫ਼ੈਸਲਾ ਲੈਣ ਉਪਰੰਤ ਪ੍ਰੈੱਸ ਕਾਨਫ਼ਰੰਸ ਵੀ ਕੀਤੀ ਜਾਵੇਗੀ ਜਿਸ ਵਿਚ ਮੁੱਖ ਮੰਤਰੀ ਦੀ ਰਿਹਾਇਸ਼ ਜਾਂ ਵਿਜੀਲੈਂਸ ਬਿਊਰੋ ਦੇ ਹੈੱਡਕੁਆਰਟਰ ਮੋਹਾਲੀ ਸਥਿਤ ਦਫ਼ਤਰ ਦਾ ਘਿਰਾਓ ਕਰਨ ਦਾ ਫ਼ੈਸਲਾ ਵੀ ਲਿਆ ਜਾ ਸਕਦਾ ਹੈ।ਇਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।