ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਛਾਪੇਮਾਰੀ ਕਰ ਕਈ ਖਾਧ ਪਦਾਰਥਾਂ ਦੇ ਭਰੇ ਨਮੂਨੇ
ਰਾਜਿੰਦਰ ਕੁਮਾਰ, ਬਾਬੂਸ਼ਾਹੀ ਨੈੱਟਵਰਕ
ਨਵਾਂਸ਼ਹਿਰ, 3 ਦਸੰਬਰ 2021- ਮਿਸ਼ਨ ਤੰਦਰੁਸਤ ਪੰਜਾਬ ਤਹਿਤ ਲੋਕਾਂ ਨੂੰ ਸਾਫ ਸੁਥਰਾ ਤੇ ਗੁਣਵੰਤਾ ਭਰੀਆਂ ਵਧੀਆ ਖਾਣਾ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਸਿਵਲ ਸਰਜਨ ਡਾਕਟਰ ਇੰਦਰ ਮੋਹਨ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਸਹਾਇਕ ਫੂਡ ਕਮੀਸ਼ਨਰ ਪੰਜਾਬ ਕਮ ਫੂਡ ਕਮੀਸ਼ਨ ਚੰਡੀਗੜ੍ਹ ਡਾ. ਮਨੋਜ ਖੋਸਲਾ ਦੀ ਅਗਵਾਈ ਵਿੱਚ ਜ਼ਿਲ੍ਹਾ ਫੂਡ ਸੇਫਟੀ ਇੰਸਪੈਕਟਰ ਦਿਨੇਸ਼ਜੋਤ ਸਿੰਘ ਤੇ ਹੋਰ ਅਧਿਕਾਰੀਆਂ ਨੇ ਬੰਗਾ ਸ਼ਹਿਰ ਅੰਦਰ ਵੱਖ ਵੱਖ ਦੁਕਾਨਾਂ ਤੇ ਛਾਪੇਮਾਰੀ ਕਰ ਖਾਣ ਪੀਣ ਵਾਲੀਾਂ ਵਸਤਾਂ ਦੀ ਚੈਕਿੰਗ ਕੀਤੀ ਗਈ।
ਜਿਨ੍ਹਾਂ ਵਿੱਚ ਖੋਇਆ ਬਰਫੀ ,ਸੋਇਆ ਵੜੀ , ਬਨਸਪਤੀ ਘਿਉ , ਮਿਨਰਲ ਵਾਟਰ , ਬਿਸਕੁੱਟ ਤੇ ਹੋਰ ਵਸਤਾ ਦੇ ਸੈਂਪਲ ਭਰੇ ਉਥੇ ਹੀ ਕਈ ਫਾਸਟ ਫੂਡ ਦੁਕਾਨਾ ,ਢਾਬੇ , ਰੈਸਟੋਰੈਂਟ ਤੇ ਹਲਵਾਈਆ ਨੂੰ ਚੇਤਾਵਨੀ ਦੇ ਕੇ ਹੱਥਾ ਵਿੱਚ ਦਸਤਾਨੇ ਪਾ ਕੇ ਅਤੇ ਸਿਰ ਨੂੰ ਕੇਪ ਨਾਲ ਢੱਕ ਗ੍ਰਾਹਕਾ ਨੂੰ ਸਰਵਿਸ ਦੇਣ ਦੀ ਹਦਾਇਤ ਕੀਤੀ ।ਇਸ ਮੋਕੇ ਤੇ ਗੱਲਬਾਤ ਕਰਦਿਆ ਸਹਾਇਕ ਫੂਡ ਕਮੀਸ਼ਨਰ ਪੰਜਾਬ ਕਮ ਫੂਡ ਕਮੀਸ਼ਨ ਚੰਡੀਗੜ੍ਹ ਡਾਕਟਰ ਮਨੋਜ ਖੋਸਲਾ ਨੇ ਦੱਸਿਆ ਕਿ ਉਕਤ ਕੀਤੀ ਚੈਕਿੰਗ
ਆਮ ਰੂਟੀਨ ਚੈਕਿੰਗ ਹੈ ।ਉਨ੍ਹਾਂ ਕਿਹਾ ਕਿ ਲੋਕਾ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਕਿਸੇ ਵੀ ਦੁਕਾਨਦਾਰਾ ਨੂੰ ਬਖਸ਼ਿਆ ਨਹੀ ਜਾਵੇਗਾ।ਉਨ੍ਹਾਂ ਦੁਕਾਨਾਦਾਰਾ ਨੂੰ ਦੁਕਾਨ ਅੰਦਰ ਪਈਆ ਖਾਣ ਪੀਣ ਵਾਲੀਆ ਵਸਤਾ ਉਪਰ ਉਨ੍ਹਾਂ ਦੀ ਮਿਆਦ ਤਾਰੀਕ ਜਰੂਰ ਲਿਖਣ ਅਤੇ ਮਿਆਦ ਖਤਮ ਹੋਣ ਚੁੱਕੀ ਵਸਤੂ ਨੂੰ ਗ੍ਰਾਹਕ ਨੂੰ ਨਾ ਦੇਣ ਬਲਕਿ ਕਿ ਉਸ ਨੂੰ ਨਸ਼ਟ ਕਰ ਦੇਣ । ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨ੍ਹਾਂ ਵਿੱਚ ਉਕਤ ਕਾਰਵਾਈ ਚਾਲੂ ਰਹੇਗੀ । ਤਾਂ ਜੋ ਇਹਨਾਂ ਹੁਕਮਾਂ ਨੂੰ ਯਕੀਨੀ ਬਣਾਇਆ ਜਾ ਸਕੇ ।