ਸੰਘਰਸ਼ ਕਰ ਰਹੇ ਬਿਜਲੀ ਮੁਲਾਜ਼ਮਾਂ ਦੀ ਹੋਈ ਜਿੱਤ ਛੁੱਟੀ ਤੋਂ ਵਾਪਸ ਪਰਤੇ ਬਿਜਲੀ ਕਾਮੇ: ਸ਼ੇਰਗਿੱਲ/ਪਿਸ਼ੌਰ
ਦਲਜੀਤ ਕੌਰ ਭਵਾਨੀਗੜ੍ਹ
ਭਵਾਨੀਗੜ੍ਹ, 28 ਨਵੰਬਰ, 2021: ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੀ ਬਿਜਲੀ ਨਿਗਮ ਦੀ ਮੈਨੇਜਮੈਂਟ ਨਾਲ ਮੀਟਿੰਗ ਹੋਈ, ਜਿਸ ਵਿਚ ਮੰਚ ਵੱਲੋਂ ਹਰਭਜਨ ਸਿੰਘ ਪਿਲਖਣੀ, ਅਵਤਾਰ ਸਿੰਘ ਸ਼ੇਰਗਿੱਲ, ਮਨਜੀਤ ਸਿੰਘ, ਸੁਰਿੰਦਰਪਾਲ ਲਾਹੌਰੀਆ, ਨਰਿੰਦਰ ਸਿੰਘ ਸੈਣੀ ਅਤੇ ਗਿਰੀਸ਼ ਮਹਾਜਨ ਸ਼ਾਮਲ ਹੋਏ।
ਇਹ ਜਾਣਕਾਰੀ ਦਿੰਦਿਆਂ ਆਈ.ਟੀ.ਆਈ ਇੰਪਲਾਈਜ਼ ਐਸੋਸੀਏਸ਼ਨ ਦੇ ਪ੍ਰਧਾਨ ਅਵਤਾਰ ਸਿੰਘ ਸ਼ੇਰਗਿੱਲ, ਜਨਰਲ ਸਕੱਤਰ ਦਵਿੰਦਰ ਸਿੰਘ ਪਿਸ਼ੌਰ ਅਤੇ ਸੂਬਾ ਆਗੂ ਗੁਰਜੀਤ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਬਿਜਲੀ ਨਿਗਮ ਦੀ ਮੈਨੇਜਮੈਂਟ ਨਾਲ ਲਗਾਤਾਰ 23, 24, 25 ਅਤੇ 27 ਨਵੰਬਰ ਦੀ ਮੀਟਿੰਗ ਉਪਰੰਤ ਮੰਗਾਂ ਤੇ ਸਹਿਮਤੀ ਬਣਨ ਤੇ ਪਾਵਰਕਾਮ ਦੀ ਮੈਨੇਜਮੈਂਟ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਵਿਚਕਾਰ ਬਣਿਆ ਟਕਰਾ ਸਮਾਪਤ ਹੋ ਗਿਆ।
ਉਨ੍ਹਾਂ ਕਿਹਾ ਕਿ ਮੰਨੀਆਂ ਮੰਗਾਂ ਵਿੱਚੋਂ ਪ੍ਰਮੁੱਖ ਮੰਗਾਂ 1 ਦਸੰਬਰ 2011 ਤੋਂ ਗਰੁੱਪ 4 ਤੋਂ 9 ਤੇ 17 ਦਾ ਪੇਅ ਬੈੰਡ 6400-20200 ਦੀ ਜਗ੍ਹਾ 10900-34800 ਕਰਕੇ 1ਦਸੰਬਰ 2011ਤੋੰ 31 ਦਸੰਬਰ 2015 ਤੱਕ ਨੌਸਨਲ ਤਨਖਾਹ ਫਿਕਸ ਕਰਕੇ 1 ਜਨਵਰੀ 2016 ਦੀ ਪੇਅ ਰਵੀਜਨ ਵਿੱਚ ਤਨਖਾਹ ਸੋਧ ਦਾ ਲਾਭ ਦੇਣ ਉਪਰੰਤ ਸਹਿਮਤੀ ਬਣੀ ਹੈ। 1 ਜਨਵਰੀ 2016 ਤੋਂ 30 ਜੂਨ 2021 ਤਕ ਬਣੇ ਬਕਾਏ ਦਾ 50 ਫ਼ੀਸਦੀ ਪੰਜਾਬ ਸਰਕਾਰ ਦੇ ਪੈਟਰਨ ਤੇ ਦੇਣ ਦਾ ਫ਼ੈਸਲਾ ਹੋਇਆ। ਇਸ ਫ਼ੈਸਲੇ ਨਾਲ ਤਨਖਾਹ ਸਕੇਲਾਂ ਸਬੰਧੀ ਜਾਰੀ ਪਹਿਲੇ ਸਰਕੁਲਰ ਵਿੱਚ ਲੋੜੀਂਦੀਆਂ ਸੋਧਾਂ ਕਰਨ ਦਾ ਫ਼ੈਸਲਾ ਵੀ ਹੋਇਆ। ਇਸ ਫ਼ੈਸਲੇ ਨਾਲ ਤਨਖਾਹ ਸਕੇਲਾਂ ਸਬੰਧੀ ਜਾਰੀ ਪਹਿਲੇ ਸਰਕੁੂਲਰ ਵਿੱਚ ਲੋੜੀਂਦੀਆਂ ਸੋਧਾਂ ਕਰਨ ਦਾ ਫ਼ੈਸਲਾ ਵੀ ਹੋਇਆ।
ਆਗੂਆਂ ਨੇ ਦੱਸਿਆ ਕਿ ਬਾਕੀ ਮੰਗਾਂ ਉੱਪਰ ਇੱਕ ਵੱਖਰੀ ਮੀਟਿੰਗ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਫੈਸਲੇ ਨਾਲ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਨੇ ਆਪਣਾ ਸੰਘਰਸ਼ ਵਾਪਸ ਲੈ ਲਿਆ ਹੈ। ਹੜਤਾਲ ਦਾ ਸਮਾਂ ਰੈਗੂਲਰ ਕਰਨ ਦਾ ਵੀ ਫੈਸਲਾ ਹੋਇਆ।
ਉਨ੍ਹਾਂ ਕਿਹਾ ਕਿ ਜਿਸ ਦੇ ਚਲਦਿਆਂ ਏਕਤਾ ਮੰਚ ਪੰਜਾਬ ਨੇ ਸਮੁੱਚੇ ਬਿਜਲੀ ਮੁਲਾਜ਼ਮਾਂ ਨੂੰ ਜ਼ੋਰਦਾਰ ਸੰਘਰਸ਼ ਦੇ ਸਿੱਟੇ ਵਜੋਂ ਜਿੱਥੇ ਜਿੱਤ ਦੀ ਵਧਾਈ ਦਿੱਤੀ ਉੱਥੇ ਹੀ ਸਮੂਹਕ ਛੁੱਟੀ ਸਮਾਪਤ ਕਰਨ ਦਾ ਐਲਾਨ ਕੀਤਾ ਗਿਆ।