ਪੰਜਾਬ ਅਤੇ ਹਰਿਆਣਾ 'ਚ 100 ਤੋਂ ਵੱਧ ਲੁੱਟਾਂ ਖੋਹਾਂ ਨੂੰ ਅੰਜਾਮ ਦੇਣ ਵਾਲਾ ਗਿਰੋਹ ਕਾਬੂ
ਸੰਜੀਵ ਸੂਦ
- 3 ਮਹਿਲਾਂਵਾਂ ਸਣੇ ਗੈਂਗ ਦੇ 4 ਮੈਂਬਰ ਗ੍ਰਿਫਤਾਰ
ਲੁਧਿਆਣਾ, 25 ਅਕਤੂਬਰ 2021 - ਲੁਧਿਆਣਾ ਪੁਲਿਸ ਨੂੰ ਅੱਜ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਪੁਲਿਸ ਨੇ ਲੁੱਟਾਂ ਖੋਹਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ, ਜਿਨਾਂ ਵਿਚੋਂ 3 ਮਹਿਲਾਂਵਾਂ ਸ਼ਮਿਲ ਨੇ। ਪੁਲਿਸ ਕਮਿਸ਼ਨਰ ਨੇ ਦਾਅਵਾ ਕੀਤਾ ਕੇ ਇਹ ਗੈਂਗ ਪੰਜਾਬ ਅਤੇ ਹਰਿਆਣਾ ਵਿਚ 100 ਤੋਂ ਵੱਧ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ। ਮੁਲਜ਼ਮਾਂ ਤੋਂ ਸੋਨੇ ਦੀਆਂ ਚੂੜੀਆਂ, ਬ੍ਰੈਸਲੇਟ, ਚੇਨਾਂ ਅਤੇ ਇਕ ਸਵਿਫਟ ਕਾਰ ਬਰਾਮਦ ਕੀਤੀ ਹੈ। ਗ੍ਰਿਫਤਾਰ ਕੀਤੇ ਮੁਲਜ਼ਮਾਂ ਚ 3 ਮਹਿਲਾਂਵਾਂ ਜੀਤੋ, ਗੋਗਾ, ਰੱਜੀ ਅਤੇ ਇਕ ਪੁਰਸ਼ ਸੁਖਚੈਨ ਸਿੰਘ ਸ਼ਮਿਲ ਹੈ। ਜੀਤੋ ਗੈਂਗ ਦੀ ਮੁੱਖ ਸਰਗਨਾ ਹੈ ਜੋ ਕੇ ਪੁਲਿਸ ਨੂੰ ਕਈ ਮਾਮਲਿਆਂ ਚ ਲੋੜੀਂਦਾ ਸੀ, ਜਦੋਂ ਕੇ ਗੈਂਗ ਦੇ ਬਾਕੀ ਮੈਂਬਰਾਂ ਤੇ ਵੀ ਪਹਿਲਾਂ ਤੋਂ ਮੁਕੱਦਮੇ ਦਰਜ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਲੁਧਿਆਣਾ ਦੇ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਗੈਂਗ ਬਜ਼ੁਰਗਾਂ ਨੂੰ ਆਪਣਾ ਨਿਸ਼ਾਨਾ ਬਣਾਉਂਦਾ ਸੀ ਅਤੇ ਉਨ੍ਹਾਂ ਨੂੰ ਲਿਫਟ ਦੇਣ ਦੇ ਬਹਾਨੇ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਉਨ੍ਹਾਂ ਦੱਸਿਆ ਕਿ ਗੈਂਗ ਨੇ ਕਬੂਲ ਕੀਤਾ ਹੈ ਕਿ ਉਹ ਸੌ ਤੋਂ ਵੱਧ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਨੇ। ਜਿਨ੍ਹਾਂ ਵਿਚ ਲੁਧਿਆਣਾ ਜਲੰਧਰ ਅੰਮ੍ਰਿਤਸਰ ਕਰਤਾਰਪੁਰ ਮੋਗਾ ਖੰਨਾ ਜਗਰਾਉਂ ਹੁਸ਼ਿਆਰਪੁਰ ਅਤੇ ਹਰਿਆਣਾ ਦੇ ਵੀ ਕੁਝ ਜ਼ਿਲ੍ਹੇ ਸ਼ਾਮਲ ਨੇ।
ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਅੱਠ ਸੋਨੇ ਦੀਆਂ ਚੂੜੀਆਂ ਦੋ ਸੋਨੇ ਦੇ ਬ੍ਰੈਸਲੇਟ ਇਕ ਸੋਨੇ ਦੀ ਚੇਨ ਅਤੇ ਸਿਰ ਸਤਿਕਾਰ ਅਤੇ ਨਕਲੀ ਆਰ ਸੀ ਅਤੇ ਨਕਲੀ ਨੰਬਰ ਪਲੇਟ ਬਰਾਮਦ ਕੀਤੀ ਹੈ। ਭੁੱਲਰ ਨੇ ਕਿਹਾ ਕਿ ਗੈਂਗ ਹਾਲੀ ਦੇ ਵਿੱਚ ਲੁਧਿਆਣਾ ਸ਼ਹਿਰ ਚ ਹੋਈਆਂ 11 ਸਨੈਚਿੰਗ ਦੀਆਂ ਵਾਰਦਾਤਾਂ ਵਿੱਚ ਵੀ ਸ਼ਾਮਿਲ ਹੈ ਜੋ ਕਿ ਹੁਣ ਹੱਲ ਕਰ ਲਈਆਂ ਜਾਣਗੀਆਂ।