ਸਰਕਾਰੀ ਮਿਡਲ ਸਕੂਲ ਬੁਰਜ ਨੇ ਸਕੂਲ ਦੀ ਸਿਲਵਰ ਜੁਬਲੀ ਮਨਾਈ
ਪਰਵਿੰਦਰ ਸਿੰਘ ਕੰਧਾਰੀ
- ਅਧਿਆਪਕ ਹਿੰਮਤ ਕੁਮਾਰ ਅਤੇ ਕੁੱਕ ਦਰਸ਼ਨ ਕੌਰ ਦਾ 25 ਸਾਲ ਦੀ ਸੇਵਾ ਤੇ ਕੀਤਾ ਵਿਸ਼ੇਸ਼ ਸਨਮਾਨਿਤ
ਫਰੀਦਕੋਟ 25 ਅਕਤੂਬਰ 2021 - ਸਰਕਾਰੀ ਮਿਡਲ ਸਕੂਲ ਬੁਰਜ ਮਸਤਾ ਨੂੰ ਸ਼ੁਰੂ ਹੋਏ ਨੂੰ ਪੂਰੇ 25 ਸਾਲ ਹੋਣ ਤੇ ਸਕੂਲ ਦੇ ਅਧਿਆਪਕਾਂ ਅਤੇ ਸਮੂਹ ਗ੍ਰਾਮ ਪੰਚਾਇਤ ਪਿੰਡ ਬੁਰਜ ਮਸਤਾ ਨੇ ਸਕੂਲ ਦੀ 25 ਵੀਂ ਵਰੇਗੰਢ ਸਕੂਲ ਦੇ ਵਿਹੜੇ 'ਚ ਮਨਾਈ | ਇਸ ਸਮਾਗਮ 'ਚ ਮੁੱਖ ਮਹਿਮਾਨ ਪਿ੍ੰਸੀਪਲ ਸੁਧਾ ਗਰਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਰਾਈਆਂਵਾਲਾ ਕਲਾਂ ਸ਼ਾਮਲ ਹੋਏ ਜਦ ਕਿ ਪ੍ਰਧਾਨਗੀ ਸ਼ਸ਼ਪਾਲ ਸਿੰਘ ਸਰਪੰਚ, ਗੁਰਨਾਇਬ ਸਿੰਘ ਨੰਬਰਦਾਰ, ਬੇਅੰਤ ਸਿੰਘ ਜਟਾਣਾ ਪੰਚਾਇਤ ਮੈਂਬਰ, ਦਰਬਾਰਾ ਸਿੰਘ ਅਤੇ ਗੁਰਦਿੱਤ ਸਿੰਘ ਜਟਾਣਾ ਨੇ ਸਾਂਝੇ ਰੂਪ 'ਚ ਕੀਤੀ |
ਵਿਸ਼ੇਸ਼ ਮਹਿਮਾਨ ਵਜੋ ਜਗਸੀਰ ਸਿੰਘ ਸੇਖੋ, ਪਿ੍ਥੀਪਾਲ ਸਿੰਘ ਗਿੱਲ ਰਿਟਾਇਰਡ ਮੁੱਖ ਅਧਿਆਪਕ ਅਤੇ ਪਰਮਜੀਤ ਸਿੰਘ ਐੱਨ.ਆਰ.ਆਈ ਸ਼ਾਮਲ ਹੋਏ | ਸਕੂਲ ਦੇ ਇੰਚਾਰਜ ਗੁਰਵਿੰਦਰ ਸਿੰਘ ਧਿੰਗੜਾ ਨੇ ਸਭ ਨੂੰ ਜੀ ਆਇਆਂ ਨੂੰ ਕਿਹਾ ਅਤੇ ਸਕੂਲ ਦੇ ਇਤਿਹਾਸ ਬਾਰੇ ਚਾਨਣਾ ਪਾਇਆ | ਪ੍ਰੋਗਰਾਮ ਦੀ ਸ਼ੁਰੂਆਤ ਕਮਲਜੋਤ ਕੌਰ ਨੇ ਧਾਰਮਿਕ ਗੀਤ ਗਾ ਕੇ ਕੀਤੀ | ਪਿੰਡ ਦੇ ਨੰਬਰਦਾਰ ਗੁਰਨਾਇਬ ਸਿੰਘ ਨੇ ਕਿਹਾ ਕਿ ਸਾਡੇ ਪਿੰਡ ਦਾ ਸਕੂਲ ਬੜਾ ਸੋਹਣਾ ਹੈ ਅਤੇ ਇਸ ਦੇ ਇੰਚਾਰਜ ਗੁਰਵਿੰਦਰ ਸਿੰਘ ਧਿੰਗੜਾ ਅਤੇ ਸਾਰਾ ਸਟਾਫ ਵਧਾਈ ਦਾ ਪਾਤਰ ਹੈ | ਸਕੂਲ ਦੇ ਰਹਿ ਚੁੱਕੇ ਵਿਦਿਆਰਥੀ ਸੁਖਵੀਰ ਕੌਰ ਨੇ ਕਿਹਾ ਕਿ ਜਦੋ ਮੈਂ ਪੜਦੀ ਸੀ ਉਸ ਵੇਲੇ ਉਨੀਆਂ ਸਹੂਲਤਾਂ ਨਹੀ ਸਨ ਜਿੰਨੀਆਂ ਕਿ ਹੁਣ ਹਨ | ਹੁਣ ਸਕੂਲ ਅੰਦਰ ਪ੍ਰੋਜੈੱਕਟਰ, ਐੱਲ.ਈ.ਡੀ, ਸਿੱਖਿਆ ਪਾਰਕ ਬਣ ਗਈਆਂ ਹਨ ਜਿਨ੍ਹਾਂ ਨਾਲ ਸਕੂਲ ਦਾ ਪੱਧਰ ਹੋਰ ਉੱਚਾ ਹੋ ਚੁੱਕਾ ਹੈ |
ਇਕ ਹੋਰ ਵਿਦਿਆਰਥੀਆ ਦਲਜੀਤ ਸਿੰਘ ਜੋ ਕਿ ਪੰਜਾਬੀ ਯੂਨੀਵਰਸਿਟੀ ਤੋ ਐੱਮ.ਏ ਸੰਗੀਤ ਕਰ ਕੇ ਆਏ ਹਨ, ਉਸਨੇ ਗੀਤ ਪੇਸ਼ ਕਰਕੇ ਸਮਾਗਮ ਦੀ ਰੌਣਕ ਨੂੰ ਚਾਰ ਚੰਨ ਲਾਏ | ਇਸ ਮੌਕੇ ਪਿਥੀਪਾਲ ਸਿੰਘ ਗਿੱਲ, ਬਲਜਿੰਦਰ ਕੌਰ, ਦਰਬਾਰਾ ਸਿੰਘ ਅਤੇ ਰਿਸ਼ੂ ਬਾਲਾ ਨੇ ਸਕੂਲ ਬਾਰੇ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ | ਇਸ ਸਮਾਗਮ ਦੇ ਮੁੱਖ ਮਹਿਮਾਨ ਪਿੰਸੀਪਲ ਸੁਧਾ ਗਰਗ ਨੇ ਸਭ ਦਾ ਧੰਨਵਾਦਾ ਕੀਤਾ | ਉਨ੍ਹਾਂ ਕਿਹਾ ਸਕੂਲ ਦੇ ਇੰਚਾਰਜ਼, ਅਧਿਆਪਕ ਅਤੇ ਪੰਚਾਇਤ ਵਧਾਈ ਦੀ ਪਾਤਰ ਹੈ, ਜਿਨ੍ਹਾਂ ਨੇ ਸਕੂਲ ਦਾ ਜਨਮ ਦਿਨ ਯਾਦ ਰੱਖਿਆ ਅਤੇ ਵਧੀਆ ਢੰਗ ਨਾਲ ਮਨਾਇਆ |
ਪੰਚਾਇਤ ਵੱਲੋ ਅਤੇ ਸਕੂਲ ਵਲੋ ਇਸ ਸਕੂਲ 'ਚ ਸੇਵਾ ਨਿਭਾ ਕੇ ਗਏ ਅਤੇ ਸੇਵਾ ਨਿਭਾ ਰਹੇ ਅਧਿਆਪਕ ਦਿਲਜੀਤ ਸਿੰਘ, ਪਰਮਜੀਤ ਸਿੰਘ,ਨੀਲ ਕਮਲ, ਸਿੰਮੀ ਧਿੰਗੜਾ, ਜਗਸੀਰ ਸਿੱੰਘ ਸੇਖੋ, ਪਿ੍ਥੀਪਾਲ ਸਿੰਘ ਗਿੱਲ ਅਤੇ ਰਿਸ਼ੂ ਬਾਲਾ, ਜਸਪ੍ਰੀਤ ਕੌਰ, ਬਲਜਿੰਦਰ ਕੌਰ, ਗੁਰਪ੍ਰੀਤ ਸੰਗਰ,ਕੁਲਵੰਤ ਸਿੰਘ ਅਤੇ ਪ੍ਰਾਇਮਰੀ ਸਕੂਲ ਦੇ ਇੰਚਾਰਜ ਗੁਰਪ੍ਰੀਤ ਕੌਰ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ | ਇਸ ਸਮਾਗਮ ਦੌਰਾਨ ਸਕੂਲ ਦੇ ਸਾਇੰਸ ਅਧਿਆਪਕ ਹਿੰਮਤ ਕੁਮਾਰ ਅਤੇ ਕੁੱਕ-ਕਮ-ਹੈੱਲਪਰ ਦਰਸਨ ਕੌਰ ਦਾ ਸਕੂਲ 'ਚ 25 ਸਾਲ ਤੋ ਸੇਵਾ ਨਿਭਾਉਣ ਬਦਲੇ ਵਿਸ਼ੇਸ਼ ਰੂਪ 'ਚ ਸਨਮਾਨਿਤ ਕੀਤਾ ਗਿਆ | ਅੰਤ 'ਚ ਸਭ ਨੇ ਮਿਲ ਕੇ ਸਾਰਿਆਂ ਨੇ ਕੇਕ ਕੱਟ ਕੇ ਇਕ ਦੂਜੇ ਨੂੰ ਵਧਾਈਆਂ ਦਿੰਦਿਆਂ ਸਕੂਲ ਅਤੇ ਬੱਚਿਆਂ ਦੀ ਭਲਾਈ ਵਾਸਤੇ ਮਿਲ ਕੇ ਨਿਰੰਤਰ ਯਤਨ ਕਰਨ ਲਈ ਵਿਚਾਰ ਵਿਟਾਂਦਰਾ ਕੀਤਾ |