ਡੀਟੀਐੱਫ ਬਲਾਕ ਦਿੜ੍ਹਬਾ ਅਤੇ ਭਵਾਨੀਗੜ੍ਹ ਦੇ ਅਧਿਆਪਕਾਂ ਵੱਲੋਂ ਮੁਲਾਜ਼ਮਾਂ ਦੇ ਪੱਕੇ ਮੋਰਚੇ ਵਿੱਚ ਸ਼ਮੂਲੀਅਤ
ਦਲਜੀਤ ਕੌਰ ਭਵਾਨੀਗੜ੍ਹ
ਮੋਰਿੰਡਾ, 19 ਅਕਤੂਬਰ, 2021: ਅੱਜ ਡੀਟੀਐੱਫ ਬਲਾਕ ਦਿੜ੍ਹਬਾ ਅਤੇ ਭਵਾਨੀਗੜ੍ਹ ਬਲਾਕ ਦੇ ਅਧਿਆਪਕਾਂ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸ਼ਹਿਰ ਮੋਰਿੰਡਾ ਵਿਖੇ ਮੁਲਾਜ਼ਮਾਂ ਦੇ ਪੱਕੇ ਮੋਰਚੇ ਵਿਚ ਕੀਤੀ ਗਈ ਸ਼ਮੂਲੀਅਤ ਕੀਤੀ ਗਈ।
ਦਿੜ੍ਹਬਾ ਬਲਾਕ ਵੱਲੋਂ ਰਵਿੰਦਰ ਸਿੰਘ ਬਲਾਕ ਪ੍ਰਧਾਨ ਦਿੜ੍ਹਬਾ ਦੀ ਅਗਵਾਈ ਹੇਠ ਅਤੇ ਭਵਾਨੀਗੜ੍ਹ ਬਲਾਕ ਵੱਲੋਂ ਕਰਮਜੀਤ ਸਿੰਘ ਨਦਾਮਪੁਰ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਦੋਨੋਂ ਬਲਾਕਾਂ ਵਿੱਚੋਂ ਅਧਿਆਪਕਾਂ ਨੇ ਪੱਕੇ ਮੋਰਚਾ ਤਖ਼ਤ ਮੋਰਿੰਡਾ ਵਿਖੇ ਸ਼ਮੂਲੀਅਤ ਕਰਵਾਈ ਗਈ।
ਜਿਸ ਵਿੱਚ ਭਵਾਨੀਗਡ਼੍ਹ ਤੋਂ ਸੁਖਦੇਵ ਸੁਖਦੇਵ ਸਿੰਘ ਬਾਲਦ ਅਤੇ ਕਰਮਜੀਤ ਨਦਾਮਪੁਰ, ਦਿੜ੍ਹਬੇ ਤੋਂ ਮਨਦੀਪ ਸਿੰਘ, ਗੌਰਵਜੀਤ, ਵਿੱਕੀ ਸੁਖਪਾਲ ਸਿੰਘ ਸਫੀਪੁਰ, ਜਸਬੀਰ ਸਿੰਘ ਸਫੀਪੁਰ, ਅਮਨ ਸਿਹਾਲ ਇਸ ਤੋਂ ਬਿਨ੍ਹਾਂ ਸੂਬਾਈ ਸੂਬਾ ਆਗੂ ਦਲਜੀਤ ਸਫੀਪੁਰ ਵੀ ਹਾਜ਼ਰ ਹੋਏ।