ਲਖੀਮਪੁਰ ਖੀਰੀ : ਕਿਸਾਨਾਂ ਦਾ ਕਤਲੇਆਮ ਕਰਨ ਵਾਲੀ ਐਸ ਯੂ ਵੀ ਵਿਚ ਨਜ਼ਰ ਆਏ ਭਾਜਪਾ ਆਗੂ ਸਮੇਤ ਚਾਰ ਹੋਰ ਗ੍ਰਿਫਤਾਰ
ਯੂ ਪੀ ਪੁਲਿਸ ਨੇ ਲਖੀਮਪੁਰ ਖੀਰੀ ਵਿਚ ਕਿਸਾਨਾਂ ਦਾ ਕਤਲੇਆਮ ਕਰਨ ਦੇ ਮਾਮਲੇ ਵਿਚ ਐਸ ਯੂ ਵੀ ਵਿਚ ਸਵਾਰ ਨਜ਼ਰ ਆਏ ਭਾਜਪਾ ਆਗੂ ਸਮੇਤ ਚਾਰ ਹੋਰ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ।
ਐਨ ਡੀ ਟੀ ਵੀ ਦੀ ਇਕ ਰਿਪੋਰਟ ਮੁਤਾਬਕ ਯੂ ਪੀ ਪੁਲਿਸ ਦੇ ਸੀਨੀਅਰ ਅਫਸਰ ਪ੍ਰਸ਼ਾਂਤ ਕੁਮਾਰ ਨੇ ਜਾਰੀ ਕੀਤੇ ਬਿਆਨ ਵਿਚ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਵਿਚ ਸੁਮਿਤ ਜੈਸਵਾਲ, ਸ਼ਿਸ਼ੂਪਾਲ, ਨੰਦਨ ਸਿੰਘ ਬਿਸ਼ਟ ਤੇ ਸਤਿਆ ਪ੍ਰਕਾਸ਼ ਤ੍ਰਿਪਾਠੀ ਸ਼ਾਮਲ ਹਨ। ਇਹਨਾਂ ਦੀ ਗ੍ਰਿਫਤਾਰੀ ਲਖੀਮਪੁਰ ਪੁਲਿਸ ਤੇ ਕ੍ਰਾਈਮ ਬ੍ਰਾਂਚ ਦੀ ਸਵੈਟ ਟੀਮ ਨੇ ਕੀਤੀ ਹੈ। ਸਤਿਆ ਪ੍ਰਕਾਸ਼ ਤ੍ਰਿਪਾਠੀ ਕੋਲੋਂ ਇਕ ਲਾਇਸੰਸੀ ਰਿਵਾਲਵਰ ਤੇ ਤਿੰਨ ਗੋਲੀਆਂ ਵੀ ਬਰਾਮਦ ਹੋਈਆਂ ਹਨ।
ਸਥਾਨਕ ਭਾਜਪਾ ਆਗੂ ਸੁਮਿਤ ਜੈਸਵਾਲ,ਜਿਸਨੂੰ ਕਿਸਾਨਾਂ ਨੂੰ ਕੁਚਲਣ ਵਾਲੀ ਐਸ ਯੂ ਵੀ ਵਿਚੋਂ ਨਿਕਲ ਕੇ ਭੱਜਦਿਆਂ ਵਾਇਰਲ ਵੀਡੀਓ ਵਿਚ ਵੇਖਿਆ ਗਿਆ ਸੀ, ਨੇ ਪਹਿਲਾਂ ਐਫ ਆਈ ਆਰਜ ਦਰਜ ਕਰਵਾਈ ਸੀ ਕਿ ਅਣਪਛਾਤੇ ਕਿਸਾਨਾਂ ਨੇ ਉਸਦੇ ਡਰਾਈਵਰ, ਦੋਸਤ ਤੇ ਦੋ ਭਾਜਪਾ ਵਰਕਰਾਂ ਨੁੰ ਕੁੱਟ ਕੁੱਟ ਕੇ ਮਾਰ ਦਿੱਤਾ ਹੈ ਤੇ ਇਹ ਵਰਤਾਰਾ ਉਦੋਂ ਵਾਪਰਿਆ ਜਦੋਂ ਕਿਸਾਨਾਂ ਵੱਲੋਂ ਭਾਰੀ ਪਥਰਾਅ ਕੀਤਾ ਜਾ ਰਿਹਾ ਸੀ ਤੇ ਗੱਡੀ ਦਾ ਕੰਟਰੋਲ ਹੱਥੋਂ ਨਿਕਲ ਗਿਆ ਸੀ।
ਵਾਇਰਲ ਵੀਡੀਓ ਵਿਚ ਜੈਸਪਾਲ ਨੂੰ ਉਸ ਥਾਰ ਵਿਚੋਂ ਨਿਕਲ ਕੇ ਭੱਜਦਿਆਂ ਵੇਖਿਆ ਗਿਆ ਸੀਜਿਸਨੇ ਕਿਸਾਨਾਂ ਨੂੰ 3 ਅਕਤੂਬਰ ਨੂੰ ਕੁਚਲਿਆਸੀ।