ਦਿਵਿਆ ਜਯੋਤੀ ਜਾਗ੍ਰਤੀ ਸੰਸਥਾਨ ਵਲੋਂ ਤਿੰਨ ਦਿਨਾਂ ਦੀ ਸ਼੍ਰੀ ਹਰਿ ਕਥਾ ਦਾ ਆਯੋਜਨ
ਪਰਵਿੰਦਰ ਸਿੰਘ ਕੰਧਾਰੀ, ਬਾਬੂਸ਼ਾਹੀ ਨੈੱਟਵਰਕ
ਫਰੀਦਕੋਟ, 18 ਅਕਤੂਬਰ 2021- ਦਿਵਿਆ ਜਯੋਤੀ ਜਾਗ੍ਰਤੀ ਸੰਸਥਾਨ ਵਲੋਂ ਫਰੀਦਕੋਟ ਸ਼ਹਿਰ ਦੇ ਦੇਵੀ ਦੁਆਰਾ ਮੰਦਰ ਨਜ਼ਦੀਕ ਬਾਬਾ ਫਰੀਦ ਵਿੱਚ ਤਿੰਨ ਦਿਨਾਂ ਦੀ ਸ਼੍ਰੀ ਹਰਿ ਕਥਾ ਦਾ ਆਯੋਜਨ ਕੀਤਾ ਗਿਆ।
ਕਥਾ ਪ੍ਰਸੰਗ ਦੀ ਮਹਿਮਾ ਦਾ ਗੁਣਗਾਨ ਕਰਦੇ ਹੋਏ ਹੋਏ ਸਾਧਵੀ ਰੀਤੂ ਭਾਰਤੀ ਜੀ ਨੇ ਦੱਸਿਆ ਕਿ ਸ਼ਬਰੀ ਭਗਤੀ ਦਾ ਪ੍ਰਤੀਕ ਹੈ। ਭਗਤੀ ਉਦੋਂ ਪੈਦਾ ਹੁੰਦੀ ਹੈ, ਜਦੋਂ ਜੀਵਨ ਦੇ ਅੰਦਰ ਪ੍ਰਭੂ ਦਾ ਆਗਮਨ ਹੁੰਦਾ ਹੈ। ਫਿਰ ਹੀ ਸਹੀ ਅਰਥਾਂ ਵਿੱਚ ਮਨੁੱਖ ਨੂੰ ਅਮਝ ਲੱਗਦੀ ਹੈ ਕਿ ਪ੍ਰਭੂ ਕ੍ਰਿਪਾ ਕੀ ਹੈ। ਮਨੁੱਖ ਨੂੰ ਲੱਗਦਾ ਹੈ ਕਿ ਜੋ ਅਸੀਂ ਕਰਮ ਕਰਦੇ ਹਾਂ, ਉਨ੍ਹਾਂ ਦੇ ਦੁਆਰਾ ਹੀ ਅਸੀਂ ਪ੍ਰਭੂ ਕ੍ਰਿਪਾ ਨੂੰ ਪ੍ਰਾਪਤ ਕਰ ਸਕਦੇ ਹਾਂ। ਆਪ ਹੀ ਦੱਸੋ ਕੀ ਜੀਵ ਹੱਤਿਆ ਕਰਨ ਨਾਲ ਪ੍ਰਭੂ ਦਾ ਪ੍ਰੇਮ ਮਿਲਦਾ ਹੈ। ਇਸ ਲਈ ਮਾਂ ਸ਼ਬਰੀ ਨੇ ਆਪਣਾ ਪੂਰਾ ਵਿਆਹ ਨਹੀਂ ਕਰਵਾਇਆ, ਕਿਉਂਕਿ ਉਨ੍ਹਾਂ ਦੇ ਵਿਆਹ ਵਿੱਚ ਬਹੁਤ ਜੀਵ ਹੱਤਿਆ ਹੋਣੀ ਸੀ। ਮਨੁੱਖ ਨੂੰ ਲੱਗਦਾ ਹੈ ਪ੍ਰਮਾਤਮਾ ਜੀਵ ਹੱਤਿਆ ਦੇ ਨਾਲ ਖੁਸ਼ ਹੁੰਦੇ ਹਨ, ਉਨ੍ਹਾਂ ਦਾ ਸਾਨੂੰ ਪ੍ਰੇਮ ਅਤੇ ਕ੍ਰਿਪਾ ਪ੍ਰਾਪਤ ਹੁੰਦੀ ਹੈ। ਹੁਣ ਆਪ ਦੱਸੋ ਜਦੋਂ ਇੱਕ ਮਾਤਾ ਦੇ ਬੱਚੇ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ ਤਾਂ ਕੀ ਉਹ ਖੁਸ਼ ਹੁੰਦੀ ਹੈ । ਜੇਕਰ ਉਹ ਖੁਸ਼ ਨਹੀਂ ਹੁੰਦੀ ਤਾਂ ਪ੍ਰਮਾਤਮਾ ਕਿਵੇਂ ਖੁਸ਼ ਹੋ ਸਕਦੇ ਹਨ, ਅਸੀ ਵੀ ਤਾਂ ਉਸਦੀ ਸੰਤਾਨ ਹਾਂ। ਸੰਸਾਰ ਵਿੱਚ ਜੀਵ ਹੱਤਿਆ ਕਰਨਾ ਮਹਾ ਪਾਪ ਹੈ ਅਤੇ ਇਹ ਪਾਪ ਅਸੀ ਸਾਰੇ ਕਰਦੇ ਹਾਂ ।
ਬਾਹਰ ਵਾਲੇ ਮੰਦਰ ਵਿੱਚ ਅਸੀ ਸਭ ਇਸਨਾਨ ਕਰਨ ਜਾਂਦੇ ਹਾਂ ਅਤੇ ਮੰਦਿਰ ਨੂੰ ਖੂਬ ਸਜਾਉਂਦੇ ਹਾਂ। ਪਰ ਅੰਦਰ ਵਾਲੇ ਮੰਦਿਰ ਵਿੱਚ ਅਸੀ ਸਾਰਿਆਂ ਨੇ ਹੀ ਗੰਦਗੀ ਪਾ ਰੱਖੀ ਹੈ। ਉਸਨੂੰ ਅਸੀਂ ਸ਼ਮਸ਼ਾਨ ਬਣਾ ਕਰ ਰੱਖਿਆ ਹੈ। ਅਸੀ ਸਭ ਜਾਣਦੇ ਹਾਂ ਕਿ ਪ੍ਰਮਾਤਮਾ ਸਾਡੇ ਸਭ ਦੇ ਅੰਦਰ ਵਾਸ ਕਰਦੇ ਹਨ, ਫਿਰ ਵੀ ਅਸੀ ਅਜਿਹੀ ਗਲਤੀ ਕਰ ਜਾਂਦੇ ਹਾਂ। ਇਸਲਈ ਅੱਜ ਲੋੜ ਹੈ ਅਸੀਂ ਵੀ ਮਾਂ ਸ਼ਬਰੀ ਦੀ ਤਰ੍ਹਾਂ ਪ੍ਰਭੂ ਨੂੰ ਜਾਣ ਸਕੀਏ ਪਰ ਉਸਨੂੰ ਅਸੀਂ ਫਿਰ ਹੀ ਜਾਣ ਪਾਵਾਂਗੇ ਜਦੋਂ ਸਾਡੇ ਜੀਵਨ ਵਿੱਚ ਵੀ ਇੱਕ ਪੂਰਨ ਗੁਰੂ ਦਾ ਆਗਮਨ ਹੋਵੇਗਾ। ਮਾਂ ਸ਼ਬਰੀ ਦੇ ਜੀਵਨ ਵਿੱਚ ਵੀ ਇੱਕ ਗੁਰੂ ਆਗਮਨ ਹੋਇਆ ਜਿਨ੍ਹਾਂ ਦਾ ਨਾਮ ਸੰਤ ਮਤੰਗ ਮੁਨਿ ਜੀ ਸੀ। ਜਿਨ੍ਹਾਂ ਦੀ ਕ੍ਰਿਪਾ ਨਾਲ ਹੀ ਮਾਂ ਸ਼ਬਰੀ ਆਪਣੇ ਅੰਦਰ ਪ੍ਰਭੂ ਸ਼੍ਰੀ ਰਾਮ ਦੇ ਦਰਸ਼ਨ ਕਰ ਪਾਈ। ਅੰਤ ਵਿੱਚ ਸਾਧਵੀ ਭੈਣਾਂ ਦੇ ਦੁਆਰਾ ਮਧੁਰ ਭਜਨਾਂ ਦਾ ਗਾਇਨ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਕਥਾ ਦਾ ਸਮਾਪਨ ਪ੍ਰਭੂ ਦੀ ਪਾਵਨ ਆਰਤੀ ਦੇ ਨਾਲ ਕੀਤਾ ਗਿਆ।