ਸਫਾਈ ਅਭਿਆਨ ਚਲਾਉਣ ਲਈ ਟਰਾਂਸਪੋਰਟ ਮੰਤਰੀਰਾਜਾ ਵੜਿੰਗ ਧੰਨਵਾਦ - ਰਾਜੀਵ ਦੱਤਾ
ਨਵਾਂ ਸ਼ਹਿਰ, 17 ਅਕਤੂਬਰ 2021 - ਟਰਾਂਸਪੋਰਟ ਮੰਤਰੀ ਪੰਜਾਬ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਵਲੋਂ ਸਫਾਈ ਅਭਿਆਨ ਸਬੰਧੀ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਰਾਜੀਵ ਦੱਤਾ, ਜਨਰਲ ਮੈਨੇਜਰ ਪੰਜਾਬ ਰੋਡਵੇਜ਼, ਸ਼ਹੀਦ ਭਗਤ ਸਿੰਘ ਨਗਰ ਦੀ ਨਿਗਰਾਨੀ ਹੇਠ ਡਿਪੂ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਬੱਸ ਸਟੈਂਡ, ਦਫਤਰ ਅਤੇ ਵਰਕਸ਼ਾਪ ਵਿਖੇ ਮੋਨ ਹੋਲ, ਜੰਗਲੀ ਘਾਹ ਅਤੇ ਕੂੜਾ-ਕਰਕਟ ਆਦਿ ਦੀ ਸਫਾਈ ਕੀਤੀ ਗਈ ਅਤੇ ਬੱਸ ਸਟੈਂਡ ਅਤੇ ਦਫਤਰ ਦੇ ਬਾਥਰੂਮਾਂ ਆਦਿ ਨੂੰ ਵਾਈਟ ਵਾਸ ਕੀਤਾ ਗਿਆ।
ਲੰਬੇ ਸਮੇਂ ਤੋਂ ਗੰਦਗੀ ਦੇ ਢੇਰ ਦਫਤਰ, ਵਰਕਸ਼ਾਪ ਅਤੇ ਬੱਸ ਸਟੈਂਡ ਦੇ ਆਲੇ-ਦੁਆਲੇ ਪਏ ਸਨ ਜਿਸ ਨੂੰ ਨਗਰ ਕੌਂਸਲ ਦੇ ਸਹਿਯੋਗ ਨਾਲ ਚੁੱਕਿਆ ਗਿਆ। ਇਸ ਮੌਕੇ ਸ੍ਰੀ ਰਾਜੀਵ ਦੱਤਾ, ਜਨਰਲ ਮੈਨੇਜਰ, ਪੰਜਾਬ ਰੋਡਵੇਜ, ਸ਼ਹੀਦ ਭਗਤ ਸਿੰਘ ਨਗਰ ਵਲੋਂ ਟਰਾਂਸਪੋਰਟ ਮੰਤਰੀ ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦਾ ਟਰਾਂਸਪੋਰਟ ਵਿਭਾਗ ਵਿੱਚ ਸਫਾਈ ਅਭਿਆਨ ਚਲਾਉਣ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ ਅਤੇ ਸਫਾਈ ਅਭਿਆਨ ਦਾ ਜਾਇਜ਼ਾ ਲਿਆ ਗਿਆ ਅਤੇ ਬੱਸਾਂ ਵਿੱਚ ਸਫਰ ਕਰ ਰਹੀਆਂ ਸਵਾਰੀਆਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਸੁਣਿਆ।
ਇਸ ਮੌਕੇ ਤੇ ਜਨਰਲ ਮੈਨੇਜਰ ਵਲੋਂ ਬੱਸਾਂ ਨੂੰ ਤਕਨੀਕੀ ਤੌਰ ਤੇ ਹਰ ਪੱਖੋਂ ਚੈੱਕ ਕਰਕੇ ਅਤੇ ਸਾਫ ਸਫਾਈ ਕਰਕੇ ਰੂਟ ਤੇ ਭੇਜਣ ਸਬੰਧੀ ਹਦਾਇਤਾਂ ਕੀਤੀਆਂ ਗਈਆਂ ਅਤੇ ਡਰਾਇਵਰ ਅਤੇ ਕੰਡਕਟਰ ਸਟਾਫ ਨੂੰ ਸਵਾਰੀਆਂ ਨਾਲ ਚੰਗਾ ਵਰਤਾਓ ਕਰਨ ਨਿਰਧਾਰਤ ਬੱਸ ਅੱਡਿਆਂ ਤੇ ਬੱਸਾਂ ਨੂੰ ਰੋਕ ਕੇ ਸਵਾਰੀਆਂ ਨੂੰ ਚੜਾਉਣ ਅਤੇ ਉਤਾਰਨ ਸਬੰਧੀ ਵੀ ਹਦਾਇਤਾਂ ਕੀਤੀਆਂ ਗਈਆਂ।ਇਕੱਤਰ ਹੋਏ ਸਮੂਹ ਅਧਿਕਾਰੀਆਂ/ ਕਰਮਚਾਰੀਆਂ ਨੂੰ ਆਪਣੀ ਡਿਊਟੀ ਇਮਾਨਦਾਰੀ ਨਾਲ ਕਰਨ ਲਈ ਪ੍ਰੇਰਿਆ ਗਿਆ।
ਇਸ ਮੌਕੇ ਸ੍ਰੀ ਜਸਮੀਤ ਸਿੰਘ ਵਰਕਸ ਮੈਨੇਜਰ, ਸ੍ਰੀ ਗੁਰਤੇਜ ਸਿੰਘ ਸਹਾਇਕ ਮਕੈਨੀਕਲ ਇੰਜੀਨੀਅਰ, ਸ੍ਰੀ ਮਨਜੀਤ ਸਿੰਘ ਸੁਪਰਡੰਟ, ਸ੍ਰੀ ਗੁਰਨਾਮ ਸਿੰਘ ਸਟੇਸ਼ਨ ਸੁਪਰਵਾਈਜਰ, ਸ੍ਰੀ ਸਤਪਾਲ ਸਿੰਘ ਸੀਨੀਅਰ ਸਹਾਇਕ, ਸ੍ਰੀ ਮੋਹਣ ਸਿੰਘ ਸੀਨੀਅਰ ਸਹਾਇਕ, ਸ੍ਰੀ ਦਲੇਰ ਸਿੰਘ ਹੈਡ ਮਕੈਨਿਕ, ਸ੍ਰੀ ਅੰਮ੍ਰਿਤ ਪਾਲ ਸਿੰਘ ਵਰਕਸ਼ਾਪ ਇੰਚਾਰਜ ਅਤੇ ਪੰਜਾਬ ਰੋਡਵੇਜ਼ ਸ਼ਹੀਦ ਭਗਤ ਸਿੰਘ ਨਗਰ ਦੇ ਸਮੂਹ ਕਰਮਚਾਰੀ ਹਾਜਰ ਸਨ।ਸ੍ਰੀ ਰਾਜੀਵ ਦੱਤਾ ਜਨਰਲ ਮੈਨੇਜਰ ਵਲੋਂ ਡਿਪੂ ਦੇ ਸਮੂਹ ਅਧਿਕਾਰੀਆਂ/ ਕਰਮਚਾਰੀਆਂ ਦਾ ਸਫਾਈ ਮੁਹਿੰਮ ਵਿੱਚ ਯੋਗਦਾਨ ਪਾਉਣ ਤੇ ਧੰਨਵਾਦ ਕੀਤਾ ਗਿਆ।