ਟ੍ਰਾਂਸਪੋਰਟ ਡਾਇਰੈਕਟਰ ਨੇ ਰੋਪੜ ਬੱਸ ਸਟੈਂਡ ਦਾ ਦੌਰਾ ਕਰਕੇ ਸਫਾਈ ਰੱਖਣ ਦੀ ਹਦਾਇਤ ਕੀਤੀ
ਰੂਪਨਗਰ, 17 ਅਕਤੂਬਰ 2021-ਟ੍ਰਾਂਸਪੋਰਟ ਡਾਇਰੈਕਟਰ ਪੰਜਾਬ ਭੁਪਿੰਦਰ ਸਿੰਘ ਰਾਏ ਨੇ ਬੱਸ ਸਟੈਂਡ ਰੂਪਨਗਰ ਦੀ ਸਫਾਈ ਮੁਹਿੰਮ ਦੀ ਜਾਂਚ ਕੀਤੀ।
ਇਸ ਮੌਕੇ ਭੁਪਿੰਦਰ ਸਿੰਘ ਨੇ ਕਿਹਾ ਕਿ ਖੁਲ੍ਹੇ ਅਸਮਾਨ ਹੇਠਾਂ ਪਏ ਟਾਇਰਾਂ ਵਿੱਚ ਪਾਣੀ ਭਰਿਆ ਹੋਇਆ ਸੀ। ਜਿਸ ਦੀ ਸਫਾਈ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਟ੍ਰਾਂਸਪੋਰਟ ਵਿਭਾਗ ਵੱਲੋਂ ਪੂਰੇ ਪੰਜਾਬ ਦੇ ਬੱਸ ਸਟੈਂਡਾਂ ਵਿੱਚ ਸਫਾਈ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜੋ ਕਿ ਅੱਜ ਰੋਪੜ ਵਿੱਚ ਨਵੇਂ ਬੱਸ ਸਟੈਂਡ ਵਿੱਚ ਅੱਜ ਦੀ ਸਫਾਈ ਮੁਹਿੰਮ ਦੌਰਾ ਕੀਤਾ ਅਤੇ ਸਫਾਈ ਮੁਹਿੰਮ ਵਿੱਚ ਸ਼ਿਰਕਤ ਵੀ ਕੀਤੀ। ਇਸ ਦੌਰਾਨ ਬੱਸ ਸਟੈਂਡ ਵਿੱਚ ਗੰਦਗੀ ਦਾ ਆਲਮ ਸੀ ਅਤੇ ਮੌਕੇ ਉੱਤੇ ਕੂੜਾ ਤੇ ਹੋਰ ਵੇਸਟ ਪਦਾਰਥਾਂ ਦੀ ਸਫਾਈ ਕਰਵਾਈ ਗਈ।
ਪੱਤਰਕਾਰਾਂ ਨੇ ਗੱਲਬਾਤ ਕਰਦਿਆਂ ਭੁਪਿੰਦਰ ਸਿੰਘ ਨੇ ਕਿਹਾ ਕਿ ਬੱਸ ਸਟੈਂਡ ਨਵਾਂ ਬਣਾਇਆ ਜਾਵੇਗਾ । ਉਨ੍ਹਾਂ ਕਿਹਾ ਕਿ ਡੇਂਗੂ ਦੇ ਵੱਧ ਰਹੇ ਪ੍ਕੋਪ ਨਾਲ ਨਿਪਟਣ ਲਈ ਸਫਾਈ ਦਾ ਵਿਸ਼ੇਸ਼ ਧਿਆਨ ਦਿੱਤਾ ਜਾਵੇ।