ਤੇ ਹੁਣ ਸਿੱਧੂ ਨੇ ਟੇਢੇ ਢੰਗ ਨਾਲ ਚੰਨੀ ਸਰਕਾਰ ਨੂੰ ਕਿਹਾ ਨਾਕਾਮ , ਸੋਨੀਆ ਨੂੰ ਕਿਹਾ 13 ਨੁਕਾਤੀ ਏਜੰਡਾ ਲਾਗੂ ਕਰਾਓ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ , 17 ਅਕਤੂਬਰ , 2021: ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਕੈਪਟਨ ਸਰਕਾਰ ਵਾਂਗ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕੇ ਹਨ . ਜਿਸ ਤਰ੍ਹਾਂ ਹਾਈ ਕਮਾਂਡ ਤੇ ਇਹ ਜ਼ੋਰ ਪਾਉਂਦੇ ਰਹੇ ਕਿ ਕੈਪਟਨ ਤੋਂ 18 ਨੁਕਾਤੀ ਪ੍ਰੋਗਰਾਮ ਲਾਗੂ ਕਰਾਓ ਉਸੇ ਤਰ੍ਹਾਂ ਹੁਣ ਚੰਨੀ ਸਰਕਾਰ ਬਾਰੇ ਵੀ ਉਸੇ ਮੂਡ 'ਚ ਆ ਗਏ ਲਗਦੇ ਹਨ .
ਹੁਣ ਫੇਰ ਉਨ੍ਹਾਂ ਸੋਨੀਆ ਗਾਂਧੀ ਨੂੰ ਕਿਹਾ ਹੈ ਕਿ ਉਹ ਚੰਨੀ ਸਰਕਾਰ ਤੋਂ ਇਨ੍ਹਾਂ ਨੁਕਤਿਆਂ ਤੇ ਅਮਲ ਕਰਵਾਏ ਜਿਸ ਦਾ ਭਾਵ ਇਹ ਹੈ ਉਹ ਜਨਤਕ ਤੌਰ ਇਹ ਕਹਿ ਰਹੇ ਹਨ ਕਿ ਚੰਨੀ ਸਰਕਾਰ ਇਨ੍ਹਾਂ ਤੇ ਕੰਮ ਨਹੀਂ ਕਰ ਰਹੀ ਇਸ ਲਈ ਸੋਨੀਆ ਗਾਂਧੀ ਦੇ ਦਖ਼ਲ ਦੀ ਲੋੜ ਹੈ .
ਵੀਡੀਓ ਵੀ ਦੇਖੋ...
https://www.facebook.com/BabushahiDotCom/videos/258360336225685
ਨਵਜੋਤ ਸਿੱਧੂ ਨੇ ਸੋਨੀਆ ਗਾਂਧੀ ਨੂੰ ਲਿਖੇ ਅਤੇ ਟਵਿਟਰ ਰਾਹੀਂ ਜਨਤਕ ਕੀਤੇ ਇੱਕ ਲੰਮੇ ਖ਼ਤ ਦਾ ਨਿਚੋੜ ਹੀ ਇਹ ਹੈ ਕਿ ਹਾਈ ਕਮਾਂਡ ਵੱਲੋਂ ਤਹਿ ਕੀਤਾ 18 ਨੁਕਾਤੀ ਨਵੀਂ ਸਰਕਾਰ ਦੌਰਾਨ ਵੀ ਲਾਗੂ ਨਹੀਂ ਹੋ ਰਿਹਾ ਜੋ ਕਿ ਸਮੇਂ ਦੀ ਲੋੜ ਹੈ .
ਇਹ ਖ਼ਤ ਦੇ ਅਖੀਰ ਵਿਚ ਜਿੱਥੇ ਇਹ ਕਿਹਾ ਹੈ ਕਿ ਸੋਨੀਆ ਗਾਂਧੀ ਚੰਨੀ ਸਰਕਾਰ ਨੂੰ ਇਹ ਏਜੰਡਾ ਲਾਗੂ ਕਰਨ ਲਈ ਡਾਇਰੈਕਸ਼ਨ ਦੇਵੇ ਨਾਲ ਉਨ੍ਹਾਂ ਸੋਨੀਆ ਨਾਲ ਮੀਟਿੰਗ ਦਾ ਟਾਈਮ ਵੀ ਮੰਗਿਆ ਹੈ .
ਇਹ ਵੀ ਕਿਹਾ ਹੈ ਕਿ ਖ਼ਤ ਵਿਚ ਦਰਜ 13 ਨੁਕਾਤੀ ਪ੍ਰੋਗਰਾਮ ਨੂੰ 2022 ਦੀਆਂ ਚੋਣਾਂ ਲਈ ਮੈਨੀਫੈਸਟੋ ਵਿਚ ਸ਼ਾਮਲ ਕੀਤਾ ਜਾਵੇ .
ਇਹ ਵੀ ਸਵਾਲ ਖੜ੍ਹਾ ਹੈ ਕਿ ਟਵਿਟਰ ਤੇ ਸੋਨੀਆ ਨੂੰ ਲਿਖੀ ਚਿੱਠੀ ਜਨਤਕ ਕਰਨ ਦਾ ਕੀ ਮੰਤਵ ਹੈ ? ਕੀ ਉਹ ਸੋਨੀਆ ਅਤੇ ਆਪਣੀ ਹਾਈ ਕਮਾਂਡ ਤੇ ਵੀ ਦਬਾਅ ਪਾਉਣਾ ਚਾਹੁੰਦੇ ਹਨ ? ਕੀ ਪਾਰਟੀ ਦਾ ਅੰਦਰੂਨੀ ਕਮਿਊਨੀਕੇਸ਼ਨ ਸਿਸਟਮ ਫ਼ੇਲ੍ਹ ਹੋ ਚੁੱਕਾ ਹੈ ? ਕੀ ਇਸ ਦਾ ਮਤਲਬ ਇਹ ਲਿਆ ਜਾਵੇ ਕਿ ਰਾਹੁਲ ਗਾਂਧੀ ਨਾਲ ਮੀਟਿੰਗ ਤੋਂ ਵੀ ਸਿੱਧੂ ਸੰਤੁਸ਼ਟ ਨਹੀਂ ਹੋਏ ਹਾਲਾਂਕਿ ਉਨ੍ਹਾਂ ਬਾਹਰ ਆ ਕੇ ਇਹ ਕਿਹਾ ਸੀ ਕਿ " ਸਾਰੇ ਮਸਲਿਆਂ ਦਾ ਨਿਤਾਰਾ ਹੋ ਗਿਆ ਹੈ ."
ਪੰਜਾਬ ਕਾਂਗਰਸ ਪ੍ਰਧਾਨ ਹੋਣ ਦੇ ਨਾਤੇ ਉਹ ਸਿੱਧੇ ਮੁੱਖਮੰਤਰੀ ਚੰਨੀ ਕੋਲ ਇਹ ਮੁੱਦੇ ਨਹੀਂ ਉਠਾ ਸਕਦੇ ? ਕੀ ਪ੍ਰਧਾਨ ਤੇ ਮੁੱਖ ਮੰਤਰੀ ਦਾ ਆਪਸ ਵਿਚ ਕੋਈ ਰਾਬਤਾ ਨਹੀਂ ? ਉਹ ਤਾਲਮੇਲ ਕਮੇਟੀ ਕਿੱਥੇ ਗਈ ਜਿਸ ਦਾ ਜ਼ਿਕਰ ਚੰਨੀ ਨੇ ਖ਼ੁਦ ਮ ਏਡਿਆਂ ਕੋਲ ਕੀਤਾ ਸੀ ?
ਸਿੱਧੂ ਵੱਲੋਂ ਸੋਨੀਆ ਨੂੰ ਅੰਗਰੇਜ਼ੀ 'ਚ ਲਿਖੇ ਖ਼ਤ ਦਾ ਮੂਲ ਪਾਠ ਪੜ੍ਹਨ ਲਈ ਇਸ ਲਿੰਕ ਤੇ ਕਲਿੱਕ ਕਰੋ :