ਸਾਬਕਾ ਪ੍ਰਧਾਨ ਮੰਤਰੀ ਬਾਰੇ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਗੱਲਾਂ ਦੀ ਸੱਚਾਈ ਦੱਸੀ ਉਨ੍ਹਾਂ ਦੇ ਪੋਤਰੇ ਨੇ
ਕੁਲਵਿੰਦਰ ਸਿੰਘ, ਬਾਬੂਸ਼ਾਹੀ ਨੈੱਟਵਰਕ
ਅੰਮ੍ਰਿਤਸਰ 15ਅਕਤੂਬਰ 2021-ਅੰਮ੍ਰਿਤਸਰ ਵਿੱਚ ਰਹਿੰਦੇ ਸਾਬਕਾ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਦੇ ਪੋਤਰੇ ਰਣਦੀਪ ਸਿੰਘ ਕੋਹਲੀ ਨੇ ਵੀਡੀਓ ਜਾਰੀ ਕਰਕੇ ਇਹ ਸੂਚਨਾ ਦਿੱਤੀ ਹੈ ਕਿ ਸੋਸ਼ਲ ਡਾ ਮਨਮੋਹਨ ਸਿੰਘ ਬਾਰੇ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਅਫਵਾਹਾਂ ਤੇ ਯਕੀਨ ਨਾ ਕੀਤਾ ਜਾਵੇ । ਰਣਦੀਪ ਸਿੰਘ ਨੇ ਦੱਸਿਆ ਹੈ ਕਿ ਅੱਜ ਸਵੇਰੇ ਹੀ ਡਾ ਮਨਮੋਹਨ ਸਿੰਘ ਦੇ ਆਫਿਸ ਵਿਚ ਗੱਲ ਹੋਈ ਹੈ ਜਿਥੋਂ ਉਨ੍ਹਾਂ ਨੂੰ ਇਹ ਸੂਚਨਾ ਮਿਲੀ ਹੈ ਕਿ ਉਨ੍ਹਾਂ ਦੀ ਰਿਕਵਰੀ ਹੋ ਰਹੀ ਹੈ ਤੇ ਛੇਤੀ ਹੀ ਉਹ ਘਰ ਪਰਤਣਗੇ। ਉਨ੍ਹਾਂ ਨੇ ਲੋਕਾਂ ਨੂੰ ਝੂਠੀਆਂ ਅਫਵਾਹਾਂ ਤੋਂ ਬਚਣ ਦੀ ਸਲਾਹ ਦਿੱਤੀ ।
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਸਾਬਕਾ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਸਿਹਤ ਦੀ ਖਰਾਬੀ ਦੇ ਚੱਲਦੇ "ਏਮਸ" ਵਿੱਚ ਦਾਖ਼ਲ ਹਨ