ਪਰਮਿੰਦਰ ਪਿੰਕੀ ਨੇ ਕੈਪਟਨ ਅਮਰਿੰਦਰ ਨੂੰ ਲੈ ਕੇ ਦਿੱਤਾ ਵੱਡਾ ਬਿਆਨ, ਪੜ੍ਹੋ ਕੀ ?
ਨਵੀਂ ਦਿੱਲੀ, 24 ਸਤੰਬਰ 2021 - ਐਮ ਐਲ ਏ ਪਰਮਿੰਦਰ ਪਿੰਕੀ ਨੇ ਕੈਪਟਨ ਅਮਰਿੰਦਰ ਨੂੰ ਲੈ ਕੇ ਵੱਡਾ ਬਿਆਨ ਦਿੰਦਿਆਂ ਕਿਹਾ ਕੇ ਕੈਪਟਨ ਹਮੇਸ਼ਾਂ ਹਾਈ ਕਮਾਂਡ ਤੋਂ ਆਦੇਸ਼ ਲੈਂਦਾ ਸਨ ਅਤੇ ਕਦੇ ਵੀ ਆਦੇਸ਼ਾਂ ਦੀ ਉਲੰਘਣਾ ਨਹੀਂ ਕਰਦੇ ਸੀ। ਇਸ ਵੇਲੇ ਕੈਪਟਨ ਅਮਰਿੰਦਰ ਨੂੰ ਸ਼ਾਂਤੀ ਨਾਲ ਰਹਿਣਾ ਚਾਹੀਦਾ ਹੈ ਜੇਕਰ ਉਹ ਪਾਰਟੀ ਦੇ ਵਿਰੁੱਧ ਬੋਲਦੇ ਹਨ, ਤਾਂ ਇਹ ਪਾਰਟੀ ਦਾ ਬਹੁਤ ਵੱਡਾ ਨੁਕਸਾਨ ਹੋਵੇਗਾ।
ਕੈਪਟਨ ਅਮਰਿੰਦਰ ਰਿਟਾਇਰ ਹੋਣ ਤੋਂ ਬਾਅਦ ਵੀ ਦੇਸ਼ ਲਈ ਖੜ੍ਹੇ ਰਹਿਣਗੇ। ਅੱਗੇ ਪਿੰਕੀ ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਕਿਸੇ ਹੋਰ ਦੇ ਬੋਲ ਹਨ, ਘਰ ਦੀ ਗੱਲ ਘਰ ਵਿੱਚ ਰੱਖਣੀ ਚਾਹੀਦੀ ਹੈ। ਸੋਨੀਆ ਗਾਂਧੀ ਕੈਪਟਨ ਅਮਰਿੰਦਰ ਸਿੰਘ 'ਤੇ ਬਹੁਤ ਮਿਹਰਬਾਨ ਸਨ, ਕੈਪਟਨ ਵੱਲੋਂ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਗਏ ਅਤੇ ਇਸੇ ਲਈ ਪੰਜਾਬ ਦੇ ਲੋਕਾਂ ਦੀ ਆਵਾਜ਼ ਸੁਣਦਿਆਂ ਨੂੰ ਹਾਈਕਮਾਨ ਨੇ ਨਵਾਂ ਮੁੱਖ ਮੰਤਰੀ ਬਣਾਇਆ। ਕੈਪਟਨ ਅਮਰਿੰਦਰ ਨੂੰ ਪਾਰਟੀ ਦੇ ਖਿਲਾਫ ਨਹੀਂ ਬੋਲਣਾ ਚਾਹੀਦਾ।