ਰਾਜਾ ਵੜਿੰਗ ਨੇ ਪ੍ਰਧਾਨਮੰਤਰੀ ਮੋਦੀ ਤੇ ਸਾਧਿਆ ਨਿਸ਼ਾਨਾ, ਪੜ੍ਹੋ ਕੀ ਕਿਹਾ ?
ਫਰੀਦਕੋਟ 24 ਸਤੰਬਰ 2021 - ਗਿੱਦੜਬਾਹਾ ਤੋ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਵੀਟ ਕਰ ਪ੍ਰਧਾਨਮੰਤਰੀ ਮੋਦੀ ਤੇ ਨਿਸ਼ਾਨਾ ਸਾਧਦਿਆਂ ਕਿਹਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਲਾਘੇ ਨਾਲ ਸਿਰਫ ਭਾਰਤ ਹੀ ਨਹੀਂ ਵਿਸ਼ਵ ਭਰ ਦੇ ਕਰੋੜਾਂ ਸਿੱਖਾਂ ਦੀ ਭਾਵਨਾ ਜੁੜੀ ਹੋਈ ਹੈ।
"ਪਰ ਸਵੈ ਘੋਸ਼ਿਤ ਰਾਸ਼ਟਰਵਾਦੀ ਪੀਐਮ ਬੇਗਾਨੇ ਵਿਆਹ ਵਿੱਚ ਅਬਦੁੱਲਾ ਦੀਵਾਨਾ ਬਣ ਕੇ ਪਾਕਿਸਤਾਨ ਕਿਉਂ ਗਏ।"
ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਗੇ ਲਿਖਿਆ ਕਿ "ਐਸਾ ਕਿਆ ਥਾ ਨਵਾਜ਼ ਸ਼ਰੀਫ ਦੀ ਬਰਿਆਨੀ ਮੇਂ ਜੋ ਮੋਦੀ ਨੇ ਅਪਣੇ ਦੇਸ਼ ਸੇ ਲੁਕ ਕੇ ਬਿਨ੍ਹਾਂ ਦੱਸੇ ਹਵਾਈ ਜਹਾਜ਼ ਪਾਕਿਸਤਾਨ ਉਤਾਰ ਲਿਆ ਸੀ।"