ਪਟਿਅਲਾ ਸਮਾਣਾ ਰੋਡ 'ਤੇ ਟਰੱਕ ਖੋਹਣ ਵਾਲੇ ਗਿਰੋਹ ਦੇ 9 ਮੈਂਬਰ ਟਰੱਕ ਸਮੇਤ ਕਾਬੂ
ਜੀ ਐਸ ਪੰਨੂ
ਪਟਿਆਲਾ, 23 ਸਤੰਬਰ 2021 - ਸੁਰਿੰਦਰ ਪੁੱਤਰ ਰਾਮੇਸ ਕੁਮਾਰ ਵਾਸੀ ਵਾਰਡ ਨੰਬਰ 12 ਗਲੀ ਨੰਬਰ 12, ਨੇੜੇ ਐਸ ਬੀ ਆਈ ਬੈਂਕ ਬੀਰਬਲ ਕਲੋਨੀ ਨਰਵਾਣਾ ਜੀਂਦ ਹਰਿਆਣਾ ਆਪਣੀ ਗੱਡੀ ਨੰਬਰ HR56 A7140 ਆਇਸ਼ਰ ਮੰਡੀ ਗੋਬਿੰਦਗੜ ਤੋ 16 ਟਨ ਸਰੀਆ ਅਤੇ ਪੱਤੀ ਲੋਹਾ ਲੋਡ ਕਰਕੇ ਉਚਾਣਾ ਮੰਡੀ ਜੀਂਦ ਹਰਿਆਣਾ ਨੂੰ ਪਟਿਆਲਾ ਸਮਾਣਾ ਰੋਡ ਨੇੜੇ ਪੈਟਰੋਲ ਪੰਪ ਪਿੰਡ ਕਕਰਾਲਾ ਪੁੱਜਾ ਸੀ ਤਾ ਇਨ੍ਹਾਂ ਵੱਲੋਂ ਗੱਡੀ ਇਨੋਵਾ ਨੰਬਰ PB 11 CL 7420 ਅਤੇ ਦੂਸਰੀ ਗੱਡੀ ਨੰਬਰ PB-35-B-9002 ਵਿਚ ਆ ਕੇ ਟਰੱਕ ਡਰਾਇਵਰ ਦੀ ਕੁੱਟ ਮਾਰ ਕਰਕੇ ਲੋਹੇ ਦੀਆ ਰਾੜਾ, ਸੂਆ ਅਤੇ ਗੰਨ ਪੁਆਇੰਟ ਦੀ ਮਦਦ ਨਾਲ ਉਸ ਦੇ ਕਬਜ਼ੇ ਵਿਚੋ ਟਰੱਕ ਸਮੇਤ ਲੋਹਾ ਖੋਹ ਲਿਆ ਸੀ।
ਇਸ ਦੀ ਤਫਤੀਸ਼ ਲਈ ਪਟਿਆਲਾ ਪੁਲਿਸ ਵੱਲੋਂ ਟੀਮਾਂ ਬਣਾਈਆਂ ਗਈਆਂ ਜੋ ਟੈਕਨੀਕਲ ਐਨਾਲਾਇਜ ਦੇ ਅਧਾਰ ਤੇ ਡੂੰਘਾਈ ਨਾਲ ਵੱਖ-ਵੱਖ ਤੱਥਾ ਦੇ ਅਧਾਰ ਤੇ ਤਫਤੀਸ ਕਰਕੇ ਖੋਹਿਆ ਹੋਇਆ ਟਰੱਕ ਬ੍ਰਾਮਦ ਕਰ ਲਿਆ ਗਿਆ ਹੈ।ਇਸ ਗਿਰੋਹ ਵਿੱਚ ਸਾਮਲ 11 ਕਥਿਤ ਦੋਸ਼ੀਆਂ ਵਿਚੋ 9 ਦੋਸੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ 1) ਬਿੱਲੂ ਰਾਮ ਉਰਫ ਬਿੱਲੂ ਪੁੱਤਰ ਚੁੰਨੀ ਲਾਲ ਵਾਸੀ ਨੇੜੇ ਸਰਕਾਰੀ ਸਕੂਲ ਪਿੰਡ ਜਾਗੋ ਥਾਣਾ ਮੂਲਾਪੁਰ ਜ਼ਿਲ੍ਹਾ ਫਤਿਹਗੜ ਸਾਹਿਬ 2) ਬੱਬੂ ਖਾਨ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਬੱਗਿਆ ਪੱਤੀ ਨਸਤਰਫਰ ਥਾਣਾ ਨਕਾਸਾ ਜ਼ਿਲ੍ਹਾ ਮੁਰਾਦਾਬਾਦ (U.P), ਹਾਲ ਅਬਾਦ ਕਿਰਾਏਦਾਰ ਪਿਆਰਾ ਸਿੰਘ ਵਾਸੀ ਬਾਬਾ ਬੀਰ ਸਿੰਘ ਧੀਰ ਸਿੰਘ ਕਲੋਨੀ ਲੱਕੜ ਮੰਡੀ ਪਟਿਆਲਾ 3) ਅਬਦੁਲ ਉਰਫ ਅਦੁੱਲ ਪੁੱਤਰ ਸ਼ਾਖੀਰ ਹੁਸੈਨ ਵਾਸੀ ਪਿੰਡ ਸੁੰਦਰਪੁਰ ਚਾਊਪੁਰਾ ਤਹਿ: ਕਾਠ ਜ਼ਿਲਾ ਮੁਰਾਦਾਬਾਦ,ਹਾਲ ਅਬਾਦ ਸਨੋਰ ਰੋਡ ਦਾਣਾ ਮੰਡੀ ਨੇੜੇ ਗਾਊਸਾਲਾ ਪਟਿਆਲਾ 4) ਡਾਕਟਰ ਦਵਿੰਦਰ ਸਿੰਘ ਪੁੱਤਰ ਰਤਨ ਸਿੰਘ ਵਾਸੀ ਮਕਾਨ ਨੰਬਰ 70 ਵਾਰਡ ਨੰਬਰ 8, ਪਠਾਣਾ ਵਾਲਾ ਮੁਹੱਲਾ ਸਨੋਰ ਥਾਣਾ ਸਨੋਰ ਜ਼ਿਲਾ ਪਟਿਆਲਾ 5) ਸੁਖਵਿੰਦਰ ਸਿੰਘ ਉਰਫ ਸਿੰਦਰ ਪੁੱਤਰ ਲਾਲ, ਮਕਾਨ ਨੰ 18 ਵਾਰਡ ਨੰ.1 ਕਸਾਬੀਆ ਮੁਹੱਲਾ ਸਨੋਰ ਥਾਣਾ ਸਨੋਰ ਜ਼ਿਲ੍ਹਾ ਪਟਿਆਲਾ 6)ਗੁਲਜਾਰ ਅਲੀ ਪੁੱਤਰ ਜੁਲਫੀਕਾਰ ਵਾਸੀ ਪਿੰਡ ਪੋਰਾਰੇ ਥਾਣਾ ਆਦਮਪੁਰ ਜ਼ਿਲਾ ਅਮਰੋਇਆ (U.P) ਹਾਲ ਅਬਾਦ ਕਾਲੂ ਦੇ ਪਲਾਂਟ ਵਿਚ ਝੂੱਗੀ ਪਾਈ ਹੋੋਈ ਹੈ ਨੇੜੇ ਸਬਜੀ ਮੰਡੀ ਸਨੋਰ ਰੋਡ ,ਪਟਿਆਲਾ ।7)ਰਾਜਪਾਲ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਜਾਗੋ ਚਨਾਰਥਲ ਬਸਤੀ ਥਾਣਾ ਮੂਲੇਪੁਰ ਜ਼ਿਲ੍ਹਾ ਫਤਿਹਗੜ ਸਾਹਿਬ । 8) ਫੈਜਲ ਪੁੱਤਰ ਸਿਦਲ ਸਾਹ ਵਾਸੀ ਕਨੈਟਾ ਥਾਣਾ ਨਗਲੀ ਜ਼ਿਲਾ ਅਮਰੋਹਾ (ਉਤਰ ਪ੍ਰਦੇਸ) ਹਾਲ ਅਬਾਦ ਕਿਰਾਏਦਾਰ ਬਾਬਾ ਬੀਰ ਸਿੰਘ ਧੀਰ ਸਿੰਘ ਕਲੋਨੀ ਨੇੜੇ ਦਰਗਾਹ ਉਪਰ ਰੋੜੀ ਕੁੱਟ ਮੁਹੱਲਾ ,ਸਨੋਰੀ ਅੱਡਾ, ਪਟਿਆਲਾ 9) ਰਵੀ ਕੁਮਾਰ ਉਰਫ ਰਵੀ ਪੁੱਤਰ ਦਰਸਨ ਲਾਲ, ਕੌਮ ਬਾਜੀਗਰ, ਵਾਸੀ ਧਰਮਕੋਟ, ਥਾਣਾ ਸਨੋਰ, ਜਿਲ੍ਹਾ ਪਟਿਆਲਾ ਨੂੰ ਪਟਿਆਲਾ ਤੋ ਵੱਖ-ਵੱਖ ਜਗ੍ਹਾਂ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ।
ਜਿਸ ਦਾ ਥਾਣਾ ਪਸਿਆਣਾ ਵਿਖੇ ਮੁੱਕਦਮਾ ਦਰਜ ਕੀਤਾ ਗਿਆ ਸੀ ਜਿਸ ਨੂੰ ਟਰੇਸ ਕਰਨ ਵਿੱਚ ਪਟਿਆਲਾ ਪੁਲਿਸ ਨੇ ਰੇਡਾਂ ਮਾਰੀਆਂ ਗਈਆਂ ਅਤੇ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਨੂੰ ਪੇਸ਼ ਅਦਾਲਤ ਕਰਕੇ ਹੋਰ ਡੂੰਘਾਈ ਨਾਲ ਤਫਤੀਸ ਕੀਤੀ ਜਾਵੇਗੀ ।