ਚੰਡੀਗੜ੍ਹ ਦੇ ਇਕ ਦਫ਼ਤਰ ਵਿਚੋਂ ਪ੍ਰਸਾਰਤ ਸੰਦੇਸ਼ ਦੀ ਲਈ ਗਈ ਤਸਵੀਰ ਦਾ ਦ੍ਰਿਸ਼
ਜਗਦੀਸ਼ ਥਿੰਦ
ਚੰਡੀਗੜ੍ਹ 22 ਸਤੰਬਰ ,
ਪੰਜਾਬ ਦੀ ਰਾਜਗੱਦੀ ਨਵੀਂ ਸ਼ਖ਼ਸੀਅਤ ਵੱਲੋਂ ਸੰਭਾਲਣ 'ਤੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਕ੍ਰਾਂਤੀਕਾਰੀ ਇਲੈਕਟ੍ਰਾਨਿਕ ਸਾਧਨ ਰਾਹੀਂ ਪੰਜਾਬ ਦੀ ਜਨਤਾ ਦੇ ਰੂਬਰੂ ਹੋਣ ਲੱਗੇ ਹਨ ।
---------------------------------------------
ਪੰਜਾਬ ਦੇ ਸਰਕਾਰੀ ਛੋਟੇ - ਵੱਡੇ ਦਫ਼ਤਰਾਂ ਤੋਂ ਇਲਾਵਾ ਜਨਤਕ ਸਥਾਨਾਂ ਉਪਰ ਲਗਾਈਆਂ ਗਈਆਂ ਐੱਲ ਐੱਫ ਡੀ ਰਾਹੀਂ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਆਪਣੇ ਸੰਦੇਸ਼ ਦੇ ਰਹੇ ਹਨ ।
ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਰਾਹੀਂ ਵਧੀਆ ਤਰੀਕੇ ਨਾਲ ਮੁੱਖ ਮੰਤਰੀ ਦੀ ਡਿਜ਼ਾਈਨ ਕੀਤੀ ਤਸਵੀਰ ਅਤੇ ਮੈਸੇਜ ਇਹਨਾਂ ਐਲ ਐਫ ਡੀਜ਼ ਦਿਖਾਈ ਦਿੰਦੀ ਹੈ ।
ਮੁੱਖ ਮੰਤਰੀ ਬਣਨ ਤੋਂ ਬਾਅਦ ਪੰਜਾਬ ਦੇ ਨਾਗਰਿਕਾਂ ਲਈ ਜਾਰੀ ਪਹਿਲੇ ਸੰਦੇਸ਼ ਵਿੱਚ ਮੁੱਖ ਮੰਤਰੀ ਪੰਜਾਬ ਸ੍ਰ. ਚਰਨਜੀਤ ਸਿੰਘ ਚੰਨੀ ਕਹਿੰਦੇ ਹਨ :
" ਮਹਾਨ ਗੁਰੂ ਸਾਹਿਬਾਨ , ਸੰਤਾਂ ਅਤੇ ਪੀਰਾਂ - ਫ਼ਕੀਰਾਂ ਦੀ ਪਾਵਨ ਧਰਤੀ ਪੰਜਾਬ ਦੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਣ 'ਤੇ ਮੈਂ ਸੂਬੇ ਦੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ।
ਇਸ ਮੌਕੇ ਮੈਂ ਸਮਾਜ ਦੇ ਹਰ ਵਰਗ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਪਾਸੋਂ ਰੱਖਿਆਂ ਉਮੀਦਾਂ ਤੇ ਖਰਾ ਉਤਰਨ ਲਈ ਮੈਂ ਹਰ ਸੰਭਵ ਕੋਸ਼ਿਸ਼ ਕਰਾਂਗਾ ।
ਮੈਂ ਆਪਣਾ ਫਰਜ਼ ਪੂਰੀ ਇਮਾਨਦਾਰੀ , ਸਮਰਪਿਤ ਭਾਵਨਾ ਅਤੇ ਮੁਕੰਮਲ ਪਾਰਦਰਸ਼ਤਾ ਨਾਲ ਨਿਭਾਉਣ ਦਾ ਵਾਅਦਾ ਕਰਦਾ ਹਾਂ " ।
-- ਚਰਨਜੀਤ ਸਿੰਘ ਚੰਨੀ
ਮੁੱਖ ਮੰਤਰੀ ਪੰਜਾਬ ।
ਇਨ੍ਹਾਂ ਐੱਲ ਐਫ ਡੀਜ਼ ਦਾ
ਸੈਂਟਰਲਾਇਜ਼ ਰਾਜਧਾਨੀ ਚੰਡੀਗੜ੍ਹ ਤੋਂ ਹੀ ਹੋ ਰਿਹਾ ਹੈ ।
ਚੰਡੀਗੜ੍ਹ ,,ਮੋਹਾਲੀ ਸਥਿਤ ਸਾਰੇ ਸਰਕਾਰੀ ਦਫਤਰਾਂ , ਕਾਰਪੋਰੇਸ਼ਨ , ਨਗਰਪਾਲਿਕਾਵਾਂ , ਨਗਰ ਨਿਗਮ , ਪੰਜਾਬ ਦੇ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਸਥਿਤ ਡੀ ਸੀਜ਼ ਦਫ਼ਤਰ ਐੱਸ ਡੀ ਐੱਮ , ਤਹਿਸੀਲਾਂ ਐੱਸ ਐੱਸ ਪੀ ਦਫਤਰਾਂ ਦੇ ਨਾਲ ਹੀ ਸੇਵਾ ਕੇਂਦਰਾਂ , ਸਰਕਾਰੀ ਹਸਪਤਾਲਾਂ ਜਨਤਕ ਖੇਤਰ ਦੇ ਬੱਸ ਅੱਡਿਆਂ ਉੱਪਰ ਵੀ ਐਲ ਐਫ ਡੀ ਲਗਾਈਆਂ ਗਈਆਂ ਹਨ ।
ਮੁੱਖ ਮੰਤਰੀ ਪੰਜਾਬ ਸਰਦਾਰ ਚਰਨਜੀਤ ਸਿੰਘ ਚੰਨੀ ਵੱਲੋਂ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ ਅਤੇ ਸ਼ਹੀਦੀ ਸਮਾਰਕਾਂ ਦੇ ਕੀਤੇ ਗਏ ਦਰਸ਼ਨਾਂ ਮੌਕੇ ਉਨ੍ਹਾਂ ਦੇ ਨਾਲ ਉਪ ਮੁੱਖ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ , ਓ ਪੀ ਸੋਨੀ , ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨਵਜੋਤ ਸਿੰਘ ਸਿੱਧੂ ਤੋਂ ਇਲਾਵਾ ਹੋਰ ਵੀ ਸੀਨੀਅਰ ਲੀਡਰਸ਼ਿਪ ਮੌਜੂਦ ਸੀ ।
ਸੂਚਨਾ ਅਤੇ ਲੋਕ ਲੋਕ ਸੰਪਰਕ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਦਾ ਇਸ ਸਬੰਧੀ ਕਹਿਣਾ ਹੈ ਕਿ ਪੰਜਾਬ ਸਰਕਾਰ ਦੇ ਲੋਕ ਹਿਤੈਸ਼ੀ ਪ੍ਰੋਗਰਾਮ ਆਮ ਜਨਤਾ ਤੱਕ ਪਹੁੰਚਾਉਣ, ਉਨ੍ਹਾਂ ਨੂੰ ਸਮੇਂ ਸਮੇਂ ਤੇ ਆਉਂਦੀਆਂ ਪੇਸ਼ ਆਉਂਦੀਆਂ ਚੁਣੌਤੀਆਂ , ਕਰੋਨਾ ਵਾਇਰਸ ਵਰਗੀਆਂ ਅਲਾਮਤਾਂ ਤੋਂ ਬਚਾਉਣ ਲਈ ਪੰਜਾਬ ਦਾ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਇਨ੍ਹਾਂ ਤਕਨੀਕਾੀ ਸਾਧਨਾਂ ਦਾ ਸਹਾਰਾ ਲੈਂਦਾ ਹੈ ।