ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਆਪ ਵੱਲੋਂ ਮੋਮਬੱਤੀਆਂ ਜਲਾ ਕੇ ਦਿੱਤੀ ਗਈ ਸ਼ਰਧਾਂਜ਼ਲੀ
ਹਰੀਸ਼ ਕਾਲੜਾ
- ਮੋਦੀ ਦੇ ਜਨਮ ਦਿਨ 17 ਸਤੰਬਰ ਕਾਲੇ ਦਿਨ ਵਜੋਂ ਮਨਾਇਆ ਗਿਆ
- ਮੋਦੀ ਚ ਸਮਾਈ ਹਿਟਲਰ ਦੀ ਆਤਮਾ -ਢਾਹੇ
ਰੂਪਨਗਰ 18 ਸਤੰਬਰ 2021:ਆਮ ਆਦਮੀ ਪਾਰਟੀ ਰੋਪੜ ਵੱਲੋਂ ਕੱਲ ਦੇਰ ਸ਼ਾਮ 17 ਸਤੰਬਰ ਨੂੰ ਬੇਲਾ ਚੌਂਕ ਵਿੱਖੇ ਹੱਥਾਂ ਵਿੱਚ ਮੋਮਬੱਤੀਆਂ ਜਗਾ ਕੇ ਅਤੇ ਸਿਰ ਉੱਪਰ ਕਾਲੀਆਂ ਪੱਟੀਆਂ ਬੰਨ੍ਹ ਕੇ ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਅੱਜ ਦੇ ਦਿਨ ਨੂੰ ਕਾਲੇ ਦਿਨ ਵਜੋਂ ਜ਼ਿਲ੍ਹਾ ਪ੍ਰਧਾਨ ਹਰਮਿੰਦਰ ਸਿੰਘ ਢਾਹੇ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਕਿਉਂਕਿ ਪਿਛਲੇ ਸਾਲ ਅੱਜ ਦੇ ਦਿਨ 17 ਸਤੰਬਰ 2020 ਨੂੰ ਹੀ ਕਿਸਾਨ ਮਾਰੂ ਤਿੰਨ ਕਾਲੇ ਕਾਨੂੰਨ ਕੇਂਦਰ ਸਰਕਾਰ ਵੱਲੋਂ ਲੋਕ ਸਭਾ ਵਿੱਚ ਪਾਸ ਕੀਤੇ ਗਏ ਸਨ।
ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਮਿੰਦਰ ਸਿੰਘ ਢਾਹੇ ਵਲੋਂ ਬਿਆਨ ਜਾਰੀ ਕਰਦੇ ਹੋਏ ਕੇਂਦਰ ਦੀ ਮੋਦੀ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਜ਼ਬਰਦਸਤੀ ਦੇਸ਼ ਦੇ ਕਿਸਾਨਾਂ ਉੱਤੇ ਤਿੰਨ ਕਾਲੇ ਖੇਤੀ ਕਾਨੂੰਨ ਥੋਪੇ ਜਾ ਰਹੇ ਹਨ ਜਿਸਦੇ ਖ਼ਿਲਾਫ਼ ਦੇਸ਼ ਭਰ ਦੇ ਕਿਸਾਨਾਂ ਵਿੱਚ ਭਾਰੀ ਗੁੱਸਾ ਤੇ ਰੋਸ ਪਾਇਆ ਜਾ ਰਿਹਾ ਹੈ ਅਤੇ ਕਿਸਾਨ ਇੱਕ ਸਾਲ ਤੋਂ ਦੇਸ਼ ਭਰ ਵਿੱਚ ਧਰਨਿਆਂ 'ਤੇ ਡਟੇ ਹੋਏ ਹਨ ਅਤੇ ਕੁਰਬਾਨੀਆਂ ਦੇ ਰਹੇ ਹਨ।
ਪਰ ਕੇਂਦਰ ਵਿੱਚ ਬੈਠੀ ਅੰਨ੍ਹੀ, ਬੋਲੀ ਸਰਕਾਰ ਨੂੰ ਨਾ ਤਾਂ ਕੁੱਝ ਦਿਖਾਈ ਦਿੰਦਾ ਹੈ ਅਤੇ ਨਾ ਸੁਣਾਈ ਦਿੰਦਾ ਹੈ ਢਾਹੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਅੰਦਰ ਤਾਨਾਸ਼ਾਹ ਹਿਟਲਰ ਦੀ ਆਤਮਾ ਵਸ ਗਈ ਹੈ। ਉਹਨਾ ਨੇ ਕਿਹਾ ਕਿ ਇਸ ਲਈ ਆਮ ਆਦਮੀ ਪਾਰਟੀ ਵੱਲੋਂ ਕਿਸਾਨਾਂ ਨਾਲ ਇੱਕਜੁਟਤਾ ਦਾ ਸਬੂਤ ਦਿੰਦੇ ਹੋਏ ਅੱਜ ਸ਼ਹਿਰ ਵਿੱਚ ਮੋਮਬੱਤੀਆਂ ਜਗਾ ਕੇ ਅਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਸ਼ਹੀਦ ਹੋਏ ਕਿਸਾਨਾਂ ਦੀ ਕੁਰਬਾਨੀ ਨੂੰ ਯਾਦ ਕੀਤਾ ਗਿਆ ਹੈ।
ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆਂ ਨੇ ਕਿਹਾ ਕਿ ਇੱਕ ਸਾਲ ਤੋਂ ਚੱਲ ਰਹੇ ਕਿਸਾਨਾਂ ਦੇ ਸੰਘਰਸ਼ ਦੌਰਾਨ 600 ਤੋਂ ਵੱਧ ਕਿਸਾਨ ਸ਼ਹਾਦਤਾਂ ਪਾ ਗਏ ਹਨ। ਉਹਨਾ ਨੇ ਕਿਹਾ ਕਿ ਕਿਸਾਨ ਪੰਜਾਬ ਦੀ ਕੈਪਟਨ ਸਰਕਾਰ ਅਤੇ ਕੇਂਦਰ ਦੀ ਮੋਦੀ ਸਰਕਾਰ ਨੂੰ ਸਪੱਸ਼ਟ ਕਰ ਚੁੱਕੇ ਹਨ ਕਿ ਜਦੋਂ ਤੱਕ ਕਾਲੇ ਖੇਤੀ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ, ਉਦੋਂ ਤੱਕ ਕਿਸਾਨਾਂ ਦਾ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਨਾਲ- ਨਾਲ ਪੰਜਾਬ ਵਿੱਚ ਕੈਪਟਨ ਸਰਕਾਰ ਨੇ ਵੀ ਕਿਸਾਨਾਂ ਨਾਲ ਧੋਖ਼ਾ ਕੀਤਾ ਹੈ। ਜਿਨ੍ਹਾਂ ਪੰਜਾਬ ਦੇ ਕਿਸਾਨਾਂ ਨੇ ਕੈਪਟਨ ਅਮਰਿੰਦਰ ਸਿੰਘ ਤੇ ਉਸ ਦੀ ਪਾਰਟੀ ਨੂੰ ਆਪਣੀ ਸੁਰੱਖਿਆ ਦੀ ਜ਼ਿੰਮੇਵਾਰੀ ਸੌਂਪੀ ਸੀ, ਉਸੇ ਕਾਂਗਰਸ ਨੇ ਕੇਂਦਰ ਸਰਕਾਰ ਦੇ ਨਾਲ ਮਿਲ ਕੇ ਅੰਨਦਾਤਾ ਨਾਲ ਵਿਸ਼ਵਾਸ਼ਘਾਤ ਕੀਤਾ ਹੈ।
ਇਸ ਮੌਕੇ ਸੂਬਾ ਬੁਲਾਰਾ ਵਕੀਲ ਦਿਨੇਸ਼ ਚੱਢਾ ਨੇ ਕਿਹਾ ਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਵੀ ਹੈ ਅਤੇ ਮੋਦੀ ਨੂੰ ਆਪਣੇ ਜਨਮ ਦਿਨ ਉੱਤੇ ਆਪਣੀ ਜਿੱਦ ਛੱਡ ਕੇ ਇਹ ਕਾਲੇ ਕਾਨੂੰਨ ਰੱਦ ਕਰਕੇ ਕਿਸਾਨਾਂ ਤੋਂ ਦੁਆਵਾਂ ਲੈਣੀਆਂ ਚਾਹੀਦੀਆਂ ਹਨ। ਉਹਨਾ ਨੇ ਕਿਹਾ ਕਿ ਕਿੰਨੀ ਸ਼ਰਮ ਵਾਲ਼ੀ ਗੱਲ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੇ ਜਨਮ ਦਿਨ ਨੂੰ ਦੇਸ਼ ਦੇ ਲੋਕਾਂ ਵੱਲੋਂ ਕਾਲੇ ਦਿਨ ਵਜੋਂ ਮਨਾਉਣਾ ਪੈ ਰਿਹਾ ਹੈ ।ਉਹਨਾ ਨੇ ਕਿਹਾ ਕਿ ਇਸ ਤਰ੍ਹਾਂ ਲਗਦਾ ਹੈ ਕਿ ਨਰਿੰਦਰ ਮੋਦੀ ਲੋਕਤੰਤਰ ਦੇ ਰਾਹ ਤੋਂ ਭਟਕ ਗਏ ਹਨ ਅਤੇ ਤਾਨਾਸ਼ਾਹੀ ਰਾਜ ਸਥਾਪਤ ਕਰਨਾ ਚਾਹੁੰਦੇ ਹਨ ਇਹ ਸਰਕਾਰ ਅੰਗਰੇਜ਼ਾਂ ਨਾਲੋਂ ਵੀ ਮਾੜੀ ਸਰਕਾਰ ਸਾਬਤ ਹੋ ਰਹੀ ਹੈ।
ਉਹਨਾ ਨੇ ਕਿਹਾ ਕਿ ਲੋਕਤੰਤਰ ਵਿੱਚ ਲੋਕ ਵੱਡੇ ਹੁੰਦੇ ਹਨ ਨਾ ਕੇ ਸਰਕਾਰਾਂ, ਜੇਕਰ ਸਰਕਾਰ ਦੁਆਰਾ ਬਣਾਏ ਕਿਸੇ ਕਾਨੂੰਨ ਨਾਲ ਲੋਕਾਂ ਦੀ ਕਾਰਪੋਰੇਟ ਘਰਾਣਿਆਂ ਦੁਆਰਾ ਲੁੱਟ ਦਾ ਦੁਆਰ ਖੁੱਲਦਾ ਹੈ ਤਾਂ ਸਰਕਾਰ ਨੂੰ ਉਹ ਕਾਨੂੰਨ ਵਾਪਿਸ ਲੈ ਲੈਣੇ ਚਾਹੀਦੇ ਹਨ। ਦਿਨੇਸ਼ ਚੱਢਾ ਨੇ ਕਿਹਾ ਕਿ ਜੇਕਰ ਹਰਸਿਮਰਤ ਕੌਰ ਬਾਦਲ ਨੇ ਆਰਡੀਨੈਂਸਾਂ ਉਤੇ ਹਸਤਾਖ਼ਰ ਨਾ ਕੀਤੇ ਹੁੰਦੇ ਤਾਂ ਕਿਸਾਨਾਂ ਲਈ ਕਾਲਾ ਦਿਨ ਕਦੇ ਨਾ ਆਉਂਦਾ। ਕਿਉਂਕਿ ਜਦੋਂ ਕਾਲੇ ਕਾਨੂੰਨ ਬਣਾਏ ਗਏ ਸਨ ਤਾਂ ਹਰਸਿਮਰਤ ਕੌਰ ਬਾਦਲ ਉਸ ਸਮੇਂ ਕੇਂਦਰ ਵਿੱਚ ਮੰਤਰੀ ਸੀ ਅਤੇ ਅਕਾਲੀ ਦਲ ਬੀਜੇਪੀ ਦੀ ਭਾਈਵਾਲ ਪਾਰਟੀ ਸੀ। ਉਹਨਾਂ ਨੇ ਕਿਹਾ ਕਿ ਅਕਾਲੀ ਦਲ ਨੂੰ ਆਪਣੇ ਮੂੰਹ ਉੱਤੇ ਪਸ਼ਚਾਤਾਪ ਦੀ ਕਾਲਖ ਮਲ ਕੇ ਕਾਲਾ ਦਿਵਸ ਮਨਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਕਿਸਾਨਾਂ ਨਾਲ ਹਰ ਮੋਰਚੇ 'ਤੇ ਡੱਟ ਕੇ ਖੜ੍ਹੀ ਹੈ ਅਤੇ ਅੱਗੇ ਤੋਂ ਵੀ ਖੜੀ ਰਹੇਗੀ।
ਇਸ ਮੌਕੇ ਤੇ ਆਮ ਆਦਮੀ ਪਾਰਟੀ ਦੀ ਜਿਲ੍ਹਾ ਲੀਡਰਸ਼ਿਪ ਜ਼ਿਲ੍ਹਾ ਸਕੱਤਰ ਰਾਮ ਕੁਮਾਰ ਮੁਕਾਰੀ, ਜ਼ਿਲ੍ਹਾ ਮੀਡੀਆ ਇੰਚਾਰਜ ਸੁਦੀਪ ਵਿੱਜ,ਜ਼ਿਲ੍ਹਾ ਦਫਤਰ ਇੰਚਾਰਜ ਮਨਜੀਤ ਸਿੰਘ,ਜ਼ਿਲ੍ਹਾ ਸੋਸ਼ਲ ਮੀਡੀਆ ਇੰਚਾਰਜ ਅਮ੍ਰਿਤਪਾਲ ਸਿੰਘ,ਜ਼ਿਲ੍ਹਾ ਸਰਪ੍ਰਸਤ ਭਾਗ ਸਿੰਘ ਮਦਾਨ,ਸੂਬਾਈ ਆਗੂ ਮਾਸਟਰ ਹਰਦਿਆਲ ਸਿੰਘ,ਊਸ਼ਾ ਰਾਣੀ ਜਿਲਾ ਪ੍ਰਧਾਨ ਮਹਿਲਾ ਵਿੰਗ,ਰੋਪੜ,ਜ਼ਿਲ੍ਹਾ ਸੀਨੀਅਰ ਆਗੂ ਬਾਬੂ ਚਮਨ ਲਾਲ,ਜ਼ਿਲ੍ਹਾ ਡਾਕਟਰ ਵਿੰਗ ਪ੍ਰਧਾਨ ਡਾਕਟਰ ਸੰਜੀਵ ਗੌਤਮ,ਪਰਮਜੀਤ ਸਿੰਘ ਪਿੰਕੀ ਜ਼ਿਲ੍ਹਾ ਪ੍ਰਧਾਨ ਐਸ.ਸੀ.ਵਿੰਗ,ਭਜਨ ਲਾਲ ਸੋਢੀ ਜਿਲਾ ਪ੍ਰਧਾਨ ਬੀ.ਸੀ. ਵਿੰਗ,ਸਹਿਰੀ ਪ੍ਰਧਾਨ ਸ਼ਿਵ ਕੁਮਾਰ ਲਾਲਪੁਰਾ,ਬਲਾਕ ਪ੍ਰਧਾਨ ਭਜਨ ਸਿੰਘ ਡੂਮੇਵਾਲ,ਬਲਾਕ ਪ੍ਰਧਾਨ ਇਕਬਾਲ ਸਿੰਘ,ਬਲਾਕ ਪ੍ਰਧਾਨ ਰਾਮ ਕੁਮਾਰ,ਹਰਪ੍ਰੀਤ ਸਿੰਘ ਕਾਹਲੋਂ,ਜਰਨੈਲ ਸਿੰਘ ਔਲਖ,ਆਪ ਆਗੂ ਸਵਰਨ ਸਿੰਘ ਸਾਂਪਲਾ,ਐਡਵੋਕੇਟ ਗੌਰਵ ਕਪੂਰ,ਐਡਵੋਕੇਟ ਗੁਰਪ੍ਰੀਤ ਸਿੰਘ,ਐਡਵੋਕੇਟ ਸਤਨਾਮ ਸਿੰਘ ਗਿੱਲ,ਸੰਤੋਖ ਸਿੰਘ ਵਾਲੀਆਂ,ਈਵੈਂਟ ਇੰਚਾਰਜ ਸੰਦੀਪ ਜੋਸ਼ੀ,ਬਲਜਿੰਦਰ ਕੌਰ,ਜਤਿੰਦਰ ਕੌਰ,ਪਰਕਾਸ਼ ਕੌਰ ਸੈਣੀ,ਦੱਤ ਕੁਮਾਰ,ਅਮਨਦੀਪ ਸਿੰਘ,ਰਣਜੀਤ ਸਿੰਘ,ਸਹੇਲ ਸਿੰਘ,ਭਾਗ ਸਿੰਘ ਬੜੀ,ਕਮਿੱਕਰ ਸਿੰਘ ਡਾਢੀ,ਰਜਿੰਦਰ ਸਿੰਘ ਰਾਜੂ,ਸਰਬਜੀਤ ਭਟੋਲੀ,ਸੋਹਣ ਸਿੰਘ ਨਿੱਕੂਵਾਲ,ਦਰਸ਼ਨ ਸਿੰਘ ਅਟਾਰੀ, ਮੋਹਨ ਲਾਲ, ਜੁਝਾਰ ਆਸਪੁਰ, ਬਿੱਲਾ ਮਹਿਲਵਾਂ ਆਦਿ ਸ਼ਾਮਲ ਸਨ।