ਲਗਾਤਾਰ ਤਿੰਨ ਸਾਲ ਮਿਹਨਤ ਕਰਨ ਤੋਂ ਬਾਅਦ ਮਨਜ਼ੂਰ ਕਰਵਾਇਆ ਡਬਲ ਰੇਲਵੇ ਅੰਡਰ ਬ੍ਰਿਜ - ਕੰਬੋਜ
ਕੁਲਵੰਤ ਸਿੰਘ ਬੱਬੂ
- ਅੰਡਰ ਬ੍ਰਿਜ ਬਣਨ ਨਾਲ ਰਾਜਪੁਰਾ ਵਾਸੀਆਂ ਨੂੰ ਮਿਲੇਗਾ ਰੁਜਗਾਰ- ਵਿਧਾਇਕ ਕੰਬੋਜ
ਰਾਜਪੁਰਾ 18 ਸਤੰਬਰ 2021 - ਅੱਜ ਰਾਜਪੁਰਾ ਵਿਖੇ ਪਟਿਆਲਾ ਤੋਂ ਅੰਬਾਲਾ ਜਾਣ ਵਾਲੇ ਕਰੋੜਾਂ ਰੁਪਏ ਦੀ ਲਾਗਤ ਨਾਲ ਬਣੇ ਸ਼ਹਿਰ ਦੇ ਆਈਸੀਐਲ ਰੋਡ ਤੇ ਡਬਲ ਅੰਡਰਬ੍ਰਿਜ ਇੱਕ ਸਾਈਡ ਦਾ ਉਦਘਾਟਨ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਕੀਤਾ। ਤਕਰੀਬਨ 4 ਕਰੋੜ ਦੀ ਲਾਗਤ ਨਾਲ ਬਣੇ ਇਸ ਅੰਡਰਬ੍ਰਿਜ ਦਾ ਉਦਘਾਟਨ ਕਰਨ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਮੁੱਖ ਮਹਿਮਾਨ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਅਤੇ ਆਈਸੀਐਲ ਪ੍ਰਾਜੈਕਟ ਦੇ ਐਮ ਡੀ ਪਰਮ ਕੁਮਾਰ ਪਹੁੰਚੇ। ਇਸ ਮੌਕੇ ਤੇ ਹਲਕਾ ਵਿਧਾਇਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਲੰਮੇਂ ਸਾਲਾਂ ਤੋਂ ਲਗਾਤਾਰ ਮਿਹਨਤ ਕਰਨ ਦੇ ਬਾਅਦ ਰੇਲਵੇ ਅੰਡਰ ਬ੍ਰਿਜ ਪਾਸ ਕਰਾਇਆ ਜਿਸ ਦੀ ਇੱਕ ਸਾਈਡ ਅੱਜ ਰਾਜਪੁਰਾ ਵਾਸੀਆਂ ਲਈ ਖੋਲ੍ਹ ਦਿੱਤੀ ਗਈ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਇਸ ਅੰਡਰਬ੍ਰਿਜ ਦੇ ਬਣਨ ਨਾਲ ਰਾਜਪੁਰਾ ਸ਼ਹਿਰ ਨੂੰ ਬਹੁਤ ਵੱਡਾ ਫਾਇਦਾ ਮਿਲੇਗਾ। ਜਿਸ ਨਾਲ ਰਾਜਪੁਰਾ ਸ਼ਹਿਰ ਦੇ ਜਨਤਾ ਨੂੰ ਰੁਜ਼ਗਾਰ ਦੇ ਮੌਕੇ ਵਧਣਗੇ। ਅਤੇ ਰਾਜਪੁਰਾ ਸ਼ਹਿਰ ਵਿੱਚ ਵਪਾਰਕ ਵਰਗ ਨੂੰ ਵੀ ਇਸ ਅੰਡਰਬ੍ਰਿਜ ਨਾਲ ਫਾਇਦਾ ਮਿਲੇਗਾ।ਰਾਜਪੁਰਾ ਵਾਸੀਆਂ ਦੀ ਬਹੁਤ ਪੁਰਾਣੀ ਮੰਗ ਨੂੰ ਦੇਖਦਿਆਂ ਹੋਇਆਂ ਰੇਲਵੇ ਬੋਰਡ ਤੋਂ ਡਬਲ ਅੰਡਰਪਾਥ ਨੂੰ ਪਾਸ ਕਰਵਾਇਆ ਗਿਆ। ਇਸ ਮੌਕੇ ਤੇ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨਾਲ ਜ਼ਿਲ੍ਹਾ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਮਿਲਟੀ,ਆਈਸੀਐਲ ਪ੍ਰੋਜੈਕਟ ਦੇ ਐਮ ਡੀ ਪਰਮ ਕੁਮਾਰ,ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸਤਰੀ, ਸੀਨੀਅਰ ਵਾਇਸ ਪ੍ਰਧਾਨ ਅਮਨਦੀਪ ਸਿੰਘ ਨਾਗੀ, ਚੇਅਰਮੈਨ ਸਰਬਜੀਤ ਸਿੰਘ ਮਾਣਕਪੁਰ ਅਤੇ ਵੱਖ-ਵੱਖ ਵਾਰਡਾਂ ਦੇ ਕੌਂਸਲਰ ਅਤੇ ਸ਼ਹਿਰ ਦੇ ਹੋਰ ਪਤਵੰਤੇ ਸੱਜਣ ਇਸ ਮੌਕੇ ਤੇ ਹਾਜਰ ਰਹੇ।
ਕੀ ਕਹਿਣਾ ਰਾਜਪੁਰਾ ਵਾਸੀਆਂ ਦਾ
ਇਸ ਮੌਕੇ ਤੇ ਜਦੋ ਰਾਜਪੁਰਾ ਵਾਸੀਆਂ ਨਾਲ਼ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਲੰਮੇ ਸਮੇਂ ਤੋਂ ਰਾਜਪੁਰਾ ਵਾਸੀਆਂ ਦੀ ਇੱਕ ਮੰਗ ਸੀ ਜਿਸ ਨੂੰ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੁਆਰਾ ਅੱਜ ਹਲ ਕੀਤਾ ਗਿਆ। ਉਹਨਾਂ ਦੱਸਿਆ ਕਿ ਅੱਜ ਤੋਂ ਦਸ ਸਾਲ ਪਹਿਲਾਂ ਇਥੇ ਬਹੁਤ ਵੱਡੀ ਇੰਡਸਟਰੀ ਹੁੰਦੀ ਸੀ। ਉਸ ਇੰਡਸਟਰੀ ਨੂੰ ਵੀ ਉਹ ਇਸ ਅੰਡਰਬ੍ਰਿਜ ਦਾ ਫਾਇਦਾ ਮਿਲੇਗਾ ਤੇ ਆਮ ਜਨਤਾ ਨੂੰ ਵੀ ਸਮੇਂ ਦੀ ਨਜ਼ਾਕਤ ਨੂੰ ਦੇਖਦਿਆਂ ਹੋਇਆਂ ਇਕ ਥਾ ਤੋਂ ਦੂਜੀ ਥਾਂ ਜਾਣ ਵਿੱਚ ਅਸਾਨੀ ਹੋਵੇਗੀ। ਇਸ ਮੌਕੇ ਤੇ ਉਥੇ ਮੌਜੂਦ ਸ਼ਹਿਰ ਵਾਸੀਆਂ ਨੇ ਹਲਕਾ ਵਿਧਾਇਕ, ਪੰਜਾਬ ਸਰਕਾਰ ਅਤੇ ਰੇਲਵੇ ਬੋਰਡ ਦਾ ਧੰਨਵਾਦ ਕੀਤਾ।