ਨਵਜੋਤ ਸਿੱਧੂ ਨੂੰ ਕਿਸੇ ਵੀ ਕੀਮਤ ’ਤੇ ਪ੍ਰਵਾਨ ਨਹੀਂ ਕਰਾਂਗਾ : ਕੈਪਟਨ ਅਮਰਿੰਦਰ ਸਿੰਘ
ਚੰਡੀਗੜ੍ਹ, 18 ਸਤੰਬਰ, 2021: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਹ ਨਵਜੋਤ ਸਿੱਧੂ ਨੁੰ ਬਤੌਰ ਮੁੱਖ ਮੰਤਰੀ ਪ੍ਰਵਾਨ ਨਹੀਂ ਕਰਨਗੇ ਕਿਉਂਕਿ ਉਹ ਕਾਬਲ ਨਹੀਂ ਬਲਕਿ ਤਬਾਹੀ ਲਿਆਉਣ ਵਾਲੇ ਹਨ।ਇਕ ਨਿੱਜੀ ਟੀ ਵੀ ਚੈਨਲ ਨਾਲ ਗੱਲਬਾਤ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਹਿਲਾਂ ਸਿੱਧੂ ਨੇ ਬਤੌਰ ਇਕ ਮਹਿਕਮੇ ਦੇ ਮੰਤਰੀ ਪੂਰਾ ਵਿਭਾਗ ਤਬਾਹ ਕਰ ਦਿੱਤਾ ਤੇ ਹੁਣ ਉਸ ਤੋਂ ਪੂਰਾ ਪੰਜਾਬ ਤਬਾਹ ਨਹੀਂ ਕਰਵਾਇਆ ਜਾਸਕਦਾ।
ਅਮਰਿੰਦਰ ਸਿੰਘ ਨੇ ਤ੍ਰਿਪਤ ਬਾਜਵਾ ’ਤੇ ਵੀ ਤਿੱਖਾ ਹਮਲਾ ਕੀਤਾ। ਉਹਨਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਮੇਰੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਤੇ ਮੈਂ 13 ਸਾਲ ਕੇਸ ਭੁਗਤਿਆ। ਇੰਨਾ ਹੀ ਨਹੀਂ ਬਲਕਿ ਇਕ ਕਮੇਟੀ ਬਣਾ ਕੇ ਮੇਰੀ ਵਿਧਾਨ ਸਭਾ ਮੈਂਬਰੀ ਖਾਰਜ ਕਰ ਦਿੱਤੀ ਜੋ ਮੈਂਨੂੰ ਸੁਪਰੀਮ ਕੋਰਟ ਨੇ ਬਹਾਲ ਕੀਤੀ।ਜਦੋਂ ਅਕਾਲੀ ਦਲ ਨਾਲ ਮੇਰੀ ਦੁਸ਼ਮਣੀ ਹੈ ਤਾਂ ਮੈਂ ਅਕਾਲੀਆਂ ਨਾਲਸਾਂਝ ਕਿਵੇਂ ਪਾਸਕਦਾ ਹਾਂ। ਉਹਨਾਂ ਕਿਹਾ ਕਿ ਤ੍ਰਿਪਤ ਬਾਜਵਾ ਨੂੰ ਜਾਂ ਤਾਂ ਰਾਜਨੀਤੀ ਦੀ ਸਮਝ ਨਹੀਂ ਹੈ ਜਾਂ ਫਿਰ ਉਹ ਝੂਠ ਬੋਲ ਰਹੇ ਹਨ।
ਕੈਪਟਨ ਨੇ ਸਪਸ਼ਟ ਕੀਤਾ ਕਿ ਉਹਨਾਂ ਨੇ ਪਹਿਲਾਂ ਹੀ ਸੋਨੀਆ ਗਾਂਧੀ ਨੂੰ ਸਪਸ਼ਟ ਕਰ ਦਿੱਤਾ ਸੀ ਕਿ ਮੈਂ ਨਵਜੋਤ ਸਿੱਧੂ ਨਾਲਕੰਮ ਨਹੀਂ ਕਰ ਸਕਦਾ, ਮੈਂ ਅਸਤੀਫਾ ਦੇ ਦਿੰਦਾ ਹਾਂ ਤਾਂ ਇਸ ’ਤੇ ਸੋਨੀਆਗਾਂਧੀ ਨੇ ਕਿਹਾ ਕਿ ਤੁਸੀਂ ਕੰਮ ਕਰਦੇ ਰਹੋ। ਹੁਣ ਸੋਨੀਆ ਦਾ ਮਨ ਕਿਉਂ ਬਦਲ ਗਿਆ ਪਤਾ ਨਹੀਂ। ਉਹਨਾਂ ਕਿਹਾਕਿ ਮੈਨੂੰ ਨਹੀਂ ਪਤਾ ਕਿ ਹਾਈਕਮਾਂਡ ਨੇ ਕਿਸਨੂੰ ਕੀ ਕਿਹਾ।
ਉਹਨਾਂ ਕਿਹਾਕਿ ਬਤੌਰ ਮੁੱਖ ਮੰਤਰੀ ਸਾਢੇ 9 ਸਾਲਾ ਦੇ ਸਮੇਂ ਵਿਚ ਮੈਂ ਸੂਬੇ ਤੇ ਪੰਜਾਬੀਆਂ ਲਈ ਡੱਟ ਕੇਕੰਮ ਕੀਤਾ।
ਕੈਪਟਨ ਨੇ ਇਹ ਜ਼ਰੂਰ ਕਿਹਾ ਕਿ ਉਹਨਾਂ ਦੇ ਸੰਸਦ ਵਿਚ ਵੀ ਦੋਸਤ ਹਨ ਤੇ ਵਿਧਾਨ ਸਭਾ ਵਿਚ ਵੀ ਹਨ। ਅੱਜ ਮੈਂ ਅਸਤੀਫਾ ਦਿੱਤਾ ਤੇ ਸਿਆਸਤ ਵਿਚ ਮੌਕੇ ਹਮੇਸ਼ਾ ਹੁੰਦੇਹਨ ਤੇ ਮੇਰੇ ਕੋਲ ਹਨ।