ਮੇਅਰ ਤੇ ਕਮਿਸ਼ਨਰ ਨੇ ਫ੍ਰੀ ਬਰਥ ਕੰਟਰੋਲ ਹਸਪਤਾਲ ਦਾ ਦੌਰਾ ਕੀਤਾ
ਅੰਮ੍ਰਿਤਸਰ, ਬਾਬੂਸ਼ਾਹੀ ਨੈੱਟਵਰਕ, 18 ਸਤੰਬਰ, 2021- ਨੂੰ ਮੇਅਰ ਕਰਮਜੀਤ ਸਿੰਘ ਅਤੇ ਕਮਿਸ਼ਨਰ ਮਾਲਵਿੰਦਰ ਸਿੰਘ ਜੱਗੀ ਵੱਲੋਂ ਵੇਰਕਾ ਦੇ ਨਜ਼ਦੀਕ ਵੀ.ਪੀ.ਓ.ਫਤਿਹਗੜ ਸੁਕੱਰਚੱਕ ਵਿਖੇ ਐਨੀਮਲ ਵੈਲਫੇਅਰ ਚੈਰੀਟੇਬਲ ਟ੍ਰਸਟ ਵੱਲੋਂ ਨਗਰ ਨਿਗਮ, ਅੰਮ੍ਰਿਤਸਰ ਦੇ ਸਹਿਯੋਗ ਨਾਲ ਬੇਜ਼ੁਬਾਨ ਜਾਨਵਾਰਾਂ ਦੀ ਸੇਵਾ ਹਿੱਤ ਚਲਾਏ ਜਾ ਰਹੇ ਫ੍ਰੀ ਬਰਥ ਕੰਟਰੋਲ ਹਸਪਤਾਲ ਦਾ ਦੌਰਾ ਕੀਤਾ ਅਤੇ ਉਕਤ ਸੰਸਥਾ ਵੱਲੋਂ ਕੀਤੇ ਜਾ ਰਹੇ ਬਰਥ ਕੰਟਰੋਲ ਦੇ ਉਪਰੇਸ਼ਨਾਂ ਬਾਰੇ ਜਾਣਕਾਰੀ ਲਈ । ਇਸ ਮੌਕੇ ਮੇਅਰ ਕਰਮਜੀਤ ਸਿੰਘ ਨੇ ਦੱਸਿਆ ਕਿ ਮੌਜੂਦਾ ਨਿਗਮ ਹਾਊਸ ਜਦੋ ਦਾ ਹੌਦ ਵਿਚ ਆਇਆ ਹੈ ਉਹਨਾਂ ਵੱਲੋਂ ਸ਼ਹਿਰ ਵਿਚ ਵਧ ਰਹੇ ਅਵਾਰਾ ਕੁੱਤਿਆਂ ਦੀ ਤਾਦਾਦ ਤੇ ਠੱਲ ਪਾਉਣ ਲਈ ਜੋਨ ਵਾਈਜ਼ ਡਾਗ ਸਟਰਲਾਇਜੇਸ਼ਨ ਸੈੱਟਰ ਸਥਾਪਿਤ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਸੀ ਅਤੇ ਹਰ ਇਕ ਜੋਨ ਵਿਚ ਪੱਕੇ ਸੈਂਟਰ ਸਥਾਪਿਤ ਕਰਨ ਲਈ ਕਰੋੜਾ ਰੁਪਏ ਪਾਸ ਕੀਤੇ ਗਏ ਹਨ ਅਤੇ ਇਸ ਸਮੇਂ ਨਗਰ ਨਿਗਮ ਦੇ ਪਰਿਆਸ ਨਾਲ ਸ਼ਹਿਰ ਦੇ ਹਰ ਇਕ ਵਾਰਡ ਵਿਚੋਂ ਅਵਾਰਾ ਕੁੱਤਿਆਂ ਨੂੰ ਫੱੜਕੇ ਉਹਨਾਂ ਦੀ ਨਸਬੰਦੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਐਨੀਮਲ ਵੈਲਫੇਅਰ ਚੈਰੀਟੇਬਲ ਟ੍ਰਸਟ ਵੱਲੋਂ ਨਗਰ ਨਿਗਮ, ਅੰਮ੍ਰਿਤਸਰ ਦੇ ਸਹਿਯੋਗ ਨਾਲ ਜੋ ਬੇਜੁਬਾਨ ਜਾਨਵਾਰਾਂ ਦੀ ਸੇਵਾ ਹਿੱਤ ਫ੍ਰੀ ਬਰਥ ਕੰਟਰੋਲ ਹਸਪਤਾਲ ਅਧੀਨ ਕੰਮ ਕੀਤਾ ਜਾ ਰਿਹਾ ਹੈ ਉਹ ਬੜਾ ਸ਼ਲਾਘਾਯੋਗ ਹੈ।
ਇਸ ਮੌਕੇ ਤੇ ਐਨੀਮਲ ਵੈਲਫੇਅਰ ਚੈਰੀਟੇਬਲ ਟ੍ਰਸਟ ਦੀ ਸੰਚਾਲਕ ਮੈਡਮ ਅਨੀਤ ਛੀਨਾ, ਫਲੋਰ ਮੈਨੇਜਰ ਸੰਦੀਪ ਕੁਮਾਰ, ਕ੍ਰਿਸ਼ਨਾ ਮਦਾਨ, ਡਾ: ਲਕਸ਼ਮੀ ਨਰਾਇਣ, ਡਾ: ਸਾਹਿਲ ਵਿਆਸ ਅਤੇ ਹੋਰ ਸਟਾਫ਼ ਮੌਜੂਦ ਸਨ