ਭਗਵਾਨ ਸ੍ਰੀ ਗਣੇਸ਼ ਉਤਸਵ ਦੇ ਸਮਾਗਮਾਂ ਚ ਕੇਵਲ ਸਿੰਘ ਢਿੱਲੋਂ ਨੇ ਕੀਤੀ ਸ਼ਿਰਕਤ
ਕਮਲਜੀਤ ਸਿੰਘ ਸੰਧੂ, ਬਾਬੂਸ਼ਾਹੀ ਨੈੱਟਵਰਕ
ਬਰਨਾਲਾ, 18 ਸਤੰਬਰ 2021- ਭਗਵਾਨ ਸ੍ਰੀ ਗਣੇਸ਼ ਉਤਸਵ ਸਬੰਧੀ ਬਰਨਾਲਾ ਸ਼ਹਿਰ ਵਿੱਚ ਵੱਖ-ਵੱਖ ਥਾਵਾਂ 'ਤੇ ਧਾਰਮਿਕ ਸਮਾਗਮ ਚੱਲ ਰਹੇ ਹਨ। ਇਹਨਾਂ ਸਮਾਗਮਾਂ ਵਿੱਚ ਕਾਂਗਰਸ ਪਾਰਟੀ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਵਲੋਂ ਹਾਜ਼ਰੀ ਲਗਵਾ ਕੇ ਭਗਵਾਨ ਸ੍ਰੀ ਗਣੇਸ਼ ਜੀ ਦਾ ਅਸ਼ੀਰਵਾਦ ਲਿਆ ਗਿਆ। ਇਸ ਮੌਕੇ ਕੇਵਲ ਢਿੱਲੋਂ ਨੇ ਕਿਹਾ ਕਿ ਪੰਜਾਬ ਖਾਸ ਕਰ ਬਰਨਾਲਾ ਦੀ ਧਰਤੀ ਭਾਗਾਂ ਵਾਲੀ ਹੈ। ਜਿੱਥੇ ਸਾਰੇ ਧਰਮਾਂ, ਜਾਤਾਂ ਦੇ ਲੋਕ ਹਰ ਧਾਰਮਿਕ ਸਮਾਗਮ ਰਲ ਮਿਲ ਕੇ ਮਨਾਉਂਦੇ ਹਨ।
ਇਹ ਧਾਰਮਿਕ ਸਮਾਗਮ ਸਾਡੀ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਦੇ ਹਨ। ਉਹਨਾਂ ਸਮੂਹ ਸ਼ਹਿਰ ਨਿਵਾਸੀਆਂ ਨੂੰ ਗਣੇਸ਼ ਉਤਸਵ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਪ੍ਰਬੰਧਕਾਂ ਵਲੋਂ ਸ.ਢਿੱਲੋਂ ਦੇ ਸਨਮਾਨ ਵੀ ਕੀਤੇ ਗਏ। ਇਸ ਮੌਕੇ ਚੇਅਰਮੈਨ ਮੱਖਣ ਸ਼ਰਮਾ, ਚੇਅਰਮੈਨ ਜੀਵਨ ਬਾਂਸਲ, ਨਰਿੰਦਰ ਨੀਟਾ, ਦਵਿੰਦਰ ਦੇਵ, ਰਮਨ ਸਦਿਓੜਾ, ਸੁਖਦਰਸ਼ਨ ਸਦਿਓੜਾ, ਬਬਲੂ, ਗੋਬਿੰਦ, ਕੁਲਵਿੰਦਰ ਕਾਲਾ, ਰਾਕੇਸ਼, ਗੁਰਵਿੰਦਰ ਭੋਲੂ, ਮੱਖਣ ਜੌੜਾ, ਰੌਕੀ, ਹੈਪੀ, ਅਮਰਜੀਤ, ਭੁਪਿੰਦਰ ਪੱਪੀ, ਰਜਿੰਦਰ ਰਾਜਾ, ਹਰਵਿੰਦਰ ਸਿੰਘ ਚਹਿਲ, ਪੀਏ ਦੀਪ ਸੰਘੇੜਾ ਅਤੇ ਵਰੁਣ ਗੋਇਲ ਵੀ ਹਾਜ਼ਰ ਸਨ।