ਮੇਅਰ ਕਰਮਜੀਤ ਸਿੰਘ ਵੱਲੋਂ ਫੋਗ ਸਪ੍ਰੇਅ ਦੇ ਕੰਮ ਦੀ ਕੀਤੀ ਜਾ ਰਹੀ ਮੋਨੀਟਰਿੰਗ
ਅੰਮ੍ਰਿਤਸਰ, ਬਾਬੂਸ਼ਾਹੀ ਨੈੱਟਵਰਕ, 18 ਸਤੰਬਰ 2021- ਮੇਅਰ ਕਰਮਜੀਤ ਸਿੰਘ ਤੇ ਕਮਿਸ਼ਨਰ ਮਾਲਵਿੰਦਰ ਸਿੰਘ ਜੱਗੀ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਤੇ ਨਗਰ ਨਿਗਮ ਦੇ ਸਿਹਤ ਵਿਭਾਗ ਵੱਲੋ ਸ਼ਹਿਰ ਵਿਚ ਜੰਗੀ ਪੱਧਰ ਤੇ ਫੋਗ/ਸਪ੍ਰੇਅ ਲਈ ਤਮਾਮ ਮਸ਼ੀਨਰੀ ਅਤੇ ਅਮਲਾ ਸੜ੍ਹਕਾਂ ਤੇ ਉਤਾਰਿਆ ਹੋਇਆ ਹੈ।, ਜਿਸ ਦੇ ਸਿੱਟੇ ਵੱਜੋ ਅੱਜ ਮਿਤੀ 18-9-2021 ਨੂੰ ਸ਼ਹਿਰ ਦੀਆਂ 32 ਵਾਰਡਾਂ ਵਿਚ ਫੋਗਿੰਗ ਅਤੇ ਮੱਛਰਮਾਰ ਦਵਾਈ ਦਾ ਸਪ੍ਰੇਅ ਕਰਵਾਇਆ ਗਿਆ। ਇਸ ਸਬੰਧ ਵਿਚ ਦੱਸਦੇ ਹੋਏ ਸਿਹਤ ਅਫ਼ਸਰ ਡਾ: ਸੌਰਭ ਚਾਵਲਾ ਅਤੇ ਏ.ਐਮ.ਓ. ਡਾ: ਰਮਾ ਵੱਲੋਂ ਆਪਣੇ ਬਿਆਨ ਵਿਚ ਦੱਸਿਆ ਗਿਆ ਕਿ ਮੇਅਰ ਤੇ ਕਮਿਸ਼ਨਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼ਹਿਰ ਵਿਚ ਸ਼ਤ-ਪ੍ਰਤੀਸ਼ਤ ਫੋਗ ਸਪ੍ਰੇਅ ਦਾ ਕੰਮ ਮੁਕੰਮਲ ਕੀਤਾ ਜਾ ਰਿਹਾ ਹੈ ਤੇ ਅੱਜ ਸਹਿਰ ਦੇ ਪੰਜ ਵਿਧਾਨ ਸਭਾ ਹਲਕਿਆਂ ਦੀਆਂ 32 ਵਾਰਡਾਂ ਵਿਚ ਫੋਗਿੰਗ ਸਪ੍ਰੇਅ ਕੀਤੀ ਗਈ, ਜਿਸ ਨਾਲ ਡੇਂਗੂ/ਮਲੇਰੀਆ ਤੋਂ ਸ਼ਹਿਰਵਾਸੀਆਂ ਨੂੰ ਨਿਜਾਤ ਮਿਲ ਸਕੇ। ਇਸ ਕੰਮ ਲਈ 16 ਫੋਗ ਮਸੀਨਾ ਨਾਲ ਰੋਜਾਨਾ 32 ਵਾਰਡਾਂ ਵਿਚ ਫੋਗਿੰਗ ਸਪ੍ਰੇਅ ਕੀਤਾ ਜਾਵੇਗਾ ਤੇ ਆਉਣ ਵਾਲੇ ਦਿਨਾਂ ਵਿਚ ਕੋਈ ਵੀ ਗਲੀ-ਮੁਹੱਲਾ ਫੋਗ ਸਪ੍ਰੇਅ ਤੋਂ ਬਗੈਰ ਨਹੀਂ ਰਹਿੰਣ ਦਿੱਤਾ ਜਾਵੇਗਾ।
ਇਸ ਮੌਕੇ ਮੇਅਰ ਕਰਮਜੀਤਿ ਸਿੰਘ ਨੇ ਕਿਹਾ ਕਿ ਨਗਰ ਨਿਗਮ ਅੰਮ੍ਰਿਤਸਰ ਦਾ ਸਿਹਤ ਵਿਭਾਗ ਪੂਰੀ ਤਨਦੇਹੀ ਅਤੇ ਮੁਸਤੈਦੀ ਨਾਲ ਆਪਣੀ ਡਿਊਟੀ ਨਿਭਾ ਰਿਹਾ ਹੈ ਸ਼ਹਿਰ ਨੂੰ ਬਕਾਇਦਾ ਸਾਫ-ਸੁਥਰਾ ਰੱਖਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਕਰੋਨਾ ਕਾਲ ਦੌਰਾਂਣ ਨਿਗਮ ਦੇ ਸਫਾਈ ਸੈਨਿਕਾਂ ਵੱਲੋਂ ਆਪਣੀਆਂ ਜਾਨਾਂ ਦੀ ਪਰਵਾਹ ਨਾ ਕਰਦੇ ਹੌਏ ਆਪਣੀਆਂ ਡਿਊਟੀਆਂ ਨਿਭਾਈਆਂ ਹਨ। ਇਸ ਤੋਂ ਇਲਾਵਾ ਵੈਕਸੀਨੇਸ਼ਨ ਦੇ ਕੰਮ ਵਿਚ ਵੀ ਨਗਰ ਨਿਗਮ ਦਾ ਇਕ ਅਹਿਮ ਯੋਗਦਾਨ ਹੈ। ਉਹਨਾਂ ਕਿਹਾ ਕਿ ਡੇਂਗੂ/ਮਲੇਰੀਆ ਤੋਂ ਸਹਿਰਵਾਸੀਆਂ ਨੂੰ ਨਿਜਾਤ ਦੁਆਉਣ ਲਈ ਸਿਹਤ ਵਿਭਾਗ ਦਾ ਤਮਾਮ ਅਮਲਾ ਤੇ ਮਸ਼ੀਨਰੀ ਸੜਕਾਂ ਤੇ ਉਤਾਰੀ ਗਈ ਹੈ ਤੇ ਰੋਜਾਨਾ ਸ਼ਹਿਰ ਦੀਆਂ 32 ਵਾਰਡਾਂ ਵਿਚ ਇਹ ਫੋਗ ਸਪ੍ਰੇਅ ਦਾ ਕੰਮ ਕੀਤਾ ਜਾਵੇਗਾ। ਇਸ ਤੋਂ ਇਲਾਵਾ ਛੌਟੇ-ਛੌਟੇ ਗਲੀ ਮੁਹੱਲਿਆਂ ਵਿਚ ਫੋਗ ਸਪ੍ਰੇਅ ਦਾ ਕੰਮ ਕਰਨ ਲਈ 10 ਮੈਨੂਅਲ ਸਪ੍ਰੇਅ ਮਸ਼ੀਨਾਂ ਦਾ ਖਰੀਦ ਕੀਤੀ ਜਾ ਰਹੀ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਨਿਗਮ ਸੜ੍ਹਕਾਂ, ਬਾਜਾਰਾ, ਗਲੀਆਂ ਮੁਹੱਲਿਆਂ ਵਿਚ ਤਾਂ ਸਾਫ਼-ਸਫਾਈ ਤੇ ਡੇਂਗੂ ਦੀ ਰੋਕਥਾਮ ਲਈ ਕਾਰਵਾਈ ਕਰ ਸਕਦੀ ਹੈ, ਪਰ ਘਰਾਂ ਦੀਆਂ ਫਰਿਜਾਂ ਦੀਆਂ ਬੈਕ ਟ੍ਰੇਆਂ, , ਛੱਤਾਂ, ਗਮਲਿਆਂ, ਕੂਲਰਾਂ ਆਦਿ ਵਿਚ ਪਾਣੀ ਨੂੰ ਜਮ੍ਹਾ ਨਾ ਹੋਣ ਦੇਣ ਦੀ ਜਿੰਮੇਵਾਰੀ ਸ਼ਹਿਰਵਾਸੀਆਂ ਦੀ ਆਪਣੀ ਹੈ। ਮੇਅਰ ਨੇ ਕਿਹਾ ਕਿ ਨਗਰ ਨਿਗਮ ਨੂੰ ਆਪਣੀ ਜਿੰਮੇਵਾਰੀ ਨਿਭਾਉਣ ਲਈ ਸ਼ਹਿਰਵਾਸੀਆਂ ਦਾ ਵੀ ਭਰਪੂਰ ਸਹਿਯੋਗ ਲੋੜੀਂਦਾ ਹੈ।