ਪੰਜਾਬ ਸਿੱਖਿਆ ਵਿਭਾਗ ਮਨਿਸਟੀਰੀਅਲ ਸਟਾਫ ਐਸੋਸੀਏਸ਼ਨ ਨੇ ਦਿੱਤਾ ਮੰਗਪੱਤਰ, ਪੜ੍ਹੋ
ਰੂਪਨਗਰ, ਬਾਬੂਸ਼ਾਹੀ ਨੈੱਟਵਰਕ,18 ਸਤੰਬਰ 2021-ਪੰਜਾਬ ਸਿੱਖਿਆ ਵਿਭਾਗ ਮਨਿਸਟੀਰੀਅਲ ਸਟਾਫ (ਸਬ ਆਫਿਸ) ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਨੂੰ ਮੰਗਪੱਤਰ ਸੌਂਪਿਆ। ਇਸ ਮੌਕੇ ਐਸੋਸੀਏਸ਼ਨ ਦੇ ਜਿਲ੍ਹਾ ਪ੍ਧਾਨ ਵਰਿੰਦਰ ਕੁਮਾਰ ਸ਼ਰਮਾ ਅਤੇ ਸਰਪ੍ਸਤ ਬਾਲ ਕ੍ਰਿਸ਼ਨ ਸੁਪਰਡੰਟ ਨੇ ਮੰਗਾਂ ਬਾਰੇ ਦੱਸਿਆ ਕਿ ਸਿੱਖਿਆ ਵਿਭਾਗ ਅਧੀਨ ਸਕੂਲਾਂ ਵਿਚ ਕੰਮ ਕਰਦੇ ਕਲਰਕਾਂ ਨੂੰ ਵਿਭਾਗ ਵੱਲੋਂ ਤਾਇਨਾਤੀ ਵਾਲੇ ਸਕੂਲ ਤੋਂ ਇਲਾਵਾ 2-2 ਹੋਰ ਸਕੂਲਾਂ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਜਿਸ ਕਾਰਨ ਕਲੈਰੀਕਲ ਕਾਮੇ ਕੰਮ ਦੇ ਬਹੁਤ ਜਿਆਦਾ ਬੋਝ ਦੇਠ ਦਬ ਗਏ ਹਨ। ਵਾਧੂ ਚਾਰਜ ਹੋਣ ਕਾਰਨ ਬਹੁਤ ਮਾਨਸਿਕ ਪਰੇਸ਼ਾਨੀ ਚੋਂ ਲੰਘ ਰਹੇ ਹਨ।
ਸਕੂਲਾਂ ਵਿਚ ਇਕ ਕਲਰਕ ਨਾਲ ਸਬੰਧਿਤ ਬਹੁਤ ਸਾਰੇ ਕੰਮ ਜਿਵੇਂ ਤਨਖਾਹ, ਆਮਦਨ ਕਰ, ਜੀਪੀਐੱਫ, ਤਿਮਾਹੀ ਰਿਪੋਰਟਂ, ਸੇਵਾ ਪੱਤਰੀਆਂ, ਫੀਸਾਂ ਫੰਡ, ਗ੍ਰਾਂਟਾਂ, ਡਾਕ, ਈ-ਪੰਜਾਬ, ਪ੍ਰੀਖਿਆ ਕੇਂਦਰ, ਮੈਡੀਕਲ ਬਿੱਲ, ਕੋਰਟ ਕੇਸ, ਰਿਟਾਇਰੀ ਲਾਭ, ਆਡਿਟ, ਖਜ਼ਾਨਾ, ਵਜੀਫਾ, ਬੋਰਡ ਰਜਿਸਟ੍ਰੇਸ਼ਨ ਆਦਿ ਕਲਰਕ ਕਰਦਾ ਹੈ ਜੋ ਕਿ ਇਕ ਕਲਰਕ ਇਕ ਸਕੂਲ ਵਿਚ ਹੀ ਪੂਰਾ ਕਰ ਸਕਦਾ ਹੈ। ਇਸ ਦੌਰਾਨ ਮੰਗ ਕੀਤੀ ਕਿ ਇਕ ਕਲਰਕ ਨੂੰ ਇਕ ਸਕੂਲ ਦਾ ਕੰਮ ਹੀ ਦਿੱਤਾ ਜਾਏ। ਸਕੂਲਾਂ ਵਿਚ ਵਾਧੂ ਚਾਰਜ ਨਾ ਦੇਣ, ਸਕੂਲਾਂ ਅਤੇ ਦਫਤਰਾਂ ਵਿਚ ਕਲਰਕਾਂ ਦੀਆਂ ਖਾਲੀ ਪਈਆਂ 1500 ਅਸਾਮੀਆਂ ਨੂੰ ਘਰ ਘਰ ਰੋਜ਼ਗਾਰ ਅਧੀਨ ਨਵੀਂ ਭਰਤੀ ਕਰਕੇ ਭਰਨ ਦੀ ਮੰਗ ਕੀਤੀ। ਇਸ ਮੌਕੇ ਅਮਰਜੀਤ ਸਿੰਘ ਵਿੱਤ ਸਕੱਤਰ, ਦਲਵਿੰਦਰ ਸਿੰਘ, ਲਖਵੀਰ ਸਿੰਘ, ਸੁਰਿੰਦਰ ਸਿੰਘ, ਗੁਰਸੇਵਕ ਸਿੰਘ,ਕ੍ਰਿਸ਼ਨ ਕੁਮਾਰ, ਸੁਖਦੇਵ ਸਿੰਘ ਆਦਿ ਮੌਜੂਦ ਸਨ।