ਪੰਜਾਬ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ’ਚ ਅਮਰਿੰਦਰ ਨੁੰ ਕੁਰਸੀ ਤੋਂ ਲਾਹੁਣ ਦੀ ਹੋ ਸਕਦੀ ਹੈ ਕੋਸ਼ਿਸ਼ ?
ਚੰਡੀਗੜ੍ਹ, 18 ਸਤੰਬਰ, 2021: ਪੰਜਾਬ ਕਾਂਗਰਸ ਵਿਧਾਇਕ ਦਲ ਦੀ ਹਾਈ ਕਮਾਂਡ ਵੱਲੋਂ ਅੱਜ ਸ਼ਾਮ 5.00 ਵਜੇ ਸੱਦੀ ਗਈ ਮੀਟਿੰਗ ਵਿਚ ਕੈਪਟਨ ਅਮਰਿੰਦਰ ਸਿੰਘ ਨੁੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਹੁਣ ਦਾ ਯਤਨ ਹੋ ਸਕਦਾ ਹੈ।
ਪਾਰਟੀ ਸੂਤਰਾਂ ਦੇ ਮੁਤਾਬਕ ਬਾਗੀ ਧੜਾ ਮੁੱਖ ਮੰਤਰੀ ਦੇ ਖਿਲਾਫ ਬੇਵਿਸਾਹੀ ਮਤਾ ਲਿਆ ਸਕਦਾ ਹੈ। ਆਮ ਤੌਰ ’ਤੇ ਕਾਂਗਰਸ ਵਿਚ ਇਹ ਰਵਾਇਤ ਰਹੀ ਹੈ ਕਿ ਜੇਕਰ ਅਜਿਹੇ ਹਾਲਾਤ ਬਣਦੇ ਹਨ ਤਾਂ ਫਿਰ ਇਕ ਲਾਈਨ ਦਾ ਮਤਾ ਮੀਟਿੰਗ ਵਿਚ ਅਪਣਾਇਆ ਜਾਂਦਾ ਹੈ ਜਿਸ ਵਿਚ ਸਾਰੇ ਅਧਿਕਾਰ ਪਾਰਟੀ ਦੇ ਕੌਮੀ ਪ੍ਰਧਾਨ ਨੂੰ ਸੌਂਪ ਦਿੱਤੇ ਜਾਂਦੇ ਹਨ। ਸੂਤਰਾਂ ਮੁਤਾਬਕ ਅਜਿਹਾ ਹੀ ਕੁਝ ਅੱਜ ਦੀ ਮੀਟਿੰਗ ਵਿਚ ਵੀ ਹੋ ਸਕਦਾ ਹੈ।
ਹਾਲਾਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧੜੇ ਨੇ ਇਸ ਮਾਮਲੇ ਵਿਚ ਆਪਣੇ ਪੱਤੇ ਨਹੀਂ ਖੋਲ੍ਹੇ ਪਰ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਹਾਈ ਕਮਾਂਡ ਵੱਲੋਂ ਵਿਧਾਇਕ ਦਲ ਦੇ ਨੇਤਾ ਕੈਪਟਨ ਅਮਰਿੰਦਰ ਸਿੰਘ ਨੁੰ ਦਰਕਿਨਾਰ ਕਰ ਕੇ ਦੇਰ ਰਾਤ ਨੁੰ ਟਵੀਟ ਕਰ ਕੇ ਮੀਟਿੰਗ ਸੱਦਣ ਦੀ ਕਾਰਵਾਈ ਅਜਿਹੇ ਸੰਕੇਤ ਹਨ ਕਿ ਹਾਈ ਕਮਾਂਡ ਤੇ ਬਾਗੀ ਧੜਾ ਇਹ ਨਹੀਂ ਚਾਹੁੰਦਾ ਸੀ ਕਿ ਮੁੱਖ ਮੰਤਰੀ ਦੇ ਧੜੇ ਨੁੰ ਤਿਆਰੀ ਦਾ ਸਮਾਂ ਮਿਲੇ।
Live:ਕੀ ਹੋਵੇਗਾ CLP ਦੀ ਮੀਟਿੰਗ 'ਚ ? ਕੀ Captain ਕੈਪਟਨ ਨੂੰ ਬਦਲਣ ਦੀ ਹੋਵੇਗੀ ਮੰਗ ? ਸੀ ਐਲ ਪੀ ਮੀਟਿੰਗ ਪਿਛੇ ਕੀ ਹੈ ਨੀਅਤ ? ਤਿਰਛੀ ਨਜ਼ਰ ਬਲਜੀਤ ਬੱਲੀ ਦੀ
https://www.babushahi.com/punjabi/full-news.php?id=128138&headline=Live:%E0%A8%95%E0%A9%80-%E0%A8%B9%E0%A9%8B%E0%A8%B5%E0%A9%87%E0%A8%97%E0%A8%BE-CLP-%E0%A8%A6%E0%A9%80-%E0%A8%AE%E0%A9%80%E0%A8%9F%E0%A8%BF%E0%A9%B0%E0%A8%97-%27%E0%A8%9A-?-%E0%A8%95%E0%A9%80-Captain-%E0%A8%95%E0%A9%88%E0%A8%AA%E0%A8%9F%E0%A8%A8-%E0%A8%A8%E0%A9%82%E0%A9%B0-%E0%A8%AC%E0%A8%A6%E0%A8%B2%E0%A8%A3-%E0%A8%A6%E0%A9%80-%E0%A8%B9%E0%A9%8B%E0%A8%B5%E0%A9%87%E0%A8%97%E0%A9%80-%E0%A8%AE%E0%A9%B0%E0%A8%97-?--%E0%A8%B8%E0%A9%80-%E0%A8%90%E0%A8%B2-%E0%A8%AA%E0%A9%80-%E0%A8%AE%E0%A9%80%E0%A8%9F%E0%A8%BF%E0%A9%B0%E0%A8%97--%E0%A8%AA%E0%A8%BF%E0%A8%9B%E0%A9%87-%E0%A8%95%E0%A9%80--%E0%A8%B9%E0%A9%88-%E0%A8%A8%E0%A9%80%E0%A8%85%E0%A8%A4-?-%E0%A8%A4%E0%A8%BF%E0%A8%B0%E0%A8%9B%E0%A9%80-%E0%A8%A8%E0%A9%9B%E0%A8%B0-%E0%A8%AC%E0%A8%B2%E0%A8%9C%E0%A9%80%E0%A8%A4-%E0%A8%AC%E0%A9%B1%E0%A8%B2%E0%A9%80--%E0%A8%A6%E0%A9%80