ਕਾਂਗੜ ਦੇ ਜਵਾਈ ਨੂੰ ਐਲਿਜੀਬਿਲਟੀ ਦੇ ਆਧਾਰ 'ਤੇ ਦਿੱਤੀ ਨੌਕਰੀ, ਅਕਾਲੀ ਦਲ ਰੋ ਰਿਹਾ ਮਗਰਮੱਛ ਦੇ ਹੰਝੂ - ਰਾਣਾ ਗੁਰਮੀਤ ਸੋਢੀ
ਸੰਜੀਵ ਸੂਦ
- ਕਾਂਗੜ ਦੇ ਜਵਾਈ ਨੂੰ ਨੌਕਰੀ ਦੇਣ ਦੇ ਵੀ ਦਿੱਤੀ ਪ੍ਰਤੀਕਿਰਿਆ, ਕਾਂਗਰਸ ਨੂੰ ਦੱਸਿਆ ਇਕਜੁੱਟ
ਲੁਧਿਆਣਾ, 17 ਸਤੰਬਰ 2021 - ਲੁਧਿਆਣਾ ਵਿੱਚ ਇੱਕ ਸਮਾਗਮ ਚ ਸ਼ਿਰਕਤ ਕਰਨ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸੋਢੀ ਨੇ ਕਿਹਾ ਹੈ ਕਿ ਅਕਾਲੀ ਦਲ ਜੋ ਦਿੱਲੀ ਦੇ ਵਿਚ ਮਾਰਚ ਕਰ ਰਿਹਾ ਹੈ ਉਹ ਸਿਰਫ ਇਕ ਮਗਰਮੱਛ ਦੇ ਹੰਝੂ ਰੋਣ ਵਾਲਾ ਕੰਮ ਹੈ। ਉਨ੍ਹਾਂ ਸਾਫ ਕਿਹਾ ਕਿ ਸਿਰਫ਼ ਕਾਂਗਰਸ ਹੀ ਇਕ ਅਜਿਹੀ ਪਾਰਟੀ ਹੈ ਜੋ ਕਿਸਾਨਾਂ ਦੇ ਨਾਲ ਪਹਿਲੇ ਦਿਨ ਤੋਂ ਖੜ੍ਹੀ ਹੈ। ਇਸ ਦੌਰਾਨ ਉਨ੍ਹਾਂ ਕਾਂਗੜ ਦੇ ਜਵਾਈ ਨੂੰ ਨੌਕਰੀ ਦਿੱਤੇ ਜਾਣ ਤੇ ਕਿਹਾ ਕਿ ਇਸ ਗੱਲ ਨੂੰ ਮੁੱਦਾ ਨਹੀਂ ਬਣਾਉਣਾ ਚਾਹੀਦਾ ਜੇ ਉਨ੍ਹਾਂ ਚ ਕੋਈ ਐਲਿਜੀਬਿਲਟੀ ਹੋਵੇਗੀ ਤਾਂ ਹੀ ਉਨ੍ਹਾਂ ਨੂੰ ਇਹ ਨੌਕਰੀ ਦਿੱਤੀ ਜਾ ਰਹੀ ਹੈ।
ਉੱਧਰ ਦੂਜੇ ਪਾਸੇ ਕਾਂਗਰਸ ਦੇ ਲਗਾਤਾਰ ਚੱਲ ਰਹੇ ਕਲੇਸ਼ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਕਾਂਗਰਸ ਇਕਜੁੱਟ ਹੈ ਆਪਸ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਧੜੇਬਾਜ਼ੀ ਨਹੀਂ ਹੈ ਉਨ੍ਹਾਂ ਕਿਹਾ ਕਿ ਚੋਣਾਂ ਵਿਚ ਕਾਂਗਰਸ ਇਕ ਧੜੇ ਵਾਂਗ ਹੀ ਚੋਣ ਲੜੇਗੀ, ਉਧਰ ਕਿਸਾਨਾਂ ਵੱਲੋਂ ਸਿਆਸੀ ਆਗੂਆਂ ਦੇ ਕੀਤੇ ਜਾ ਰਹੇ ਘਿਰਾਓ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਕਿਸਾਨ ਅੱਜ ਪਰੇਸ਼ਾਨ ਹੈ ਜਿਸ ਕਰਕੇ ਉਹ ਚਾਹੁੰਦਾ ਹੈ ਕਿ ਉਨ੍ਹਾਂ ਦੀ ਆਵਾਜ਼ ਵਿਧਾਨ ਸਭਾ ਲੋਕ ਸਭਾ ਚ ਪਹੁੰਚਾਈ ਜਾਵੇ।
ਜਿਸ ਕਰਕੇ ਉਹ ਸਿਆਸੀ ਆਗੂਆਂ ਦਾ ਘਿਰਾਓ ਕਰ ਰਹੇ ਨੇ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਜੋ ਕਿਸਾਨ ਹਿਤੈਸ਼ੀ ਹੋਣ ਦੇ ਦਾਅਵੇ ਕਰ ਰਹੀਆਂ ਨੇ ਸਿਰਫ਼ ਕਾਂਗਰਸ ਦੇ ਹੀ ਸਾਂਸਦ ਸੰਸਦ ਪਿੰਡ ਵਿੱਚ ਕਿਸਾਨਾਂ ਦੇ ਹੱਕ ਦੀ ਆਵਾਜ਼ ਚੁੱਕਦੇ ਰਹੇ ਸਗੋਂ ਦਿੱਲੀ ਧਰਨੇ ਤੇ ਵੀ ਕਈ ਮਹੀਨੇ ਬੈਠੇ ਰਹੇ..ਨਰਿੰਦਰ ਮੋਦੀ ਦੇ ਜਨਮਦਿਨ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਨੇ ਕਿ ਅੱਜ ਦੇ ਦਿਨ ਨਰਿੰਦਰ ਮੋਦੀ ਕਿਸਾਨਾਂ ਨੂੰ ਸੌਗਾਤ ਦਿੰਦਿਆਂ ਖੇਤੀ ਕਾਨੂੰਨ ਰੱਦ ਕਰ ਦੇਣ ਤਾਂ ਜੋ ਕਿਸਾਨ ਵੀ ਖ਼ੁਸ਼ ਹੋ ਜਾਣ..ਇਸ ਦੌਰਾਨ ਉਨ੍ਹਾਂ ਨੂੰ ਜਦੋਂ ਸਵਾਲ ਕੀਤਾ ਗਿਆ ਕਿ ਅੱਜ ਕੈਬਨਿਟ ਚੁੱਕੀ ਫੈਸਲੇ ਹੋ ਸਕਦੇ ਨੇ ਤਾਂ ਉਨ੍ਹਾਂ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।