ਮਿ੍ਤਕ ਆਸ਼ਰਤ ਕਮੇਟੀ ਦੇ ਮੈਂਬਰ ਨੌਕਰੀਆਂ ਲੈਣ ਲਈ ਪਾਵਰਕਾਮ ਮੁੱਖ ਦਫਤਰ ਦੀ ਛੱਤ ਤੇ ਚੜ੍ਹੇ
ਜਗਤਾਰ ਸਿੰਘ, ਬਾਬੂਸ਼ਾਹੀ ਨੈੱਟਵਰਕ
ਪਟਿਆਲਾ 17 ਸਤੰਬਰ 2021- ਮ੍ਰਿਤਕ ਮੁਲਾਜ਼ਮਾਂ ਦੇ ਵਾਰਸ ਅੱਜ ਪਾਵਰਕਾਮ ਦੇ ਮੁੱਖ ਦਫ਼ਤਰ ਦੀ ਇਮਾਰਤ ਦੀ ਛੱਤ 'ਤੇ ਚੜ੍ਹ ਗਏ ਹਨ। ਗੁਪਤ ਤਰੀਕੇ ਨਾਲ ਦਫ਼ਤਰ 'ਚ ਦਾਖ਼ਲ ਹੋਏ ਪ੍ਰਦਰਸ਼ਨਕਾਰੀ ਪਾਵਰਕੌਮ ਦੇ ਸਭ ਤੋਂ ਉੱਚੀ ਇਮਾਰਤ ਦੀ ਛੱਤ ਤਕ ਪੁੱਜ ਗਏ ਤੇ ਉੱਥੇ ਖੜ੍ਹ ਕੇ ਸਰਕਾਰ ਤੇ ਪਾਵਰਕੌਮ ਮੈਨੇਜਮੈਂਟ ਖਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਰੌਲਾ ਪੈਂਦਾ ਦੇਖ ਪਾਵਰਕੌਮ ਸੁਰੱਖਿਆ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਆਸ਼ਰਤ ਕਮੇਟੀ ਦੇ ਮੈਂਬਰ ਪਿਛਲੇ ਕਈ ਮਹੀਨਿਆਂ ਤੋਂ ਸੇਵਾਵਾਂ ਦੌਰਾਨ ਮੌਤ ਦਾ ਸ਼ਿਕਾਰ ਮੁਲਾਜ਼ਮ ਦੇ ਵਾਰਸਾਂ ਨੂੰ ਪਾਵਰਕੌਮ 'ਚ ਨੌਕਰੀ ਦੇਣ ਦੀ ਮੰਗ ਕਰ ਰਹੇ ਹਨ। ਕਈ ਵਾਰ ਧਰਨੇ ਪ੍ਰਦਰਸ਼ਨ ਤੇ ਮੀਟਿੰਗਾਂ ਵੀ ਹੋ ਚੁੱਕੀਆਂ ਹਨ ਪਰ ਹਾਲੇ ਤਕ ਕੋਈ ਹੱਲ ਨਹੀਂ ਹੋ ਸਕਿਆ ਹੈ ਜਿਸ ਕਰਕੇ ਅੱਜ ਨੌਕਰੀ ਦੀ ਮੰਗ ਨੂੰ ਲੈ ਕੇ ਇਹ ਪ੍ਰਦਰਸ਼ਨਕਾਰੀ ਪਾਵਰਕੌਮ ਮੁੱਖ ਦਫ਼ਤਰ ਦੀ ਇਮਾਰਤ ਦੀ ਛੱਤ ਤੇ ਚੜ੍ਹ ਗਏ ਹਨ।