ਦਿੱਲੀ ਰੋਸ ਮਾਰਚ ਧਰਨੇ ਲਈ ਹਰਪਾਲ ਜੁਨੇਜਾ ਕਾਫਲੇ ਸਮੇਤ ਰਵਾਨਾ
ਜਗਤਾਰ ਸਿੰਘ, ਬਾਬੂਸ਼ਾਹੀ ਨੈੱਟਵਰਕ
ਪਟਿਆਲਾ 17 ਸਤੰਬਰ 2021- ਅੱਜ ਸੋ੍ਮਣੀ ਅਕਾਲੀ ਦਲ ਦਾ ਵੱਡਾ ਕਾਫ਼ਲਾ ਰਵਾਨਾ ਕਰਦੇ ਸਮੇਂ ਇੰਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਹਰਪਾਲ ਜੁਨੇਜਾ ਨੇ ਕਿਹਾ ਇਹ ਰੋਸ ਮਾਰਚ ਕੋਈ ਸਿਆਸੀ ਨਹੀਂ, ਬਲਕਿ ਨਿਰੋਲ ਕਿਸਾਨ ਪੱਖੀ ਹੈ, ਅਤੇ ਇਹ ਸ਼੍ਰੋਮਣੀ ਅਕਾਲੀ ਦਲ ਦੇ ਕਾਲ਼ੇ ਕਨੂੰਨਾਂ ਖ਼ਿਲਾਫ਼ ਵਿੱਢੇ ਸੰਘਰਸ਼ ਦਾ ਅਹਿਮ ਪੜਾਅ ਸਾਬਤ ਹੋਵੇਗਾ। ਆਓ, ਕਿਸਾਨ ਅੰਦੋਲਨ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ, ਇਸ ਰੋਸ ਮਾਰਚ ਰਾਹੀਂ ਕੇਂਦਰ ਨੂੰ ਜ਼ਿੱਦ ਤਿਆਗਣ ਲਈ ਮਜਬੂਰ ਕਰੀਏ। ਵਿਰੋਧੀ ਧਿਰਾਂ ਜਾਣਬੁੱਝ ਕੇ ਅਕਾਲੀ ਦਲ ਦੇ ਖਿਲਾਫ ਲੋਕਾਂ ਵਿਚ ਰੋਹ ਪੈਦਾ ਕਰਨ ਦਾ ਯਤਨ ਕਰ ਰਹੀਆਂ ਹਨ ਜਦਕਿ ਅਕਾਲੀ ਦਲ ਹੀ ਕਿਸਾਨਾਂ ਨਾਲ ਹਮੇਸ਼ਾ ਡਟ ਕੇ ਪਹਿਰਾ ਦਿੰਦੇ ਹੈ । ਹਰਪਾਲ ਜੁਨੇਜਾ ਮੁੱਖ ਸੇਵਾਦਾਰ ਪਟਿਆਲਾ ਸ਼ਹਿਰੀ, ਪ੍ਰਧਾਨ ਜ਼ਿਲਾ ਪਟਿਆਲਾ ਸ਼ਹਿਰੀ ਦੀ ਯੋਗ ਅਗਵਾਈ ਦੇ ਵਿੱਚ ਸਮਾਗਮ ਲਈ ਸਿੰਗੂ ਬਾਰਡਰ ਦੀ ਧਰਤੀ ਤੇ ਜੈਕਾਰਿਆਂ ਦੀ ਗੂੰਜ਼ ਨਾਲ ਕਿਸਾਨੀ ਸੰਘਰਸ਼ ਨੂੰ ਬੁਲੰਦ ਕਰਨ ਲਈ ਜਾਦੇ ਹੋਏ।