ਸਕੂਲ ਬੱਸ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ
ਬਲਵਿੰਦਰ ਸਿੰਘ ਧਾਲੀਵਾਲ, ਬਾਬੂਸ਼ਾਹੀ ਨੈੱਟਵਰਕ
ਸੁਲਤਾਨਪੁਰ ਲੋਧੀ 17 ਸਤੰਬਰ 2021- ਕਸਬਾ ਲੋਹੀਆਂ ਖਾਸ ਦੇ ਨੇੜੇ ਬੱਸ ਦਾ ਮੋਟਰਸਾਈਕਲ ਨਾਲ ਇੱਕ ਭਿਆਨਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਚ' ਮੋਟਰਸਾਈਕਲ ਤੇ ਜਾਂ ਰਹੇ ਪਿੰਡ ਸਿੱਧੂਪੁਰ ਦੇ ਨੌਜਵਾਨ ਦੀ ਦਰਦਨਾਕ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਰੋਬਿਨਪ੍ਰੀਤ ਸਿੰਘ ਪੁੱਤਰ ਤਰਲੋਚਨ ਸਿੰਘ ਵਾਸੀ ਪਿੰਡ ਸਿੱਧੂਪੁਰ ਕੋਲਡ ਡਰਿੰਕ ਦੀ ਬੋਤਲ ਲੈਣ ਲੋਹੀਆਂ ਖਾਸ ਨੂੰ ਗਿਆ ਤਾਂ ਵਾਪਸੀ ਵੇਲੇ ਰਸਤੇ 'ਚ ਪੈਂਦੀ ਪੀਰਾਂ ਦੀ ਜਗ੍ਹਾ ਕੋਲ ਸਾਹਮਣੇ ਤੋਂ ਆਉਂਦੀ 'ਅਕਾਲ ਗਲੈਕਸੀ ਕਾਨਵੈਂਟ ਸਕੂਲ ਸਿੱਧੂਪੁਰ' ਦੀ ਬੱਸ ਨਾਲ ਜ਼ਬਰਦਸਤ ਟੱਕਰ ਹੋ ਗਈ, ਜਿਸ ਵਿਚ ਰੋਬਨਪ੍ਰੀਤ ਸਿੰਘ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਲੋਹੀਆਂ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਜਿੱਥੋਂ ਡਾਕਟਰਾਂ ਨੇ ਉਸ ਦੀ ਹਾਲਤ ਗੰਭੀਰ ਦੇਖਕੇ ਉਸ ਨੂੰ ਜਲੰਧਰ ਲਈ ਰੈਫ਼ਰ ਕਰ ਦਿੱਤਾ ਗਿਆ ਸੀ ਜੋ ਰਸਤੇ ਵਿਚ ਹੀ ਦਮ ਤੋੜ ਗਿਆ ਦੱਸਿਆ ਜਾਂਦਾ ਹੈ। ਲੋਹੀਆਂ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਨਕੋਦਰ ਰੈਫ਼ਰ ਕਰ ਦਿੱਤਾ ਹੈ।