ਅਜੈਵੀਰ ਸਿੰਘ ਲਾਲਪੁਰਾ ਵੱਲੋਂ ਰਾਧਾ ਅਸ਼ਟਮੀ ਮੌਕੇ ਹਾਜ਼ਰੀ ਭਰੀ
ਰੂਪਨਗਰ, 16 ਸਤੰਬਰ 2021- ਇਲਾਕੇ ਦੀ ਉੱਘੀ ਸਮਾਜ ਸੇਵੀ ਸ਼ਖ਼ਸੀਅਤ ਅਜੈਵੀਰ ਸਿੰਘ ਲਾਲਪੁਰਾ ਵੱਲੋਂ ਰਾਧਾ ਅਸ਼ਟਮੀ ਮੌਕੇ ਰੋਪੜ ਦੇ ਵੱਖ ਵੱਖ ਮੰਦਰਾਂ ਵਿਚ ਹਾਜ਼ਰੀ ਲਗਵਾਈ। ਰਾਧਾ ਅਸ਼ਟਮੀ ਮਹਾਂ ਉਤਸਵ ਮੌਕੇ ਸਰਦਾਰ ਇਕਬਾਲ ਸਿੰਘ ਲਾਲਪੁਰਾ ਜ਼ੀ ਦੇ ਚੇਅਰਮੈਨ ਬਣਨ ਉਪਰੰਤ ਉਨ੍ਹਾਂ ਦੇ ਸਪੁੱਤਰ ਸ ਅਜੈਵੀਰ ਸਿੰਘ ਲਾਲਪੁਰਾ ਰੋਪੜ ਦੇ ਵੱਖ ਵੱਖ ਮੰਦਰਾਂ ਵਿੱਚ ਹਾਜ਼ਰੀ ਲਗਵਾਈ ਜਿਸ ਵਿੱਚ ਓਹਨਾਂ ਨੇ ਸ਼ਿਵਾਲਾ ਮੰਦਰ ਮੱਥਾ ਟੇਕਿਆ। ਹਰੇ ਕ੍ਰਿਸ਼ਨਾ ਮੰਦਰ, ਰਾਧਾ ਅਸ਼ਟਮੀ ਮੌਕੇ ਵਿਸ਼ਨੂੰ ਮਾਤਾ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਗਵਾਈ।
ਹਨੂੰਮਾਨ ਮੰਦਰ ਵਿੱਚ ਵੀ ਮੱਥਾ ਟੇਕਿਆ। ਇਸ ਮੌਕੇ ਸ ਅਜੈਵੀਰ ਸਿੰਘ ਲਾਲਪੁਰਾ ਨੇ ਸਾਰੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ ਅਤੇ ਇਸ ਰਾਧਾ ਅਸ਼ਟਮੀ ਸਭ ਨੂੰ ਲੱਖ ਲੱਖ ਵਧਾਈ ਦਿੱਤੀ। ਇਸ ਹਨੂੰਮਾਨ ਮੰਦਰ ਦੇ ਪ੍ਰਧਾਨ ਕਪਿਲ ਸ਼ਰਮਾ, ਸਾਬਕਾ ਚੇਅਰਮੈਨ ਮਿਊਂਸਿਪਲ ਕੌਂਸਲ ਇੰਦਰਸੈਨ ਛਤਵਾਲ, ਹਰੀ ਕ੍ਰਿਸ਼ਨਾ ਸਨਕੀਰਤ ਮੰਡਲ ਦੇ ਪ੍ਰਧਾਨ ਮੂਲਰਾਜ ਜੀ, ਯੁਵਾ ਮੋਰਚਾ ਜਿਲਾ ਵਾਈਸ ਪ੍ਰਧਾਨ ਗਗਨ ਵਰਮਾ, ਰੋਪਡ਼ ਮੰਡਲ ਦੇ ਪ੍ਰਧਾਨ ਹਰਮਿੰਦਰਪਾਲ ਸਿੰਘ ਆਹਲੂਵਾਲੀਆ, ਨੰਦ ਕਿਸ਼ੋਰ ਭਟਨਾਨਗਰ ਜਸਪ੍ਰੀਤ ਸਿੰਘ ਰੋਪੜ, ਰਾਜੀਵ ਜੀ, ਮਹਿਲਾ ਮੋਰਚਾ ਦੇ ਪ੍ਰਧਾਨ ਸਵਿਤਾ ਮੋਦੀ, ਨੀਰਜ ਜੀ, ਰਮਨ ਜਿੰਦਲ, ਅਸ਼ਵਨੀ ਸ਼ਰਮਾ, ਨਰੇਸ਼ ਧਵਨ, ਆਈਟੀ ਸੈੱਲ ਕਨਵੀਅਰ ਕਰਨ ਸ਼ਰਮਾ, ਰੋਹਿਤ, ਭਾਰਤ ਵਿੱਗ, ਅਭਿਸ਼ੇਕ ਅਗਨੀਹੋਤਰੀ, ਬੰਤ ਲਹਿਰਾਂ ਆਦਿ ਹਾਜ਼ਰ ਸਨ।