ਬੀਬੀ ਮਨਦੀਪ ਕੌਰ ਨਾਗਰਾ ਹਾਦਸਿਆ ਦਾ ਸ਼ਿਕਾਰ ਹੋਏ ਵਿਅਕਤੀਆਂ ਨੂੰ ਮੁਆਵਜਾ ਰਾਸ਼ੀ ਦੇ ਚੈਕ ਵੰਡਦੇ ਹੋਏ
ਦੀਦਾਰ ਗੁਰਨਾ
ਫਤਹਿਗੜ੍ਹ ਸਾਹਿਬ, 24 ਜੁਲਾਈ : ਪੰਜਾਬ ਸਰਕਾਰ ਲੋਕਾਂ ਨਾਲ ਕੀਤੇ ਇੱਕ ਇੱਕ ਵਾਅਦੇ ਨੂੰ ਅਮਲੀ ਜਾਮਾ ਪਹਿਨਾ ਰਹੀ ਹੈ ਅਤੇ ਸਮਾਜ ਦੇ ਹਰੇਕ ਵਰਗ ਦੀ ਭਲਾਈ ਲਈ ਲੋਕ ਭਲਾਈ ਸਕੀਮਾਂ ਦਾ ਲਾਭ ਯੋਗ ਲਾਭਪਾਤਰੀਆਂ ਨੂੰ ਦੇਣ ਲਈ ਪੂਰੀ ਪਾਰਦਰਸ਼ਤਾ ਨਾਲ ਕਾਰਜ ਕੀਤੇ ਜਾ ਰਹੇ ਹਨ , ਇਹ ਪ੍ਰਗਟਾਵਾ ਫਤਹਿਗੜ੍ਹ ਸਾਹਿਬ ਦੇ ਵਿਧਾਇਕ ਸ੍ਰ: ਕੁਲਜੀਤ ਸਿੰਘ ਨਾਗਰਾ ਕਾਰਜਕਾਰੀ ਪ੍ਰਧਾਨ ਪੰਜਾਬ ਕਾਂਗਰਸ ਦੀ ਧਰਮਪਤਨੀ ਬੀਬੀ ਮਨਦੀਪ ਕੌਰ ਨਾਗਰਾ ਨੇ ਮਾਰਕਿਟ ਕਮੇਟੀ ਸਰਹਿੰਦ ਵਿਖੇ ਖੇਤੀ ਮਸ਼ੀਨਰੀ ਨਾਲ ਹਾਦਸਿਆ ਦਾ ਸ਼ਿਕਾਰ ਹੋਏ ਵਿਅਕਤੀਆਂ ਨੂੰ 4,60,000/- ਰੁਪਏ ਦੀ ਮੁਆਵਜਾ ਰਾਸ਼ੀ ਦੇ ਚੈਕ ਵੰਡਣ ਉਪਰੰਤ ਲੋਕਾਂ ਨਾਲ ਗੱਲਬਾਤ ਕਰਦਿਆਂ ਕੀਤਾ
ਇਸ ਮੌਕੇ ਨਿਰਮਲ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਬਲਾੜੀ ਖੁਰਦ ਨੂੰ ਟੋਕੇ ਦੀ ਮਸ਼ੀਨ ਨਾਲ ਖੱਬੇ ਹੱਥ ਦੀਆਂ ਦੋ ਉਗਲਾਂ ਕੱਟੀਆਂ ਜਾਣ ਕਾਰਨ 20000/-ਰੁਪਏ,ਜਸਵਿੰਦਰ ਸਿੰਘ ਪੁੱਤਰ ਗੁਰਮੁੱਖ ਸਿੰਘ ਪਿੰਡ ਭੁਆਖੇੜੀ ਨੂੰ ਟੋਕੇ ਦੀ ਮਸ਼ੀਨ ਨਾਲ ਸੱਜੇ ਹੱਥ ਦੀਆਂ ਚਾਰ ਉਗਲਾਂ ਅਤੇ ਅੰਗੂਠਾ ਕੱਟਿਆਂ ਜਾਣ ਕਾਰਨ 40000/-ਰੁਪਏ ਅਤੇ ਸਵ:ਸੁਖਵਿੰਦਰ ਸਿੰਘ ਪੁੱਤਰ ਸ੍ਰ: ਸ਼ੀਤਲ ਸਿੰਘ ਵਾਸੀ ਪਿੰਡ ਭੁਆਖੇੜੀ ਦੀ ਕਰੰਟ ਲੱਗਣ ਦੌਰਾਨ ਮੌਤ ਹੋ ਜਾਣ ਕਾਰਨ ਉਨ੍ਹਾਂ ਦੀ ਵਾਰਸ ਸ੍ਰੀਮਤੀ ਕੁਲਜੀਤ ਕੌਰ ਨੂੰ 02 ਲੱਖ ਰੁਪਏ,ਸਵ:ਧਰਮਿੰਦਰ ਸਿੰਘ ਪੁੱਤਰ ਸ੍ਰ: ਰਤਨ ਸਿੰਘ ਵਾਸੀ ਪਿੰਡ ਬਾਗ ਸਿਕੰਦਰ ਦੀ ਕਰੰਟ ਲੱਗਣ ਦੌਰਾਨ ਮੌਤ ਹੋ ਜਾਣ ਕਾਰਨ ਉਨ੍ਹਾਂ ਦੀ ਵਾਰਸ ਸ੍ਰੀਮਤੀ ਨਰਿੰਦਰਜੀਤ ਨੂੰ 02 ਲੱਖ ਰੁਪਏ,ਦੀ ਸਹਾਇਤਾ ਰਾਸ਼ੀ ਦੇ ਚੈੱਕ ਦਿੱਤੇ ਗਏ
ਇਸ ਮੌਕੇ ਸਕੱਤਰ ਮਾਰਕਿਟ ਕਮੇਟੀ ਸ੍ਰ: ਗਗਨਦੀਪ ਸਿੰਘ,ਮਾਰਕਿਟ ਕਮੇਟੀ ਸਰਹਿੰਦ ਦੇ ਚੇਅਰਮੈਨ ਗੁਲਸ਼ਨ ਰਾਏ ਬੋਬੀ,ਮਾਰਕਿਟ ਕਮੇਟੀ ਚਨਾਰਥਲ ਦੇ ਚੇਅਰਮੈਨ ਬਲਜਿੰਦਰ ਸਿੰਘ ਅਤਾਪੁਰ,ਵਾਇਸ ਚੇਅਰਮੈਨ ਬਲਵਿੰਦਰ ਸਿੰਘ ਮਾਵੀ,ਸੀਨੀਅਰ ਕਾਂਗਰਸੀ ਆਗੂ ਭੁਪਿੰਦਰ ਸਿੰਘ ਬਧੌਛੀ,ਨਗਰ ਕੌਂਸਲ ਸਰਹਿੰਦ ਦੇ ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਲਾਲੀ,ਬਲਾਕ ਪ੍ਰਧਾਨ ਗੁਰਮੁੱਖ ਸਿੰਘ ਪੰਡਰਾਲੀ,ਮੀਡੀਆ ਇੰਚਾਰਜ ਪਰਮਵੀਰ ਸਿੰਘ ਟਿਵਾਣਾ,ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਰਾਜਵੀਰ ਸਿੰਘ ਰਾਜਾ,ਸਰਪੰਚ ਦਵਿੰਦਰ ਸਿੰਘ ਜੱਲਾ,ਇੰਦਰਜੀਤ ਸਿੰਘ ਖਰੇ,ਗੁਰਜੀਤ ਸਿੰਘ ਲੋਗੀ,ਰਵਿੰਦਰ ਬਾਸੀ ਤੇ ਹੋਰ ਪਤਵੰਤੇ ਹਾਜ਼ਰ ਸਨ