ਧੋਖਾਧੜੀ ਨਾਲ ਜ਼ਮੀਨ ਦੇ ਗੈਰਕਾਨੂੰਨੀ ਦਸਤਾਵੇਜ਼ ਕਰਵਾਏ ਤਿਆਰ, ਪਰਚਾ ਦਰਜ
ਦੀਪਕ ਜੈਨ
- ਪੁਲਿਸ ਵਲੋਂ ਵਸੀਕਾ ਨਵੀਸ ਸਮੇਤ ਤਿੰਨ ਖਿਲਾਫ ਮਾਮਲਾ ਦਰਜ
ਜਗਰਾਓਂ, 24 ਜੁਲਾਈ 2021- ਪੁਲਿਸ ਵਲੋਂ ਤਿੰਨ ਵਿਅਕਤੀਆਂ ਖਿਲਾਫ ਥਾਣਾ ਸਿਟੀ ਜਗਰਾਓਂ ਵਿਖੇ ਧੋਖਾਧੜੀ ਨਾਲ ਜ਼ਮੀਨ ਦੇ ਗੈਰਕਾਨੂੰਨੀ ਦਸਤਾਵੇਜ਼ ਤਿਆਰ ਕਰਵਾਉਣ ਦੇ ਆਰੋਪ ਵਿਚ ਮੁਕਦਮਾ ਦਰਜ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਕਮਲਦੀਪ ਕੌਰ ਨੇ ਦਸਿਆ ਕਿ ਪੁਲਿਸ ਕੋਲ ਅਵਤਾਰ ਸਿੰਘ ਵਾਸੀ ਲੱਖਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਹਰਚੰਦ ਸਿੰਘ ਪੁੱਤਰ ਸੁਰਜੀਤ ਸਿੰਘ ਨੇ ਗੈਰ ਕਾਨੂੰਨੀ ਤਰੀਕੇ ਨਾਲ ਆਪਣੀ ਪਤਨੀ ਪਰਮਜੀਤ ਕੌਰ ਦੇ ਨਾਮ 'ਤੇ ਮਿਤੀ 23-4-21 ਨੂੰ ਮਾਲਕੀਯਤ ਤਬਦੀਲ ਕਰਵਾਈ ਹੈ , ਜਿਸ ਵਿਚ ਮਸਤੀਲ ਨੰਬਰ 29 ਦੇ ਕਿੱਲਾ ਨ. 15,16,24,25,14,17 ਦਰਜ ਕਰਕੇ ਕਬਜਾ ਸ਼ੋਅ ਕੀਤਾ ਹੈ।
ਜਦੋ ਕਿ ਅਵਤਾਰ ਸਿੰਘ ਦੇ ਲੜਕੇ ਹਰਪ੍ਰੀਤ ਸਿੰਘ ਅਤੇ ਕੁਲਵੰਤ ਸਿੰਘ ਮਸਤੀਲ ਨ.29 ਦੇ ਕਿੱਲਾ ਨੰਬਰ 15,16,25 ਕੀਮਤੀ 21-8-2002 ਤੋਂ ਕਾਬਜ ਹਨ ਜਿਸ ਤੋਂ ਜਾਹਰ ਹੁੰਦਾ ਹੈ ਕਿ ਹਰਚੰਦ ਸਿੰਘ ਨੇ ਆਪਣੇ ਗਵਾਹ ਬਲਵੰਤ ਸਿੰਘ ਅਤੇ ਵਸੀਕਾ ਨਵੀਸ ਦਰਸ਼ਨ ਸਿੰਘ ਨਾਲ ਮਿਲਕੇ ਗੈਰ ਕਾਨੂੰਨੀ ਤਰੀਕੇ ਨਾਲ ਪਰਮਜੀਤ ਕੌਰ ਦੇ ਨਾਮ ਮਿਤੀ 23-4-21 ਨੂੰ ਮਾਲਕੀਯਤ ਤਬਦੀਲ ਦਾ ਵਸੀਕਾ ਨੰਬਰ 2021-22/20/1/303 ਵਿਚ ਮਸਤੀਲ ਨੰਬਰ 29 ਦੇ ਸਪੈਸ਼ਲ ਨੰਬਰ 15,16,24,25,14,17, ਦਰਜ ਕਰਕੇ ਅਤੇ ਕਬਜਾ ਸ਼ੋਅ ਕਰਕੇ ਸਬ ਰਜਿਸਟਰਾਰ ਜਗਰਾਓਂ ਤੋਂ ਤਸਦੀਕ ਕਰਵਾਕੇ ਗੈਰ ਕਾਨੂੰਨੀ ਦਸਤਾਵੇਜ ਤਿਆਰ ਕੀਤਾ ਹੈ। ਐਸਐਸਪੀ ਚਰਨਜੀਤ ਸਿੰਘ ਸੋਹਲ ਦੇ ਹੁਕਮਾਂ 'ਤੇ ਹਰਚੰਦ ਸਿੰਘ , ਬਲਵੰਤ ਸਿੰਘ ਅਤੇ ਵਸੀਕਾ ਨਵੀਸ ਦਰਸ਼ਨ ਸਿੰਘ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਹੈ।