ਜੁਆਇੰਟ ਫੋਰਮ ਦੀ ਗਠਿਤ ਤਿੰਨ ਮੈਂਬਰੀ ਦੀ ਮੀਟਿੰਗ ਵਿੱਚ ਪੇ ਬੈਂਡ ਦੇ ਮੁੱਦੇ ਨੂੰ ਜਲਦੀ ਹੱਲ ਕਰਨ ਦੇ ਆਸਾਰ
ਜੀ ਐਸ ਪੰਨੂ
ਪਟਿਆਲਾ, 23 ਜੁਲਾਈ 2021 - ਮਿੰਨੀ ਸਕੱਤਰੇਤ ਚੰਡੀਗੜ੍ਹ ਵਿਖੇ ਪੰਜਾਬ ਸਰਕਾਰ ਵੱਲੋਂ ਬਿਜਲੀ ਮੁਲਾਜਮਾਂ ਦੇ ਮਸਲੇ ਸੁਨਣ ਅਤੇ ਹੱਲ ਕਰਨ ਲਈ ਗਠਿਤ ਤਿੰਨ ਮੈਂਬਰੀ ਕਮੇਟੀ ਦੀ ਮੀਟਿੰਗ ਪੀ.ਐਸ.ਈ.ਬੀ. ਇੰਪਲਾਈਜ ਜੁਆਇੰਟ ਫੋਰਮ ਦੇ ਨੁਮਾਇੰਦਿਆਂ ਨਾਲ ਹੋਈ ਮੀਟਿੰਗ ਵਿੱਚ ਗਠਿਤ ਕਮੇਟੀ ਵੱਲੋਂ ਸ੍ਰੀ ਅਨਿਰੁੱਧ ਤਿਵਾੜੀ ਚੇਅਰਮੈਨ, ਤਿੰਨ ਮੈਂਬਰੀ ਗਠਿਤ ਕਮੇਟੀ, ਵੇਣੂ ਪ੍ਰਸਾਦ ਚੇਅਰਮੈਨ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਸਮੇਤ ਆਰ.ਪੀ. ਪਾਂਡਵ ਡਾਇਰੈਕਟਰ ਪ੍ਰਬੰਧਕੀ, ਜਤਿੰਦਰ ਗੋਇਲ ਡਾਇਰੈਕਟਰ ਵਿੱਤ, ਬੀ.ਐਸ ਗੁਰਮ ਡਿਪਟੀ ਸਕੱਤਰ ਲੇਬਰ ਅਤੇ ਵੈਲਫੇਅਰ ਅਤੇ ਜੁਆਇੰਟ ਫੋਰਮ ਵੱਲੋਂ ਸਰਬ ਸਾਥੀ ਕੁਲਦੀਪ ਸਿੰਘ ਖੰਨਾ, ਸਿਕੰਦਰ ਨਾਥ, ਹਰਪਾਲ ਸਿੰਘ, ਬਲਵਿੰਦਰ ਸਿੰਘ ਸੰਧੂ, ਜਗਜੀਤ ਸਿੰਘ, ਵਿਜੇ ਕੁਮਾਰ ਸ਼ਰਮਾ, ਕੌਰ ਸਿੰਘ ਸੋਹੀ, ਕਰਮਚੰਦ ਭਾਰਦਵਾਜ ਸਕੱਤਰ, ਅਸ਼ੋਕ ਕੁਮਾਰ ਸ਼ਰਮਾ ਅਤੇ ਸਾਥੀ ਰਾਮ ਲੁਭਾਇਆ ਸ਼ਾਮਲ ਹੋਏ।
ਮੀਟਿੰਗ ਦੀ ਜਾਣਕਾਰੀ ਦਿੰਦਿਆ ਸਕੱਤਰ ਨੇ ਦੱਸਿਆ ਕਿ ਮੀਟਿੰਗ ਵਿੱਚ ਬਿਜਲੀ ਮੁਲਾਜਮਾਂ ਦੀਆਂ ਵਿੱਤ ਨਾਲ ਸਬੰਧਤ ਮੰਗਾਂ ਤੇ ਵਿਚਾਰ ਚਰਚਾ ਹੋਈ, ਪਰੰਤੂ ਮੁੱਖ ਤੌਰ ਤੇ ਬਿਜਲੀ ਮੁਲਾਜਮਾਂ ਦੇ ਚੱਲ ਰਹੇ ਭਖਦੇ ਮਸਲੇ ਪੇ—ਬੈਡ ਤੇ ਵਿਸਥਾਰ ਪੂਰਵਕ ਵਿਚਾਰ ਚਰਚਾ ਹੋਈ। ਤਿੰਨ ਮੈਂਬਰੀ ਕਮੇਟੀ ਨੇ ਜੁਆਇੰਟ ਫੋਰਮ ਦਾ ਪੱਖ ਧਿਆਨ ਪੂਰਵਕ ਸੁਣਿਆ ਅਤੇ ਪੇਸ ਕੀਤੇ ਪੱਖ ਅਨੁਸਾਰ ਮਸਲੇ ਦਾ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ।
ਮੀਟਿੰਗ ਵਿੱਚ ਜੁਆਇੰਟ ਫੋਰਮ ਦੇ ਨੁਮਾਇੰਦਿਆ ਨੇ ਜੋਰਦਾਰ ਸ਼ਬਦਾਂ ਵਿੱਚ ਮੰਗ ਰੱਖੀ ਕਿ ਪੇ ਬੈਂਡ ਦਾ ਮੁੱਦਾ ਪੇ ਰਵੀਜ਼ਨ ਨਾਲ ਜੁੜਿਆ ਮੁੱਦਾ ਹੈ। ਇਸ ਦਾ ਪੇ ਰਵੀਜ਼ਨ ਤੋਂ ਪਹਿਲਾਂ ਹੱਲ ਕੀਤਾ ਜਾਵੇ। ਤਿੰਨ ਮੈਂਬਰੀ ਕਮੇਟੀ ਨੇ ਬਿਜਲੀ ਨਿਗਮ ਦੇ ਕਰਮਚਾਰੀਆਂ ਦੀ ਪੇ ਰਵੀਜ਼ਨ ਤੋਂ ਪਹਿਲਾਂ ਮਸਲਾ ਹੱਲ ਕਰਨ ਦਾ ਫਿਰ ਭਰੋਸਾ ਦਿੱਤਾ। ਉਮੀਦ ਹੈ ਕਿ ਬਿਜਲੀ ਮੁਲਾਜਮਾਂ ਦੇ ਮਸਲਿਆਂ ਦੇ ਨਿਪਟਾਰੇ ਬਾਰੇ ਗਠਿਤ ਤਿੰਨ ਮੈਂਬਰੀ ਕਮੇਟੀ ਫੌਰੀ ਤੌਰ ਤੇ ਮੀਟਿੰਗ ਵਿੱਚ ਹੋਈ ਗੱਲਬਾਤ ਅਨੁਸਾਰ ਜਲਦੀ ਹੱਲ ਕੱਢੇਗੀ। ਮੀਟਿੰਗ ਅਨੁਸਾਰ ਪੇ ਬੈਂਡ ਆਦਿ ਮਸਲਿਆਂ ਦੇ ਹੱਲ ਹੋਣ ਦੇ ਆਸਾਰ ਬਣੇ ਹਨ।