ਜਗਰਾਓਂ:ਨਗਰ ਕੌਂਸਲ ਵਲੋਂ ਦੁਕਾਨਦਾਰਾਂ 'ਤੇ ਕਾਰਵਾਈ, ਪੁਲਿਸ ਪ੍ਰਸ਼ਾਸਨ ਵਲੋਂ ਬਾਹਰ ਪਿਆ ਸਾਮਾਨ ਕੀਤਾ ਗਿਆ ਜਬਤ
ਦੀਪਕ ਜੈਨ
ਜਗਰਾਓਂ, 23 ਜੁਲਾਈ 2021 - ਨਗਰ ਕੌਂਸਲ ਜਗਰਾਓਂ ਵਲੋਂ ਅੱਜ ਨਿਰਦੇਸ਼ ਨਾ ਮੰਨਣ ਵਾਲੇ ਦੁਕਾਨਦਾਰਾਂ ਖਿਲਾਫ ਕਾਰਵਾਈ ਕਰਦਿਆਂ ਦੁਕਾਨਾਂ ਬਾਹਰ ਪਿਆ ਸਾਮਾਨ ਜਬਤ ਕੀਤਾ ਗਿਆ। ਅੱਜ ਇਹ ਕਾਰਵਾਈ ਨਗਰ ਕੌਂਸਲ ਦੇ ਮੁਲਾਜਮਾਂ ਵਲੋਂ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਕੀਤੀ ਗਈ ਅਤੇ ਜਿਹੜੇ ਦੁਕਾਨਦਾਰ ਨਗਰ ਕੌਂਸਲ ਦੇ ਨਿਰਦੇਸ਼ ਨਾ ਮੰਨਦਿਆਂ ਫੇਰ ਵੀ ਆਪਣੀ ਦੁਕਾਨ ਦਾ ਸਾਮਾਨ ਬਾਹਰ ਰੱਖਕੇ ਟ੍ਰੈਫਿਕ ਸਮਸਿਆ ਵਿਚ ਵਾਧਾ ਕਰ ਰਹੇ ਸਨ ਓਨਾ ਖਿਲਾਫ ਇਹ ਕਾਰਵਾਈ ਕੀਤੀ ਗਈ ਹੈ।
ਨਗਰ ਕੌਂਸਲ ਜਗਰਾਓਂ ਦੇ ਪ੍ਰਧਾਨ ਜਤਿੰਦਰਪਾਲ ਰਾਣਾ ਨੇ ਕਿਹਾ ਕਿ ਨਗਰ ਕੌਂਸਲ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਕਾਫੀ ਦਿਨ ਪਹਿਲਾਂ ਹੀ ਦੁਕਾਨਦਾਰਾਂ ਨੂੰ ਸਮਝਾਇਆ ਗਿਆ ਸੀ ਕਿ ਆਪਣਾ ਸਾਮਾਨ ਬਾਹਰ ਨਾ ਰੱਖਿਆ ਜਾਵੇ ਜਿਸ ਨਾਲ ਕਿ ਟ੍ਰੈਫਿਕ ਸਮਸਿਆ ਪਰ ਫੇਰ ਵੀ ਕੁਝ ਦੁਕਾਨਦਾਰ ਇਸ ਗੱਲ ਨੂੰ ਨਹੀਂ ਮੰਨੇ ਅਤੇ ਅੱਜ ਓਨਾ ਦਾ ਸਾਮਾਨ ਜਬਤ ਕਰਕੇ ਲਿਆਂਦਾ ਗਿਆ। ਓਨਾ ਕਿਹਾ ਕਿ ਆਉਣ ਵਾਲੇ ਸਮੇ ਵਿਚ ਵੀ ਜੇਕਰ ਦੁਕਾਨਦਾਰ ਸਾਮਾਨ ਬਾਹਰ ਰੱਖਣਾ ਬੰਦ ਨਹੀਂ ਕਰਦੇ ਤਾਂ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਟ੍ਰੈਫਿਕ ਇੰਚਾਰਜ ਸਤਪਾਲ ਮੱਲੀ , ਏਐਸਆਈ ਸਤਿੰਦਰਪਲ ਸਿੰਘ, ਹਰਨੇਕ ਸਿੰਘ , ਸੇਨਿਤਰੀ ਇੰਸਪੈਕਟਰ ਅਨਿਲ ਕੁਮਾਰ , ਰਵੀ ਗਿਲ ਆਦਿ ਮੌਜੂਦ ਸਨ।